ਪੰਨਾ:Aaj Bhi Khare Hain Talaab (Punjabi).pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਹਨ।ਸਾਲ ਦੀ ਲੱਕੜ ਬਾਰੇ ਇਹ ਕਹਿੰਦੇ ਹਨ, 'ਹਜ਼ਾਰ ਸਾਲ ਖੜ੍ਹਾ, ਹਜ਼ਾਰ ਸਾਲ ਪੜਾ ਅਤੇ ਹਜਾਰ ਸਾਲ ਸੜਾ' ।ਛੱਤੀਸਗੜ੍ਹ ਦੇ ਕਈ ਪੁਰਾਣੇ ਤਾਲਾਬਾਂ ਵਿੱਚ ਅੱਜ ਵੀ ਸਾਲ ਦੀ ਲੱਕੜ ਦੇ ਥੰਮ੍ਹ ਲੱਗੇ ਮਿਲ ਜਾਣਗੇ।ਰਾਏਪੁਰ ਦੇ ਪੁਰਾਤੱਤਵ ਸੰਗ੍ਰਹਿਆਲੇ ਵਿੱਚ ਕਹਾਵਤਾਂ ਵਿਚੋਂ ਬਾਹਰ ਨਿੱਕਲ ਕੇ ਆਇਆ ਸਾਲ ਦੇ ਬਿਰਖ ਦਾ ਸੱਚਮੁੱਚ ਸੈਂਕੜੇ ਸਾਲਾਂ ਤੋਂ ਵੀ ਪੁਰਾਣਾ ਇੱਕ ਟੁਕੜਾ ਰੱਖਿਆ ਹੋਇਆ ਹੈ।ਇਹ ਜਲਥੰਮ੍ਹ ਦਾ ਇੱਕ ਹਿੱਸਾ ਹੈ, ਜੋ ਉਸੇ ਖੇਤਰ ਵਿੱਚ 'ਚੰਦਰਪੁਰ' (ਹੁਣ ਜਿਲ੍ਹਾ ਬਿਲਾਸਪੁਰ)ਦੇ ਪਿੰੰਡ ਕਿਰਾਨੀ ਵਿੱਚ ਹੀਰਾਬੰਨ੍ਹ ਨਾਂ ਦੇ ਤਾਲਾਬ ਵਿਚੋਂ ਮਿਲਿਆ ਹੈ।ਇਸ ਉੱਤੇ ਰਾਜ ਅਧਿਕਾਰੀਆਂ ਦੇ ਨਾਂ ਤੱਕ ਖੁਦੇ ਹੋਏ ਮਿਲਦੇ ਹਨ, ਜੋ ਉਸ ਵਿਸ਼ਾਲ ਤਾਲਾਬ ਦੇ ਭਰਨ ਸਮੇਂ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ।ਹਾਲਾਤ ਨਾ ਬਦਲਣ ਤਾਂ ਲੱਕੜ ਖਰਾਬ ਨਹੀਂ ਹੁੰਦੀ।ਥੰਮ੍ਹ ਹਮੇਸ਼ਾ ਪਾਣੀ ਵਿੱਚ ਡੁੱਬੇ ਰਹਿੰਦੇ ਸਨ,ਇਸ ਲਈ ਕਈ ਥੰਮ੍ਹ ਸਾਲਾਂ ਤੱਕ ਖਰਾਬ ਨਹੀਂ ਹੁੰਦੇ ਸਨ।

ਕਿਤੇ-ਕਿਤੇ ਪਾਲ ਜਾਂ ਘਾਟ ਦੀ ਇੱਕ ਪੂਰੀ ਕੰਧ ਉੱਤੇ ਵੱਖ-ਵੱਖ ਉਚਾਈ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ।ਸਭ ਤੋਂ ਹੇਠਾਂ ਘੋੜਾ ਅਤੇ ਸਭ ਤੋਂ ਉੱਪਰ ਹਾਥੀ।ਪਾਣੀ ਦਾ ਵਧਦਾ ਪੱਧਰ ਇਨ੍ਹਾਂ ਨੂੰ ਕ੍ਰਮਵਾਰ ਛੂਹੰਦਾ ਜਾਂਦਾ ਸੀ ਅਤੇ ਸਭ ਨੂੰ ਪਤਾ ਲੱਗਦਾ ਜਾਂਦਾ ਕਿ ਇਸ ਵਾਰ ਪਾਣੀ ਕਿੰਨਾ ਕੁ ਭਰ ਗਿਆ ਹੈ।ਇਸ ਸ਼ੈਲੀ ਦੀਆਂ ਉਦਾਹਰਣਾਂ ਹਨ-ਜੈਸਲਮੇਰ ਦੇ ਅਮਰ ਸਾਗਰ ਦੀ ਕੰਧ ਉੱਤੇ ਘੋੜੇ, ਹਾਥੀ ਅਤੇ ਸ਼ੇਰਾਂ ਦੀਆਂ ਸ਼ਾਨਦਾਰ ਮੂਰਤੀਆਂ।