ਪੰਨਾ:Aaj Bhi Khare Hain Talaab (Punjabi).pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੱਖਣ ਵਿੱਚ ਸਿੰਜਾਈ ਲਈ ਬਣਨ ਵਾਲੇ ਤਾਲਾਬਾਂ ਨੂੰ 'ਏਰੀ' ਕਿਹਾ ਜਾਂਦਾ ਹੈ।ਹਰੇਕ ਪਿੰਡ ਵਿੱਚ 'ਏਰੀ' ਸਨ ।ਸਾਂਭ-ਸੰਭਾਲ ਨਾ ਹੋਣ ਦੇ ਬਾਵਜੂਦ 200 ਵਰ੍ਹਿਆਂ ਤੋਂ ਹਜਾਰਾਂ ਏਰੀਆਂ ਅੱਜ ਵੀ ਸੇਵਾ ਕਰ ਰਹੀਆਂ ਹਨ।ਪਿੰਡ ਦੀ ਪੰਚਾਇਤ ਅੰਦਰ ਇੱਕ ਹੋਰ ਸੰਸਥਾ ਹੁੰਦੀ ਸੀ- 'ਏਰੀ ਵਰਯਮ' ।ਏਰੀ ਨਾਲ ਜੁੜਿਆ ਹਰੇਕ ਕੰਮ, ਏਰੀ ਬਣਾਉਣਾ, ਉਸਦੇ ਰੱਖ-ਰਖਾਅ,ਸਿੰਜਾਈ ਦੇ ਸੁਚਾਰੂ ਅਤੇ ਨਿਰਪੱਖ ਇੰਤਜ਼ਾਮ ਅਤੇ ਇਨ੍ਹਾਂ ਸਾਰੇ ਕੰਮਾਂ ਲਈ ਸਾਧਨ ਜਟਾਉਣਾ ਵੀ 'ਵਰਯਮ' ਦਾ ਕੰਮ ਸੀ।ਏਰੀ ਨਾਲ ਜੁੜੇ ਛੇ ਕਾਮੇ ਜੇਕਰ ਠੀਕ ਕੰਮ ਨਹੀਂ ਸੀ ਕਰਦੇ ਤਾਂ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹਟਾਇਆ ਵੀ ਜਾ ਸਕਦਾ ਸੀ।

ਇੱਥੇ 'ਏਰੀ' ਬਣਾਉਣ ਦਾ ਕੰਮ ਵੋਦਾਰ ਕਰਦੇ ਸਨ।ਸਿੰਜਾਈ ਦੇ ਪੂਰੇ ਪ੍ਰਬੰਧ ਲਈ ਸਿਰਫ ਇੱਕ ਅਹੁਦਾ ਹੁੰਦਾ ਸੀ।ਇਸ ਨੂੰ ਵੱਖ ਵੱਖ ਖੇਤਰਾਂ ਵਿੱਚ ਨੀਰਘੰਟੀ, ਨੀਰਗੰਟੀ, ਨੀਰ ਆਨੀ,, ਕੰਬਕਕੰਟੀ ਅਤੇ ਮਾਇਯਾਨ ਬੋਟੀ ਕਿਹਾ ਜਾਂਦਾ ਸੀ।ਤਾਲਾਬ ਵਿੱਚ ਕਿੰਨਾ ਪਾਣੀ ਹੈ, ਕਿੰਨੇ ਖੇਤਾਂ ਦੀ ਸਿੰਜਾਈ ਹੋਣੀ ਹੈ, ਪਾਣੀ ਦੀ ਵੰਡ ਕਿਵੇਂ ਕਰਨੀ ਹੈ, ਇਹ ਸਾਰੇ ਕੰਮ ਨੀਰਘੰਟੀ ਕਰਦੇ ਸਨ।ਨੀਰਘੰਟੀ ਦਾ ਅਹੁਦਾ ਅਨੇਕ ਖੇਤਰਾਂ ਵਿੱਚ ਸਿਰਫ ਹਰੀਜਨ ਨੂੰ ਹੀ ਦਿੱਤਾ ਜਾਂਦਾ ਸੀ ਅਤੇ ਸਿੰਜਾਈ ਦੇ ਮਾਮਲੇ ਵਿੱਚ ਉਸਦਾ ਫੈਸਲਾ ਸਰਬਉੱਚ ਹੁੰਦਾ ਸੀ। ਕਿਸਾਨ ਕਿੰਨਾ ਵੀ ਵੱਡਾ ਕਿਉਂ ਨਾ ਹੁੰਦਾ, ਇਸ ਮਾਮਲੇ ਵਿੱਚ ਉਹ ਨੀਰਘੰਟੀ ਤੋਂ ਛੋਟਾ ਹੀ ਸਮਝਿਆ ਜਾਂਦਾ ਸੀ।

ਇੱਕ ਪਾਸੇ ਦੱਖਣ ਵਿੱਚ ਨੀਰਘੰਟੀ ਵਰਗੇ ਹਰੀਜਨ ਸਨ ਤਾਂ ਦੂਜੇ ਪਾਸੇ ਪੱਛਮ ਵਿੱਚ ਪਾਲੀਵਾਲ ਬ੍ਰਾਹਮਣ ਵੀ ਸਨ।ਦਸਵੀਂ ਸਦੀ ਵਿੱਚ ਜੌਸਲਮੇਰ,ਜੋਧਪੁਰ ਕੋਲ ਪੱਲੀ ਨਗਰ 'ਚ ਵਸਣ ਕਰਕੇ ਅਜਿਹੇ ਬ੍ਰਾਹਮਣਾਂ ਦਾ ਨਾਂ ਪੱਲੀਵਾਲ ਜਾਂ ਪਾਲੀਵਾਲ ਪੈ ਗਿਆ।ਇਹ ਬ੍ਰਾਹਮਣ ਮਾਰੂਥਲਾਂ ਵਿੱਚ ਵਰਨ ਵਾਲੇ ਥੋੜੇ ਜਿਹੇ ਪਾਣੀ ਨੂੰ ਰੋਕਣ ਦੇ ਮਾਹਿਰ ਬਣ ਗਏ ਸਨ।ਉਹ 'ਖਡੀਨ' (ਜਿਹੜੇ ਸੁੱਕਣ ਤੋਂ ਬਾਅਦ ਖੇਤੀ ਦੇ ਵੀ ਕੰਮ ਆਉਂਦੇ ਹਨ) ਬਹੁਤ ਚੰਗੀ ਬਣਾਉਂਦੇ ਸਨ।ਮਾਰੂਥਲ ਦੇ ਉਸ ਵੱਡੇ ਟੁਕੜੇ ਜਿੱਥੇ ਪਾਣੀ ਵਹਿ ਕੇ ਆਉਂਦਾ ਹੋਵੇ, ਉੱਤੇ ਦੋ ਜਾਂ ਤਿੰਨ ਪਾਸਿਓਂ ਵੱਟ-ਬੰਦੀ ਕਰਕੇ ਪਾਣੀ ਰੋਕ ਕੇ ਖਾਸ ਤੌਰ ਉੱਤੇ ਤਿਆਰ ਕੀਤੇ ਜਾਂਦੇ ਬੰਨ੍ਹ ਨੂੰ 'ਖਡੀਨ' ਕਿਹਾ ਜਾਂਦਾ ਸੀ।ਖਡੀਨ ਖੇਤ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਤਾਲਾਬ ਹੀ ਆਉਂਦਾ ਹੈ।ਮਾਰੂਥਲ ਵਿੱਚ ਸੈਂਕੜੇ ਟਨ ਅਨਾਜ ਇਨ੍ਹਾਂ ਖਡੀਨਾਂ ਸਦਕਾ ਹੀ ਪੈਦਾ ਕੀਤਾ ਜਾਂਦਾ ਰਿਹਾ ਹੈ।ਅੱਜ ਵੀ ਜੋਧਪੁਰ, ਜੈਸਲਮੇਰ, ਬਾੜਮੇਰ ਖੇਤਰਾਂ ਵਿੱਚ ਸੈਂਕੜੇ ਖਡੀਨਾਂ ਹਨ।

ਇਹ ਗੱਲ ਪਾਲੀਵਾਲ ਬ੍ਰਾਹਮਣ ਹੀ ਜਾਣਦੇ ਸਨ ਕਿ ਪਾਣੀ ਦੇ ਕੰਮ ਤੋਂ ਬਿਨਾਂ ਬੰਦੇ ਦਾ ਕਾਹਦਾ ਸਵੈ-ਮਾਨ ਹੋਇਆ।ਜੈਸਲਮੇਰ ਵਿੱਚ ਪਤਾ ਨਹੀਂ ਕਿੰਨੇ ਪਿੰਡ ਪਾਲੀਵਾਲਾਂ ਦੇ ਸਨ।ਪਤਾ ਨਹੀਂ ਕਿਹੜੀ ਗੱਲੋਂ ਰਾਜੇ ਨਾਲ ਵਿਗੜ ਗਈ। ਬੱਸ ,ਰਾਤੋ-ਰਾਤ ਪਾਲੀਵਾਲਾਂ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ।ਇੱਕ ਤੋਂ ਇੱਕ ਵਧੀਆ ਘਰ, ਕੀਮਤੀ ਸਾਮਾਨ, ਸੁੰਦਰ ਖੂਹ, ਖਡੀਨਾਂ ਸਾਰਾ ਕੁਝ ਛੱਡ ਕੇ ਪਾਲੀਵਾਲ ਰਾਜ