ਸਨ।ਸਨਕਰ ਅਤੇ ਸੁਨਕਰ ਸ਼ਬਦ ਸੰਨੇ ਦਾ ਕੰਮ ਕਰਨ ਵਾਲਿਆਂ ਲਈ ਸਨ,ਪਰ ਇਹ ਸੋਨਾ, ਸੋਨਾ ਨਹੀਂ, ਮਿੱਟੀ ਹੀ ਸੀ।ਸੋਨਕਰ ਜਾਂ ਸੁਨਕਰ ਰਾਜ ਲਹਿਰੀਆ ਵੀ ਕਹਾਉਂਦੇ ਸਨ।ਉਹ ਆਪਣੇ ਆਪ ਨੂੰ ਰਘੂਵੰਸ਼ ਦੇ ਸਮਰਾਟ ਸਗਰ ਦੇ ਪੁੱਤਰਾਂ ਨਾਲ ਜੋੜਦੇ ਸਨ।ਸੰਸਾਰ-ਜੇਤੂ ਯੱਗ ਲਈ ਛੱਡੇ ਗਏ ਘੋੜੇ ਦੀ ਚੋਰੀ ਹੋ ਜਾਣ ਉੱਤੇ ਸਗਰ ਦੇ ਪੁੱਤਰਾਂ ਨੇ ਉਸ ਨੂੰ ਲੱਭਣ ਲਈ ਸਾਰੀ ਧਰਤੀ ਪੁੱਟ ਸੁੱਟੀ ਸੀ ਅਤੇ ਅੰਤ ਵਿੱਚ ਉਹ ਕਪਿਲ ਮੁਨੀ ਦੇ ਕਰੋਧ ਦੇ ਪਾਤਰ ਬਣ ਗਏ ਸਨ ।ਪਰ ਹੁਣ ਕਰੋਧ ਨਹੀਂ, ਪੁੰਨ ਕਮਾਉਂਦੇ ਸਨ।ਉਹ ਇੱਟਾਂ ਬਣਾਉਣ ਦੇ ਕੰਮ ਵਿੱਚ ਵੀ ਬਹੁਤ ਕੁਸ਼ਲ ਸਨ।ਖੇਤੀ (ਖੱਤੀ)ਵੀ ਤਾਲਾਬ ਵਿਚੋਂ ਮਿੱਟੀ ਪੁੱਟਣ ਦੇ ਕੰਮ ਲਈ ਸੱਦੇ ਜਾਂਦੇ ਸਨ।ਜਿੱਥੇ ਕਿਤੇ, ਕਿਸੇ ਵਜ੍ਹਾ ਕਾਰਨ ਇਹ ਨਹੀਂ ਸਨ ਹੁੰਦੇ, ਉੱਥੇ ਘੁਮਾਰ ਤੋਂ ਵੀ ਤਾਲਾਬ ਦੀ ਮਿੱਟੀ ਬਾਰੇ ਸਲਾਹ ਲਈ ਜਾਂਦੀ ਸੀ।
ਤਾਲਾਬ ਲਈ ਥਾਂ ਦੀ ਚੋਣ ਕਰਨ ਸਮੇਂ ਬੁਲੱਈ ਬਿਨਾਂ ਬੁਲਾਏ ਆਉਂਦੇ ਸਨ।ਬੁਲੱਈ ਭਾਵ ਉਹ ਲੋਕ, ਜਿਨ੍ਹਾਂ ਨੂੰ ਪਿੰਡ ਦੀ ਮੁੱਢ ਤੋਂ ਅਖੀਰ ਤੱਕ ਪੂਰੀ-ਪੂਰੀ ਜਾਣਕਾਰੀ ਹੁੰਦੀ ਸੀ।ਕਿੱਥੇ ਕਿਹੋ ਜਿਹੀ ਜ਼ਮੀਨ ਹੈ, ਕਿਸਦੀ ਹੈ, ਪਹਿਲਾਂ ਕਿੱਥੇ-ਕਿੱਥੇ ਤਾਲਾਬ, ਬਾਵੜੀਆਂ ਵਗੈਰਾ ਬਣ ਚੁੱਕੀਆਂ ਸਨ ਅਤੇ ਹੁਣ ਕਿੱਥੇ ਅਤੇ ਕਦੋਂ ਬਣ ਸਕਦੇ ਹਨ, ਅਜਿਹੀਆਂ ਸਭ ਜਾਣਕਾਰੀਆਂਂ ਬੁਲੱਈਆਂ ਨੂੰ ਜ਼ੁਬਾਨੀ ਯਾਦ ਹੁੰਦੀਆਂ ਸਨ।ਫੇਰ ਵੀ ਉਨ੍ਹਾਂ ਕੋਲ ਇਸ ਸਭ ਦਾ ਹਿਸਾਬ-ਕਿਤਾਬ ਬੜਾ ਬਾਰੀਕੀ ਨਾਲ ਲਿਖਿਆ ਮਿਲ ਸਕਦਾ ਸੀ।ਮਾਲਵਾ ਦੇ ਇਲਾਕੇ ਵਿੱਚ ਬੁਲੱਈ ਦੀ ਮਦਦ ਨਾਲ ਇਹ ਜਾਣਕਾਰੀ ਰਕਬੇ ਵਿੱਚ ਬਾਕਾਇਦਾ ਦਰਜ ਕੀਤੀ ਜਾਂਦੀ ਸੀ ਅਤੇ ਇਹ ਰਕਬਾ ਹਰੇਕ ਜਿਮੀਂਦਾਰ ਕੋਲ ਹੁੰਦਾ ਸੀ।
ਬਲੱਈਆ ਨੂੰ ਕਿਤੇ ਢੇਰ ਵੀ ਕਿਹਾ ਜਾਂਦਾ ਸੀ।ਇਸੇ ਤਰ੍ਹਾਂ ਮਿਰਧਾ ਸਨ, ਜਿਹੜੇ ਜ਼ਮੀਨ ਦੀ ਨਾਪ -ਜੋਖ,ਹਿਸਾਬ-ਕਿਤਾਬ ਅਤੇ ਜ਼ਮੀਨ ਦੇ ਝਗੜੇ ਦਾ ਨਿਪਟਾਰਾ ਵੀ ਕਰਦੇ ਸਨ।
ਇੱਟ, ਚੂਨੇ ਅਤੇ ਗਾਰੇ ਦਾ ਕੰਮ ਚੁਨਕਰ ਕਰਦੇ ਸਨ।ਬਚੇ ਸਮੇਂ ਵਿੱਚ ਲੂਣ ਦਾ ਵਪਾਰ ਵੀ ਇਨ੍ਹਾਂ ਹੱਥਾਂ ਨਾਲ ਹੀ ਹੁੰਦਾ ਸੀ।ਅੱਜ ਦੇ ਮੱਧ-ਪ੍ਰਦੇਸ਼ ਵਿੱਚ ਸੰਨ 1911 ਵਿੱਚ ਚੁਨਕਰਾਂ ਦੀ ਆਬਾਦੀ 25,000 ਤੋਂ ਵੱਧ ਸੀ ।ਉੜੀਸਾ ਵਿੱਚ ਇਨ੍ਹਾਂ ਨੂੰ ਲੁਨਿਆ, ਮੁਰਹਾ ਅਤੇ ਸਾਂਸੀ(ਸੈਂਸੀ) ਕਿਹਾ ਜਾਂਦਾ ਸੀ।ਅੰਗਰੇਜ਼ਾਂ ਦੇ ਸਮੇਂ ਸਾਂਸੀਆਂ ਨੂੰ ਅਪਰਾਧੀ ਜਾਤੀ ਦੱਸ ਕੇ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ।
ਨਵੇਂ ਲੋਕ ਜਿਵੇਂ-ਜਿਵੇਂ ਤਾਲਾਬਾਂ ਨੂੰ ਭੁੱਲਦੇ ਗਏ, ਉਸੇ ਤਰ੍ਹਾਂ ਬਣਾਉਣ ਵਾਲਿਆਂ ਨੂੰ ਵੀ।ਭੁੱਲੇ-ਵਿਸੱਰੇ ਲੋਕਾਂ ਦੀ ਸੂਚੀ ਵਿੱਚ ਦੁਸਾਧ,ਨੌਨੀਆ, ਗੋਂਡ, ਪਰਧਾਨ, ਕੋਲ, ਢੀਮਰ, ਢੀਂਵਰ, ਭੋਈ ਵੀ ਆਉਂਦੇ ਹਨ।ਇੱਕ ਸਮਾਂ ਸੀ ਜਦੋਂ ਇਹ ਸਭ ਤਾਲਾਬਾਂ ਦੇ ਚੰਗੇ ਜਾਣਕਾਰ ਮੰਨੇ ਜਾਂਦੇ ਸਨ।ਅੱਜ ਇਨ੍ਹਾਂ ਦੀ ਭੂਮਿਕਾ ਨੂੰ ਸਮਝਣ ਦਾ ਸਾਰਾ ਹੀ ਵੇਰਵਾ ਅਸੀਂ ਲੱਗਭਗ ਗੁਆ ਬੈਠੇ ਹਾਂ।