ਪੰਨਾ:Aaj Bhi Khare Hain Talaab (Punjabi).pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਾਲਾਬ ਆਪਣੇ ਆਪ ਵਿੱਚ ਇੱਕ ਵੱਡਾ ਅਤੇ ਡੂੰਘਾ ਟੋਆ ਹੈ ।

ਪਰ ਤਾਲਾਬ ਪਸ਼ੂਆਂ ਦੇ ਖੁਰਾਂ ਨਾਲ ਬਣਿਆ ਕੋਈ ਅਜਿਹਾ ਟੋਆ ਨਹੀਂ ਕਿ ਉਸ ਵਿੱਚ ਮੀਂਹ ਦਾ ਪਾਣੀ ਆਪਣੇ -ਆਪ ਭਰ ਜਾਵੇ। ਇਸ ਨੂੰ ਬਹੁਤ ਸੋਚ +ਵਿਚਾਰ ਕੇ ਅਤੇ ਬੜੀ ਬਾਰੀਕੀ ਨਾਲ ਬਣਾਇਆ ਜਾ ਰਿਹਾ ਹੈ ।ਛੋਟੇ ਤੋਂ ਲੈ ਕੇ ਇੱਕ ਚੰਗੇ ਵੱਡੇ ਤਾਲਾਬ ਦੇ ਕਈ ਹਿੱਸੇ ਹੁੰਦੇ ਸਨ । ਹਰੇਕ ਦਾ ਇੱਕ ਵਿਸ਼ੇਸ਼ ਕੰਮ ਹੁੰਦਾ ਸੀ, ਇਸੇ ਕਾਰਨ ਇੱਕ ਵਿਸ਼ੇਸ਼ ਨਾਂ ਵੀ ਹੁੰਦਾ ਸੀ ।ਤਾਲਾਬ ਤਾਂ ਭਲਾ ਬਣਦਾ ਹੀ ਸੀ ,ਪਰ ਇਸ ਤੋਂ ਉਹਨੂੰ ਬਣਾਉਣ ਵਾਲੇ ਸਮਾਜ ਦੀ ਭਾਸ਼ਾ ਅਤੇ ਬੋਲੀ ਦੀ ਅਮੀਰੀ ਦਾ ਵੀ ਸਬੂਤ ਮਿਲਦਾ ਸੀ ,ਪਰ ਜਿਵੇਂ- ਜਿਵੇਂ ਸਮਾਜ ਤਾਲਾਬਾਂ ਦੇ ਮਾਮਲੇ ਵਿੱਚ ਗ਼ਰੀਬ ਹੋਇਆ ਹੈ ,ਉਵੇਂ ਹੀ ਭਾਸ਼ਾ ਚੋਂ ਵੀ ਇਹ ਨਾਂ ਤੇ ਸ਼ਬਦ ਹੌਲੀ- ਹੌਲੀ ਕਿਰਦੇ ਗਏ ਹਨ ।

ਬੱਦਲ ਉੱਠੇ ,ਗਰਜੇ ਤੇ ਪਾਣੀ ਜਿੱਥੇ ਡਿੱਗੇ, ਉੱਥੇ ਕੋਈ ਅਜਿਹੀ ਥਾਂ ਹੁੰਦੀ ਹੈ ,ਜਿੱਥੇ ਪਾਣੀ ਇਕੱਠਾ ਹੁੰਦਾ ਹੈ । ਇੱਕ ਕਿਰਿਆ ਹੈ - ਆਗੌਰਨਾ ਭਾਵ ਇਕੱਠਾ ਕਰਨਾ,ਇਸ ਤੋਂ ਬਣਿਆ ਸ਼ਬਦ ਆਗੌਰ।ਆਗੌਰ ਤਾਲਾਬ ਦਾ ਇੱਕ ਉਹ ਅੰਗ ਹੈ ,ਜਿੱਥੋਂ ਉਸ ਦਾ ਪਾਣੀ ਆਉਂਦਾ ਹੈ। ਇਹ ਉਹ 'ਢਲਾਨ' ਹੈ ਜਿੱਥੇ ਵਰ੍ਹਿਆ ਪਾਣੀ ਇੱਕ ਹੀ ਦਿਸ਼ਾ ਵੱਲ ਚੱਲ ਪੈਂਦਾ ਹੈ । ਇਸਦਾ ਇੱਕ ਨਾਮ ਪਰਨਾਲਾ (ਪਨਢਾਲ) ਵੀ ਹੈ।ਆਗੌਰ ਨੂੰ ਮੱਧ- ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਪੈਠੂ, ਪੌਰਾ ਜਾਂ ਪੈਨ ਵੀ ਕਹਿੰਦੇ ਹਨ। ਇਸ ਹਿੱਸੇ ਲਈ ਹੁਣ ਇੱਕ ਨਵਾਂ ਨਾਂ ਚੱਲ ਪਿਆ ਹੈ -ਜਲਾਗਮ ਖੇਤਰ।ਇਹ ਅੰਗਰੇਜ਼ੀ ਦੇ 'ਕੈਚਮੈਂਟ' ਤੋਂ ਲਿਆ ਗਿਆ ਅਨੁਵਾਦੀ ਬਨਾਵਟੀ ਤੇ ਇੱਕ ਹੱਦ ਤੱਕ ਗਲਤ ਸ਼ਬਦ ਹੈ। ਜਲਾਗਮ ਦਾ ਸਹੀ ਅਰਥ ਵਰਖ਼ਾ ਦੀ ਰੁੱਤ ਹੈ ।

{{gapਆਗੌਰ ਦਾ ਪਾਣੀ ਜਿੱਥੇ ਆ ਕੇ ਭਰਦਾ ਹੈ ਉਸ ਨੂੰ ਤਾਲਾਬ ਨਹੀਂ ਕਹਿੰਦੇ। ਉਹ ਹੈ ਆਗਰ। ਤਾਲਾਬ ਤਾਂ ਸਾਰੇ ਹਿੱਸਿਆਂ ਦਾ ਕੁੱਲ ਜੋੜ ਹੈ।ਆਗਰ ਮਤਲਬ