ਪੰਨਾ:Aaj Bhi Khare Hain Talaab (Punjabi).pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਨ੍ਹਾਂ ਲਈ ਮਿੱਟੀ ਦਾ ਕੰਮ ਰਾਮ ਦਾ ਹੀ ਕੰਮ ਸੀ। ਰਾਏਪੁਰ,ਬਿਲਾਸਪੁਰ ਅਤੇ ਰਾਇਗੜ੍ਹ ਜ਼ਿਲ੍ਹਿਆਂ ਵਿੱਚ ਫੈਲੇ ਇਹ ਲੋਕ ਪੂਰੇ ਖੇਤਰ ਵਿੱਚ ਘੁੰਮ- ਘੁੰਮ ਕੇ ਤਾਲਾਬ ਪੁੱਟਦੇ ਰਹੇ।ਬੇਸ਼ੱਕ ਇਸ ਘੁਮੱਕੜਪੁਣੇ ਕਾਰਨ ਹੀ ਇਨ੍ਹਾਂ ਨੂੰ ਵਣਜਾਰਾ ਕਿਹਾ ਗਿਆ। ਛੱਤੀਸਗੜ੍ਹ ਦੇ ਕਈ ਪਿੰਡਾਂ ਵਿੱਚ ਲੋਕੀਂ ਅੱਜ ਵੀ ਇਹ ਕਹਿੰਦੇ ਮਿਲ ਜਾਣਗੇ ਕਿ ਉਨ੍ਹਾਂ ਦਾ ਤਾਲਾਬ ਵਣਜਾਰਿਆਂ ਨੇ ਬਣਾਇਆ ਸੀ।ਇਹ ਰਾਮਨਾਮੀ ਹਿੰਦੂ ਹੋਣ ਦੇ ਬਾਵਜੂਦ ਅੰਤਿਮ ਸਸਕਾਰਾਂ ਵਿੱਚ ਮੁਰਦੇ ਨੂੰ ਅੱਗ ਨਹੀਂ ਸਨ ਲਾਉਂਦੇ ਸਗੋਂ ਦਫ਼ਨਾਉਂਦੇ ਸਨ।ਕਿਉਂਕਿ ਉਨ੍ਹਾਂ ਲਈ ਮਿੱਟੀ ਤੋਂ ਵੱਡਾ ਕੁਝ ਨਹੀਂ ਸੀ। ਜ਼ਿੰਦਗੀ ਭਰ ਆਰਾਮ ਦਾ ਨਾਂ ਲੈ ਕੇ,ਤਾਲਾਬ ਦਾ,ਮਿੱਟੀ ਦਾ ਕੰਮ ਕਰਨ ਵਾਲਿਆਂ ਲਈ ਜੀਵਨ ਭਰ ਦੀ ਥਕਾਵਟ ਲਾਹੁਣ ਲਈ ਆਰਾਮ ਲਈ ਹੋਰ ਕਿਹੜੀ ਜਗ੍ਹਾ ਹੋ ਸਕਦੀ ਸੀ ?

ਅੱਜ ਇਹ ਸਭ ਨਾਮ ਬੇਨਾਮ ਹੋ ਗਏ ਹਨ। ਉਨ੍ਹਾਂ ਦੇ ਨਾਂ ਯਾਦ ਕਰਨ ਦੀ ਇਹ ਨਾਮ- ਮਾਲਾ,ਗਜਧਰ ਤੋਂ ਲੈ ਕੇ ਰਾਮਨਾਮੀ ਤੱਕ ਦੀ ਨਾਮ -ਮਾਲਾ ਅਧੂਰੀ ਹੀ ਹੈ।ਸਭ ਥਾਂ ਤਾਲਾਬ ਬਣਦੇ ਸਨ ,ਸਭਨੀ ਥਾਈਂ ਤਾਲਾਬ ਬਣਾਉਣ ਵਾਲੇ ਵੀ ਸਨ ।

ਸੈਂਕੜੇ ਹਜ਼ਾਰਾਂ ਤਾਲਾਬ ਖਲਾਅ ਵਿੱਚੋਂ ਪ੍ਰਗਟ ਨਹੀਂ ਸਨ ਹੋਏ , ਪਰ ਉਹਨਾਂ ਨੂੰ ਬਣਾਉਣ ਵਾਲੇ ਲੋਕ ਅੱਜ ਹਾਸ਼ੀਏ ਤੇ ਸੁੱਟ ਦਿੱਤੇ ਗਏ ਹਨ ।