ਪੰਨਾ:Aaj Bhi Khare Hain Talaab (Punjabi).pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਲੋ , ਇਸ ਗੱਲ ਨੂੰ ਹਾਲੇ ਇੱਥੇ ਹੀ ਛੱਡੀਏ। ਜ਼ਰਾ ਪਿੱਛੇ ਮੁੜੀਏ! ਜਿਹੜੇ ਅੱਜ ਦੇ ਨਾਮ ਹੋ ਗਏ ਹਨ, ਇੱਕ ਸਮੇਂ ਉਨ੍ਹਾਂ ਦਾ ਬਹੁਤ ਨਾਂ ਸੀ। ਪੂਰੇ ਦੇਸ਼ ਵਿੱਚ ਤਾਲਾਬ ਬਣਦੇ ਸਨ ਅਤੇ ਬਣਾਉਣ ਵਾਲੇ ਵੀ ਪੂਰੇ ਦੇਸ਼ ਵਿੱਚ ਹੀ ਸਨ । ਕਿਤੇ ਇਹ ਵਿੱਦਿਆ ਕਿਤੇ ਪਾਠਸ਼ਾਲਾ ਵਿੱਚ ਸਿਖਾਈ ਜਾਂਦੀ ਸੀ, ਕਿਤੇ ਇਹ ਜਾਤ ਤੋਂ ਹੱਟ ਕੇ ਪਾਤ (ਪੰਗਤ)ਵੀ ਬਣ ਜਾਂਦੀ ਸੀ ।ਇਸ ਨੂੰ ਕਿਸੇ ਜਾਤ ਵਿਸ਼ੇਸ਼ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਸੀ । ਤਾਲਾਬ ਬਣਾਉਣ ਵਾਲੇ ਲੋਕ ਕਦੇ ਇੱਕ ਥਾਂ ਵਸੇ ਹੁੰਦੇ ਅਤੇ ਕਦੇ ਉਹ ਘੁੰਮ - ਘੁੰਮ ਕੇ ਇਹ ਕੰਮ ਕਰਦੇ ਫਿਰਦੇ ਸਨ।

ਗਜ਼ਧਰ ਇੱਕ ਸੁੰਦਰ ਸ਼ਬਦ ਹੈ, ਤਾਲਾਬ ਬਣਾਉਣ ਵਾਲਿਆਂ ਨੂੰ ਆਦਰ ਨਾਲ ਯਾਦ ਕਰਨ ਲਈ। ਰਾਜਸਥਾਨ ਦੇ ਕੁਝ ਭਾਗਾਂ ਵਿੱਚ ਇਹ ਸ਼ਬਦ ਅੱਜ ਵੀ ਪ੍ਰਚੱਲਿਤ ਹੈ।ਗਜਧਰ' ਭਾਵ ਜਿਹੜਾ ਗਜ ਨੂੰ ਧਾਰਨ ਕਰਦਾ ਹੈ ਅਤੇ ਗਜ਼ ਉਹੀ ਜਿਹੜਾ ਨਾਪਣ ਦੇ ਕੰਮ ਆਉਂਦਾ ਹੈ ।ਸਮਾਜ ਨੇ ਇਨ੍ਹਾਂ ਨੂੰ ਤਿੰਨ ਹੱਥ ਲੰਮੀ ਲੋਹੇ ਦੀ ਛੜੀ ਲੈ ਕੇ ਘੁੰਮਣ ਵਾਲੇ ਮਿਸਤਰੀ ਨਹੀਂ ਮੰਨਿਆ। ਗਜਧਰ, ਜਿਹੜਾ ਸਮਾਜ ਦੀ ਡੂੰਘਾਈ ਨਾਪ ਸਕੇ , ਉਸਨੂੰ ਅਜਿਹਾ ਉੱਚਾ ਦਰਜਾ ਦਿੱਤਾ ਗਿਆ ਹੈ ।

ਗਜਧਰ ਵਾਸਤੂਕਾਰ (ਸ਼ਿਲਪਕਾਰ) ਸਨ। ਪਿੰਡ ਦਾ ਸਮਾਜ ਹੋਵੇ ਜਾਂ ਨਗਰ ਦਾ, ਉਸਨੂੰ ਨਵੇਂ ਸਿਰਿਓਂ ਬਣਾਉਣ ਦੀ, ਸਾਰੇ ਰੱਖ- ਰਖਾਅ ਦੀ ਜ਼ਿੰਮੇਦਾਰੀ ਗਜਧਰ ਨਿਭਾਉਂਦੇ ਸਨ।ਨਗਰ ਨਿਯੋਜਨ ਤੋਂ ਲੈ ਕੇ ਛੋਟੇ ਤੋਂ ਛੋਟੇ ਨਵੇਂ ਨਿਰਮਾਣ ਦੀ ਯੋਜਨਾ ਵੀ ਗਜ਼ਧਰਾ ਦੇ ਮੋਢਿਆਂ ਉੱਪਰ ਹੁੰਦੀ ਸੀ ।ਉਹ ਯੋਜਨਾ ਬਣਾਉਂਦੇ ਸਨ ,ਸਾਰੇ ਕੰਮ ਦੀ ਲਾਗਤ ਕੱਢਦੇ, ਕੰਮ ਆਉਣ ਵਾਲੀ ਸਮੱਗਰੀ ਦਾ ਜੁਗਾੜ ਕਰਦੇ ਸਨ ਅਤੇ ਇਸਦੇ ਬਦਲੇ ਜਜਮਾਨ ਕੋਲੋਂ ਅਜਿਹਾ ਕੁਝ ਨਹੀਂ ਸਨ ਮੰਗਦੇ,ਜਿਹੜਾ ਉਹ ਨਾ ਦੇ ਸਕਦਾ ਹੋਵੇ।ਲੋਕੀਂ ਵੀ ਅਜਿਹੇ ਸਨ ਕਿ ਉਨ੍ਹਾਂ ਤੋਂ ਜੋ ਸਰਦਾ , ਉਹ ਗਜ਼ਧਰ ਨੂੰ ਭੇਟ ਕਰ ਦਿੰਦੇ।