ਪੰਨਾ:Aaj Bhi Khare Hain Talaab (Punjabi).pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖ਼ਰੀ ਵਾਰ ਡੌਰੂ ਵੱਜੇਗਾ, ਕੰਮ ਬੇਸ਼ੱਕ ਪੂਰਾ ਹੋ ਗਿਆ ਹੈ, ਪਰ ਅੱਜ ਫੇਰ ਸਾਰੇ ਲੋਕ ਇਕੱਠੇ ਹੋਣਗੇ, ਤਾਲਾਬ ਦੀ ਵੱਟ ਉੱਤੇ ਅਣਪੁੱਛੀ ਗਿਆਰਸ ਨੂੰ ਜਿਹੜਾ ਸੰਕਲਪ ਕੀਤਾ ਸੀ, ਉਹ ਅੱਜ ਪੂਰਾ ਹੋਇਆ। ਬੱਸ ਆਗੌਰ ਦੇ ਵਿਚਕਾਰ ‘ਸਤੰਭ (ਪੱਥਰ) ਲੱਗੇਗਾ ਅਤੇ ਵੱਟ ਉੱਤੇ ਘਟੋਈਆ ਦੇਵਤੇ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਆਗੌਰ (ਜਿੱਥੋਂ ਪਾਣੀ ਆਉਂਦਾ ਹੈ) ਦੇ ਸਤੰਭ ਉੱਤੇ ਗਣੇਸ਼ ਜੀ ਬਿਰਾਜਮਾਨ ਹਨ। ਥੱਲੇ ਹਨ ਸੱਪਾਂ ਦੇ ਰਾਜਾ ਘਟੋਈਆ ਬਾਬਾ ਜਿਹੜੇ ਘਾਟ ਉੱਤੇ ਬੈਠੇ ਤਾਲਾਬ ਦੀ ਰਾਖੀ ਕਰਨਗੇ।

ਅੱਜ ਸਭ ਦੀ ਰੋਟੀ ਸਾਂਝੀ ਹੋਵੇਗੀ। ਸੁੰਦਰ ਮਜ਼ਬੂਤ ਵੱਟ ਨਾਲ ਘਿਰਿਆ ਤਾਲਾਬ ਦੂਰੋਂ ਇੱਕ ਖੂਬਸੂਰਤ ਥਾਲ ਵਾਂਗ ਦਿਸਦਾ ਹੈ। ਜਿਹੜੇ ਬੇਨਾਮ ਲੋਕਾਂ ਨੇ ਇਸਨੂੰ ਬਣਾਇਆ ਹੈ, ਅੱਜ ਉਹ ਭੋਗ ਵੰਡ ਕੇ ਇਸਨੂੰ ਇੱਕ ਸੁੰਦਰ ਨਾਂ ਨਾਲ ਸੁਸ਼ੋਭਿਤ ਕਰਨਗੇ। ਇਹ ਨਾਂ ਕਿਸੇ ਕਾਗ਼ਜ਼ ਉੱਤੇ ਨਹੀਂ, ਸਗੋਂ ਲੋਕਾਂ ਦੇ ਦਿਲਾਂ ਉੱਤੇ ਹਮੇਸ਼ਾ ਲਈ ਲਿਖਿਆ ਜਾਵੇਗਾ।

ਪਰ ਸਿਰਫ਼ ਨਾਂ ਨਾਲ ਕੰਮ ਖ਼ਤਮ ਨਹੀਂ ਹੁੰਦਾ। ਜਿਵੇਂ ਹੀ ਹਥਿਆਤਾਰਾ ਦਿਸੇਗਾ, ਪਾਣੀ ਦੀ ਪਹਿਲੀ ਝੱਲ ਡਿੱਗੇਗੀ। ਸਾਰੇ ਲੋਕ ਫੇਰ ਤਾਲਾਬ ਉੱਤੇ ਇਕੱਠੇ ਹੋਣਗੇ। ਤਜਰਬੇਕਾਰ ਅੱਖਾਂ ਅੱਜ ਹੀ ਤਾਂ ਕਸੌਟੀ ਉੱਤੇ ਚੜ੍ਹਨਗੀਆਂ। ਲੋਕੀ ਕਹੀਆਂ, ਫਹੁੜੇ, ਬਾਂਸ ਅਤੇ :: ਲਾਠੀਆਂ ਲੈ ਕੇ ਵੱਟ ਉੱਤੇ ਘੁੰਮ ਰਹੇ ਹਨ। ਬੜੇ ਸੋਹਣੇ ਜੁਗਾੜ ਨਾਲ ਬਣੀ ਵੱਟ ਵੀ ਪਹਿਲੇ ਬੁੱਲੇ ਦਾ ਪਾਣੀ ਦੇ ਪੀਤੇ ਬਗੈਰ ਮਜ਼ਬੂਤ ਨਹੀਂ ਹੁੰਦੀ, ਕਿਤੋਂ ਪਾਣੀ ਰਿਸ ਸਕਦਾ ਹੈ, ਦਰਾੜਾਂ ਪੈ ਸਕਦੀਆਂ ਹਨ, ਉਹਿਆਂ ਨੂੰ ਖੁੱਡਾਂ ਬਣਾਉਣ ਲੱਗਿਆਂ ਵੀ ਕਿੰਨਾ ਕੁ ਸਮਾਂ ਲੱਗਦੈ ਭਲਾ! ਵੱਟ ਉੱਤੇ ਤੁਰਦੇ-ਫਿਰਦੇ ਲੋਕੀ ਬੱਸਾਂ ਨਾਲ, ਲਾਠੀਆਂ ਨਾਲ ਇਨ੍ਹਾਂ ਖੁੱਡਾਂ ਨੂੰ ਦੱਬ-ਦੱਬ ਕੇ ਭਰ ਰਹੇ ਹਨ।

ਕੱਲ੍ਹ ਜਿਵੇਂ-ਜਿਵੇਂ ਵੱਟ ਉੱਠ ਰਹੀ ਸੀ, ਅੱਜ ਉਸੇ ਤਰ੍ਹਾਂ ਕੇਂਦਰ ਵਿੱਚ ਪਾਣੀ ਉੱਠ ਰਿਹਾ ਹੈ। ਅੱਜ ਉਹ ਪੂਰੇ ਕੇਂਦਰ ਵਿੱਚ ਸਿਮਟ ਕੇ ਆ ਰਿਹਾ ਹੈ। ਸਿਮਟ-ਸਿਮਟ ਜਲ ਭਰਹੋਂ ਤਾਲਾਬਾ, ਜਿਮੀਂ ਸਦਗੁਣ ਸੱਜਣ ਪਹਿ ਆਵਾ। ਬੇਨਾਮ ਹੱਥਾਂ ਦੀ ਪੁਕਾਰ ਪਾਣੀ ਨੇ ਸੁਣ ਲਈ ਹੈ। ਬਣ ਚੁਨਕਰਾਂਦੇ ਕੰਮ ਨੂੰਪੱਕਾ ਕਰਦੀਗਰਟ 4] ਅੱਜ ਵੀ ਖਰੇ ਹਨ