ਪੰਨਾ:Aaj Bhi Khare Hain Talaab (Punjabi).pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇਸ਼ ਦੇ ਵੱਡੇ ਤਾਲਾਬਾਂ ਵਿੱਚ ਹੁੰਦੀ ਹੈ।ਇਸਦੇ ਸੁੱਕਣ 'ਤੇ ਹੀ ਮੰਡੀ ਦੀਪ ਦੀਪ ਨਾ ਰਹਿ ਕੇ ਇੱਕ ਉਦਯੋਗਿਕ ਨਗਰ ਬਣ ਗਿਆ ਹੈ।

ਪ੍ਰਣਾਲੀ ਅਤੇ ਸਾਰਣੀ ਤਾਲਾਬ ਨਾਲ ਜੁੜੇ ਦੋ ਸ਼ਬਦ ਹਨ, ਜਿਨ੍ਹਾਂ ਨੇ ਆਪਣੇ ਅਰਥਾਂ ਦਾ ਲਗਾਤਾਰ ਵਿਸਥਾਰ ਕੀਤਾ ਹੈ।ਕਦੇ ਇਹ ਤਾਲਾਬ ਆਦਿ ਨਾਲ ਜੁੜੀ ਵਿਵਸਥਾ ਲਈ ਬਣੀਆਂ ਨਾਲੀਆਂ ਦੇ ਨਾਂ ਸਨ, ਅੱਜ ਤਾਂ ਸ਼ਾਸਨ ਦੀ ਵੀ ਪ੍ਰਣਾਲੀ ਹੈ ਅਤੇ ਰੇਲਾਂ ਦਾ ਸਮਾਂ ਦੱਸਣ ਵਾਲੀ ਸਾਰਣੀ ਵੀ।

ਸਿੰਜਾਈ ਦੀ ਪ੍ਰਮੁੱਖ ਨਾਲੀ ਜਿਥੋਂ ਨਿਕਲਦੀ ਹੈ, ਉਹ ਥਾਂ ਪ੍ਰਮੁੱਖ ਹੈ, ਮੋਖਾ ਹੈ ਜਾਂ ਮੋਖੀ ਹੈ।ਪੰਜਾਬੀ ਵਿੱਚ ਆ ਕੇ ਇਹ ਮੋਘਾ ਬਣ ਗਈ ਹੈ।ਮੁੱਖ ਨਹਿਰ ਰਜਬਾਹਾ(ਸੂਆ)ਕਹਾਉਂਦੀ ਹੈ।

ਬਹੁਤ ਹੀ ਪ੍ਰਮੁੱਖ ਤਾਲਾਬਾਂ ਦੀ ਰਜਬਾਹਾ ਇਸ ਲੋਕ ਤੋਂ ਨਿਕਲ ਕੇ ਦੇਵ ਲੋਕ ਨੂੰ ਵੀ ਛੂਹ ਲੈਂਦੀ ਸੀ।ਇਸ ਸੁਰਤ ਵਿੱਚ ਉਸ ਦਾ ਨਾਂ ਰਾਮਨਾਲ ਹੋ ਜਾਂਦਾ ਸੀ।ਜੈਸਲਮੇਰ ਦੇ ਧੁੱਤ ਰੇਗਿਸਤਾਨ ਇਲਾਕੇ ਸਣੇ ਸੰਘਣੇ ਸੋਹਣੇ ਬਗੀਚੇ 'ਬੜੇ ਬਾਗ' ਦੀ ਸਿੰਚਾਈ ਜੈਤਸਰ ਨਾਂ ਦੇ ਇੱਕ ਵੱਡੇ ਤਾਲਾਬ ਤੋਂ ਨਿਕਲੀ ਰਾਮਨਾਲ ਰਾਹੀਂ ਹੁੰਦੀ ਰਹੀ ਹੈ।ਇਥੋਂ ਦੇ ਅੰਬਾਂ ਦੇ ਬਾਗ ਸੱਚਮੁਚ ਇੰਨੇ ਸੰਘਣੇ ਹਨ ਕਿ ਰੇਗਿਸਤਾਨ ਵਿੱਚ ਅੱਗ ਉਗਲਣ ਵਾਲਾ ਸੂਰਜ ਜੇ ਇੱਥੇ ਆਉਂਦਾ ਵੀ ਹੋਵੇਗਾ ਤਾਂ ਉਹ ਵੀ ਸਿਰਫ ਠੰਡਕ ਲੈਣ ਅਤੇ ਉਹ ਵੀ ਹਰੇ ਰੰਗ ਦੀ ਠੰਡਕ।

ਰਜਬਹੇ ਤੋਂ ਨਿਕਲਣ ਵਾਲੀਆਂ ਹੋਰ ਨਹਿਰਾਂ ਬਹਤੋਲ, ਬਰਹਾ, ਬਹਿਆ, ਬਹਾ ਤੇ ਬਾਹ ਵੀ ਕਹਾਉਂਦੀਆਂ ਹਨ।ਪਾਣੀ ਨਿਕਲਣ ਦੇ ਰਾਹ ਉੱਤੇ ਬਾਅਦ ਵਿੱਚ ਵਸੇ ਇਲਾਕਿਆਂ ਦਾ ਨਾਮਕਰਨ ਵੀ ਇਨ੍ਹਾਂ ਦੇ ਆਧਾਰ ਉੱਤੇ ਹੋਇਆ ਹੈ, ਜਿਵੇਂ ਆਗਰਾ ਦੀ ਬਾਹ ਨਾਂ ਦੀ ਤਹਿਸੀਲ।

ਸਿੰਜਾਈ ਲਈ ਬਣੇ ਛੋਟੇ ਤੋਂ ਛੋਟੇ ਤਾਲਾਬਾਂ ਵਿੱਚ ਵੀ ਪਾਣੀ ਨਿਕਲਣ ਦਾ ਬਹੁਤ ਵਧੀਆ ਪ੍ਰਬੰਧ ਰਿਹਾ ਹੈ।ਪਾਲ ਦੇ ਕਿਸੇ ਹਿੱਸੇ ਵਿਚੋਂ ਆਰ-ਪਾਰ ਕੱਢੀ ਗਈ ਨਾਲੀ ਦਾ ਇੱਕ ਸਿਰਾ ਤਾਲਾਬ ਵਾਲੇ ਪਾਸੇ ਡਾਟ ਲਾ ਕੇ ਬੰਦ ਰੱਖਿਆ ਜਾਂਦਾ ਹੈ।ਜਦੋਂ ਵੀ ਪਾਣੀ ਕੱਢਣਾ ਹੋਵੇ ਤਾਂ ਡਾਟ ਖੋਲ੍ਹ ਦਿੱਤੀ ਜਾਂਦੀ ਹੈ, ਪਰ ਇੰਜ ਕਰਨ ਲਈ ਕਿਸੇ ਨੂੰ ਪਾਣੀ ਵਿੱਚ ਕੁੱਦਣਾ ਪਵੇਗਾ, ਉਸ ਡੂੰਘਾਈ ਵਿੱਚ ਜਾ ਕੇ ਡਾਟ ਹਟਾਉਣੀ ਪਵੇਗੀ ਅਤੇ ਫਿਰ ਉਸੇ ਤਰ੍ਹਾਂ ਬੰਦ ਵੀ ਕਰਨੀ ਪਵੇਗੀ।ਇਸ ਬਹਾਦਰੀ ਵਾਲੇ ਕੰਮ ਨੂੰ ਸੌਖਾ ਬਣਾਉਂਦਾ ਹੈ, ਡਾਟ ਨਾਂ ਦਾ ਹਿੱਸਾ।

 ਡਾਟ ਪਾਲ ਤੋਂ ਤਾਲਾਬ ਦੇ ਅੰਦਰ ਬਣਿਆ ਇੱਕ ਛੋਟਾ ਜਿਹਾ, ਪਰ ਡੂੰਘਾ ਹੋਜ਼ਨੁਮਾ ਢਾਂਚਾ ਹੁੰਦਾ ਹੈ।ਇਹ ਵਰਗਾਕਾਰ ਹੌਜ਼ ਜ਼ਿਆਦਾਤਰ ਦੋ ਤਿੰਨ ਹੱਥ ਦਾ ਹੁੰਦਾ ਹੈ।ਪਾਣੀ ਵੱਲ ਦੀ ਕੰਧ ਵਿੱਚ ਲੋੜ ਅਨੁਸਾਰ ਦੋ-ਤਿੰਨ ਛੇਕ ਵੱਖ-ਵੱਖ ਉਚਾਈ ਉੱਤੇ ਕੀਤੇ ਜਾਂਦੇ ਹਨ।ਛੇਕ ਦਾ ਆਕਾਰ ਓਨਾ ਕੁ ਹੁੰਦਾ ਹੈ, ਜਿੰਨਾ ਕਿਸੇ ਲੱਕੜ ਦੀ ਲੱਠ ਨਾਲ ਬੰਦ ਹੋ ਜਾਵੇ।ਸਾਹਮਣੇ ਵਾਲੀ ਕੰਧ ਵਿੱਚ ਵੀ ਇਸ ਤਰ੍ਹਾਂ ਦੇ ਛੇਕ