ਪੰਨਾ:Aaj Bhi Khare Hain Talaab (Punjabi).pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਰੀ ਜਾਂ ਕੋਲੀ ਜਾਤੀ ਨੇ ਵੀ ਤਾਲਾਬ ਦਾ ਬੜਾ ਕੰਮ ਕੀਤਾ ਸੀ।ਸੈਂਕੜੇ ਤਾਲਾਬ ਬਣਾਉਣ ਵਾਲੇ ਕੋਰੀਆਂ ਬਾਰੇ ਅੱਜ ਠੀਕ ਢੰਗ ਨਾਲ਼ ਜਾਣਕਾਰੀ ਦੇਣ ਵਾਲਾ ਇੱਕ ਵੀ ਫਿਕਰਾ ਨਹੀਂ ਮਿਲਦਾ।ਪਰ ਇੱਕ ਸਮਾਂ ਸੀ, ਬਹੁਤ ਸਾਰੇ ਖੇਤਰਾਂ ਵਿੱਚ ਕੋਲੀ ਜਾਤੀ ਦੇ ਕਾਮਿਆਂ ਨੂੰ ਆਪਣੇ ਲਾਗੇ ਵਸਾਉਣ ਵਾਸਤੇ ਲੋਕ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਸਨ।ਮਹਾਂਰਾਸ਼ਟਰ ਦੇ ਗੁਜਰਾਤ ਦੇ ਬਹੁਤ ਪਿੰਡਾਂ ਵਿੱਚ ਉਨ੍ਹਾਂ ਨੂੰ ਜ਼ਮੀਨ ਨੂੰ ਬਾਰਾ ਜਾਂ ਵਾਰੋ ਕਿਹਾ ਜਾਂਦਾ ਸੀ।

ਸਚਮੁੱਚ ਲੋਹ ਪੁਰਸ਼ ਸਨ ਅਗਰੀਆ।ਇਹ ਜਾਤੀ ਆਮ ਤੌਰ ਤੇ ਲੋਹੇ ਦਾ ਕੰਮ ਕਰਦੀ ਸੀ,ਪਰ ਕਿਤੇ-ਕਿਤੇ ਅਗਰੀਆ ਤਾਲਾਬ ਵੀ ਬਣਾਉਂਦੇ ਸਨ।ਤਾਲਾਬ ਪੁੱਟਣ ਦੇ ਔਜਾਰ ਕਹੀ, ਫੁਹੁੜਾ, ਬੇਲ, ਤਸਲੇ ਬਣਾਉਣ ਵਾਲੇ ਲੋਕ ਇਨ੍ਹਾਂ ਔਜਾਰਾਂ ਨੂੰ ਇਸਤੇਮਾਲ ਕਰਨ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਸਨ।ਬੇਲ ਸ਼ਬਦ ਤੋਂ ਹੀ ਬੇਲਦਾਰ ਬਣਿਆ ਹੈ।

ਮਾਲੀ ਸਮਾਜ ਅਤੇ ਇਸ ਕੰਮ ਵਿੱਚ ਲੱਗੀ ਪਰਿਹਾਰ ਜਾਤੀ ਦਾ ਵੀ ਯੋਗਦਾਨ ਤਾਲਾਬਾਂ ਵਿੱਚ ਬਹੁਤ ਸੀ।ਤਾਲਾਬ ਬਣਾਉਣ ਵਿੱਚ, ਆਲੇ-ਦੁਆਲੇ ਕਮਲ ਦੇ ਫੁੱਲ ਤੇ ਵੇਲ-ਬੂਟੇ ਪਾਉਣ ਵਿੱਚ ਉਨ੍ਹਾਂ ਦਾ ਬੜੇ ਕਮਾਲ ਦਾ ਯੋਗਦਾਨ ਸੀ।ਕਿਤੇ-ਕਿਤੇ ਤਾਲਾਬ ਦੇ ਕੰਢੇ ਕੁੱਝ ਜ਼ਮੀਨ ਸਿਰਫ ਮਾਲੀ ਪਰਿਵਾਰਾਂ ਲਈ ਰੱਖੀ ਜਾਂਦੀ ਸੀ।ਉਨ੍ਹਾਂ ਦਾ ਜੀਵਨ ਤਾਲਾਬ ਦੇ ਸਹਾਰੇ ਹੀ ਚੱਲਦਾ ਸੀ ਅਤੇ ਜੀਵਨ ਭਰ ਉਹ ਤਾਲਾਬ ਦੀ ਰਾਖੀ ਕਰਦੇ ਸਨ।

ਭੀਲ, ਭਿਲਾਲੇ ,ਸਹਰੀਆ, ਕੋਲ ਅੱਜ ਸਾਰਾ ਕੁੱਝ ਗੁਆ ਚੁੱਕੇ ਹਨ ਅਤੇ ਜਨ -ਜਾਤੀਆਂ ਦੀ ਅਨੁਸੂਚਿਤ ਸੂਚੀਆਂ ਵਿੱਚ ਸ਼ਾਮਿਲ ਕਰ ਦਿੱਤੇ ਗਏ ਹਨ।ਇੱਕ ਸਮੇਂ ਉਨ੍ਹਾਂ ਦੇ ਛੋਟੇ-ਵੱਡੇ ਰਾਜ ਸਨ।ਇਨ੍ਹਾਂ ਰਾਜਾਂ ਦੇ ਪਾਣੀ ਦੀ, ਤਾਲਬਾਂ ਦੀ ਪੂਰੀ ਜਿੰਮੇਵਾਰੀ ਆਪਣੀ ਹੁੰਦੀ ਸੀ।ਵਗਦੀ ਨਦੀ ਦਾ ਪਾਣੀ ਕਿੱਥੇ ਰੋਕਣਾ ਹੈ, ਕਿਵੇਂ ਰੋਕਣਾ ਹੈ, ਅਤੇ ਫਿਰ ਉਸ ਬੰਨੇ ਹੋਏ ਪਾਣੀ ਨੂੰ ਸਿੰਜਾਈ ਲਈ ਕਿੰਨੀ ਦੂਰ ਤੱਕਲੈ ਕੇ ਜਾਣਾ ਹੈ,ਇਹ ਸੁਚੱਜਾ ਕੰਮ, ਭੀਲ ਤੀਰ ਕਮਾਨ ਵਾਂਗ ਆਪਣੇ ਮੋਢਿਆਂ ਤੇ ਹੀ ਰੱਖਦੇ ਸਨ।ਅਜਿਹੇ ਬੰਨੇ ਹੋਏ ਪਾਣੀ ਅਤੇ ਤਾਲਾਬਾਂ ਦੀ ਉਨਾਂ ਨੂੰ ਬਹੁਤ ਪਰਖ ਸੀ।ਦਬਾਅ ਕਿੰਨਾ ਹੈ, ਕਿੰਨੀ ਦੂਰੀ ਉੱਤੇ ਉਹ ਖੂਹ ਨੂੰ ਹਰਾ ਕਰ ਸਕਦਾ ਹੈ।ਇਹ ਭੇਤ ਉਹ ਸਿਰਫ ਆਪਣੇ ਤੀਰ ਨਾਲ ਰੇਖਾ ਖਿੱਚ ਕੇ ਹੀ ਦੱਸ ਸਕਦੇ ਸਨ।

ਰਾਜਸਥਾਨ ਵਿੱਚ ਇਹ ਕੰਮ ਮੀਣਾ ਕਰਦੇ ਸਨ।ਅਲਵਰ ਜਿਲ੍ਹੇ ਦੇ ਮੇਗਸਾਸੇ ਇਨਾਮ ਜੇਤੂ ਸ਼੍ਰੀ ਰਜਿੰਦਰ ਸਿੰਘ ਦੀ ਛੋਟੀ ਜਿਹੀ ਸੰਸਥਾ 'ਤਰੁਣ ਭਾਰਤ ਸੰਘ'ਨੇ ਪਿਛਲੇ 13 ਸਾਲਾਂ ਵਿੱਚ 17'500 ਤੋਂ ਵੱਧ ਤਾਲਾਬ ਬਣਾਏ ਹਨ।ਉਨ੍ਹਾਂ ਨੂੰ ਹਮੇਸ਼ਾ ਇਹ ਮਹਿਸੂਸ ਹੋਇਆ ਕਿ ਪੂਰਾ ਪਿੰਡ ਹੀ ਤਾਲਾਬ ਬਣਾਉਣਾ ਜਾਣਦਾ ਹੈ।ਔਖੀਆਂ