ਕੰਮ ਪੂਰਾ ਹੋਣ ਤੇ ਮਿਹਨਤ ਤੋਂ ਇਲਾਵਾ ਗਜ਼ਧਰ ਨੂੰ ਮਾਣ-ਸਨਮਾਨ ਵੀ ਮਿਲਦਾ ਸੀ। ਸਿਰੋਪਾ ਭੇਟ ਕਰਨਾ ਹੁਣ ਸਿਰਫ਼ ਸਿੱਖ ਪਰੰਪਰਾ ਵਿੱਚ ਹੀ ਬਚਿਆ ਹੈ, ਪਰ ਕੁੱਝ ਸਮੇਂ ਪਹਿਲਾਂ ਤੱਕ ਰਾਜਸਥਾਨ ਵਿੱਚ ਗਜ਼ਧਰ ਨੂੰ ਗ੍ਰਹਿਸਤੀਆਂ ਵੱਲੋਂ ਬੜੇ ਆਦਰ-ਸਤਿਕਾਰ ਨਾਲ ਸਿਰੋਪਾ ਭੇਟ ਕੀਤਾ ਜਾਂਦਾ ਸੀ। ਪੱਗ ਤੋਂ ਇਲਾਵਾ ਚਾਂਦੀ ਅਤੇ ਕਦੇ-ਕਦੇ ਸੋਨੇ ਦੇ ਬਟਨ ਵੀ ਭੇਟ ਕੀਤੇ ਜਾਂਦੇ ਸਨ, ਜ਼ਮੀਨ ਵੀ ਉਨ੍ਹਾਂ ਦੇ ਨਾਂ ਕੀਤੀ ਜਾਂਦੀ ਸੀ। ਪੱਗ ਬੰਨਣ ਤੋਂ ਬਾਅਦ ਗਜ਼ਧਰ ਆਪਣੇ ਨਾਲ ਦੇ ਕਾਮੇ ਸਾਥੀਆਂ ਦੇ ਨਾਂ ਵੀ ਦੱਸਦੇ ਸਨ। ਉਨ੍ਹਾਂ ਨੂੰ ਵੀ ਮਿਹਨਤ ਤੋਂ ਇਲਾਵਾ, ਜੋ ਕੁਝ ਸਰਦਾ, ਭੇਟ ਕੀਤਾ ਜਾਂਦਾ ਸੀ। ਮਾਣ-ਸਨਮਾਨ ਦਾ ਇਹ ਰੂਪ ਤਾਲਾਬ ਬਣਨ ਤੋਂ ਬਾਅਦ ਹੋਣ ਵਾਲੇ ਭੋਜਨ ਵਿੱਚ ਵਿਸ਼ੇਸ ਰੂਪ ਵਿੱਚ ਦੇਖਿਆ ਜਾ ਸਕਦਾ ਸੀ।
ਗਜ਼ਧਰ ਹਿੰਦੂ ਸਨ,ਬਾਅਦ ਵਿੱਚ ਮੁਸਲਮਾਨ ਗਜ਼ਧਰ ਵੀ ਹੋਣ ਲੱਗ ਪਏ। ਸਿਲਾਵਟ ਜਾਂ ਸਿਲਵੱਟਾ (ਸਿਲਵਟੇ) ਨਾਂ ਦੀ ਜਾਤੀ ਵਾਸਤੂ ਕਲਾ ਵਿੱਚ ਬਹੁਤ ਕਮਾਲ ਸਿੱਧ ਹੋਈ ਹੈ। ਸਿਲਾਵਟਾ ਸ਼ਬਦ ਸ਼ਿਲਾ ਅਰਥਾਤ ਪੱਥਰ ਤੋਂ ਬਣਿਆ ਹੈ। ਸਿਲਵਟਾ ਵੀ ਗਜ਼ਧਰਾ ਵਾਂਗ ਦੋਹਾਂ ਧਰਮਾਂ ਤੋਂ ਸਨ। ਆਬਾਦੀ ਦੇ ਅਨੁਪਾਤ ਵਿੱਚ ਉਨ੍ਹਾਂ ਦੀ ਗਿਣਤੀ ਕਾਫੀ ਸੀ। ਉਨ੍ਹਾਂ ਦੇ ਆਪਣੇ ਮੁਹੱਲੇ ਸਨ। ਅੱਜ ਵੀ ਰਾਜਸਥਾਨ ਦੇ ਪੁਰਾਣੇ ਸ਼ਹਿਰਾਂ ਵਿੱਚ ਸਿਲਾਵਟਾਪਾੜਾ ਮਿਲ ਜਾਣਗੇ। ਸਿੰਧ ਖੇਤਰ ਵਿੱਚ ਕਰਾਚੀ ਵਿਖੇ ਸਿਲਾਵਟਾ ਦਾ ਪੂਰਾ ਮੁਹਲਾ ਹੈ। ਗਜ਼ਧਰ ਅਤੇ ਸਿਲਾਵਟਾ ਇੱਕ ਹੀ ਕੰਮ ਕਰਨ ਵਾਲੇ ਦੋ ਨਾਂ, ਕਿਤੇ-ਕਿਤੇ ਇੱਕ ਹੋ ਜਾਂਦੇ ਸਨ। ਕਰਾਚੀ ਵਿੱਚ ਵੀ ਇਨ੍ਹਾਂ ਨੂੰ ਬੜੇ ਮਾਣ ਨਾਲ ਦੇਖਿਆ ਜਾਂਦਾ ਸੀ। ਵੰਡ ਤੋਂ ਬਾਅਦ ਪਾਕਿਸਤਾਨ ਦੇ ਮੰਤਰੀ ਮੰਡਲ ਵਿੱਚ ਇੱਕ ਸਿਲਾਵਟ ਹਾਕਿਮ ਮੁਹੰਮਦ ਗਜ਼ਧਰ ਦੀ ਨਿਯੁਕਤੀ ਹੋਈ ਸੀ।
ਇਨ੍ਹਾਂ ਦੀ ਇੱਕ ਧਾਰਾ ਤੋਮਰ ਵਸ਼ ਤੱਕ ਵੀ ਜਾਂਦੀ ਹੈ ਅਤੇ ਸਮਾਜ-ਨਿਰਮਾਣ ਦੀ ਸਭ ਤੋਂ ਉੱਚੀ ਕੁਰਸੀ ਤੱਕ ਪੁੱਜਦੀ ਹੈ। ਅਨੰਗਪਾਲ ਤੋਮਰ ਨੇ ਵੀ ਕਦੀ ਦਿੱਲੀ ਉੱਤੇ ਝੰਡਾ ਲਹਿਰਾਇਆ ਸੀ।
ਤਜਰਬੇਕਾਰ ਅੱਖਾਂ ਦੀ ਸੁੰਦਰ ਉਦਾਹਰਣ ਸਨ ਇਹੀ ਗਜ਼ਧਰ। ਗੁਰੂ-ਚੇਲਾ ਪਰੰਪਰਾ ਨਾਲ ਕੰਮ ਸਿਖਾਇਆ ਜਾਂਦਾ ਸੀ। ਨਵੇਂ ਹੱਥਾਂ ਨੂੰ ਪੁਰਾਣਾ ਹੱਥ ਕੰਮ ਸਿਖਾਉਂਦਾ ਸੀ, ਜੋ ਕੁੱਝ ਸਮੇਂ ਬਾਅਦ 'ਜੋਟੀਦਾਰ' ਬਣ ਜਾਂਦਾ। ਜੋਟੀਦਾਰ ਭਾਵ ਗਜ਼ਧਰ ਦਾ ਵਿਸ਼ਵਾਸਯੋਗ ਸਾਥੀ। ਕਿਸੇ ਇੱਕ ਗਜਧਰ ਦੇ ਕਈ ਜੋਟੀਦਾਰ ਹੁੰਦੇ ਸਨ। ਕੁਝ ਚੰਗੇ ਜੋਟੀਦਾਰ ਗਜ਼ਧਰ ਇੰਨੇ ਉੱਪਰ ਉੱਠ ਜਾਂਦੇ ਸਨ ਕਿ ਫਿਰ ਉਨ੍ਹਾਂ ਦਾ ਸਿਰਫ ਨਾਂ ਹੀ ਰਹਿ ਜਾਂਦਾ, ਗਜ਼ ਛੁੱਟ ਹੀ ਜਾਂਦਾ ਸੀ। ਚੰਗੇ ਗਜ਼ਧਰ ਦੀ ਪਰਿਭਾਸ਼ਾ ਇਹੀ ਸੀ ਕਿ ਉਹ ਔਜ਼ਾਰਾਂ ਨੂੰ ਹੱਥ ਨਹੀਂ ਸੀ ਲਾਉਂਦੇ, ਸਿਰਫ ਜਗ੍ਹਾ ਦੇਖ ਕੇ ਫ਼ੈਸਲਾ ਕਰਦੇ ਕਿ ਕਿੱਥੇ ਕੀ ਕਰਨਾ ਹੈ। ਉਹ ਸਿਰਫ਼ ਇੱਕ ਥਾਂ ਬੈਠ ਜਾਂਦੇ ਅਤੇ ਕੰਮ ਉਨ੍ਹਾਂ ਦੇ ਹੁਕਮਾਂ ਉੱਤੇ ਚੱਲਦਾ ਰਹਿੰਦਾ।
ਔਜ਼ਾਰਾਂ ਦੀ ਵਰਤੋਂ ਕਰ ਕੇ ਇੰਨਾ ਉੱਪਰ ਉੱਠਣਾ ਉਨ੍ਹਾਂ ਦੀ ਜ਼ਰੂਰਤ ਹੀ ਨਾ ਰਹੇ, ਇਹ ਇੱਕ ਗੱਲ ਹੈ, ਪਰ ਕਦੇ ਔਜ਼ਾਰਾਂ ਨੂੰ ਬਿਲਕੁਲ ਹੱਥ ਹੀ ਨਾ ਲਾਉਣਾ,