ਪੰਨਾ:Aaj Bhi Khare Hain Talaab (Punjabi).pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਗੋਂਡ ਸਮਾਜ ਦਾ ਤਾਲਾਬਾਂ ਨਾਲ ਡੂੰਘਾ ਸਬੰਧ ਰਿਹਾ ਹੈ।ਮਹਾ-ਕੌਸ਼ਲ ਵਿੱਚ ਗੋਂਡ ਸਮਾਜ ਦਾ ਇਹ ਗੁਣ ਥਾਂ-ਥਾਂ ਤਾਲਾਬਾਂ ਦੇ ਰੂਪ ਵਿੱਚ ਮਿਲੇਗਾ।ਜੱਬਲਪੁਰ ਦੇ ਕੋਲ ਕੂੜਨ ਦਾ ਬਣਾਇਆ ਤਾਲਾਬ ਅੱਜ ਕੋਈ 10 ਹਜਾਰ ਸਾਲ ਮਗਰੋਂ ਵੀ ਕੰਮ ਦੇ ਰਿਹਾ ਹੈ।ਇਸੇ ਸਮਾਜ ਵਿਚ ਰਾਣੀ ਦੁਰਗਾਵਤੀ ਹੋਈ ਹੈ, ਜਿਸਨੇ ਆਪਣੇ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੇ ਸੂਬੇ ਨੂੰ ਤਾਲਾਬਾਂ ਨਾਲ ਭਰ ਦਿੱਤਾ ਸੀ।


ਗੋਂਡ ਨਾ ਕੇਵਲ ਖੁਦ ਤਾਲਾਬ ਬਣਾਉਂਦੇ ਸਨ, ਸਗੋਂ ਤਾਲਾਬ ਬਣਾਉਣ ਵਾਲੇ ਦੂਜੇ ਲੋਕਾਂ ਦਾ ਵੀ ਰੱਜ ਕੇ ਮਾਣ-ਸਨਮਾਨ ਕਰਦੇ ਸਨ।ਗੋਂਡ ਰਾਜਿਆਂ ਨੇ ਉੱਤਰੀ ਭਾਰਤ ਵਿਚੋਂ ਕੋਹਲੀ ਸਮਾਜ ਦੇ ਲੋਕਾਂ ਨੂੰ ਅੱਜ ਦੇ ਮਹਾਰਾਸ਼ਟਰ ਦੇ ਭੰਡਾਰਾ ਜਿਲ੍ਹੇ ਵਿੱਚ ਬਹੁਤ ਉਤਸ਼ਾਹ ਨਾਲ ਵਸਾਇਆ।ਸੀ।