ਪੰਨਾ:Aaj Bhi Khare Hain Talaab (Punjabi).pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਾਰੇ ਕੰਮ ਅਜਿਹੇ ਹਨ, ਜਿਹੜੇ ਤਾਲਾਬ ਬਣਨ ਤੋਂ ਬਾਅਦ ਇੱਕ ਵਾਰ ਕਰਨੇ ਪੈਂਦੇ ਹਨ।ਬਹੁਤ ਜ਼ਰੂਰੀ ਹੋਵੇ ਤਾਂ ਇੱਕ ਅੱਧ ਵਾਰ ਹੋਰ, ਪਰ ਤਾਲਾਬ ਵਿੱਚ ਹਰ ਸਾਲ ਮਿੱਟੀ ਤਾਂ ਜਮ੍ਹਾਂ ਹੁੰਦੀ ਹੀ ਹੈ।ਇਸੇ ਲਈ ਉਸਨੂੰ ਹਰ ਸਾਲ ਕੱਢਦੇ ਰਹਿਣ ਦਾ ਪ੍ਰਬੰਧ ਬੇਹੱਦ ਸੁੰਦਰ ਨਿਯਮਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ।ਕਿਤੇ ਗਾਰਾ ਕੱਢਣ ਦੇ ਬੇਹੱਦ ਮੁਸ਼ਕਿਲ ਕੰਮ ਨੂੰ ਉਤਸਵ ਜਾਂ ਤਿਉਹਾਰ ਵਿੱਚ ਬਦਲ ਕੇ ਆਨੰਦ ਦਾ ਮੌਕਾ ਬਣਾਇਆ ਗਿਆ ਅਤੇ ਕਿਤੇ ਇਹ ਕੰਮ ਇੰਨਾ ਦਿਲਚਸਪ ਬਣਾ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਇਹ ਮਿੱਟੀ ਚੁੱਪ-ਚਾਪ ਆ ਕੇ ਤਾਲਾਬ ਦੇ ਥੱਲੇ ਜਮ੍ਹਾਂ ਹੋ ਜਾਂਦੀ ਸੀ, ਉਸੇ ਤਰ੍ਹਾਂ ਚੁੱਪ-ਚਾਪ ਉਸ ਨੂੰ ਕੱਢ ਕੇ ਵੱਟ ਦੇ ਕੰਢੇ ਤੇ ਜਮਾ ਦਿੱਤਾ ਜਾਂਦਾ ਸੀ।


ਪੁਰਾਣੇ ਤਾਲਾਬ ਸਾਫ ਨਹੀਂ ਕਰਵਾਏ ਗਏ ਅਤੇ ਨਵੇਂ ਤਾਂ ਕਦੇ ਬਣੇ ਹੀ ਨਹੀਂ।ਗਾਰਾ ਤਾਲਾਬਾਂ ਵਿੱਚ ਨਹੀਂ, ਸਗੋਂ ਨਵੇਂ ਸਮਾਜ ਦੇ ਮੱਥੇ ਵਿੱਚ ਭਰ ਗਿਆ ਹੈ।ਉਸ ਵੇਲੇ ਸਮਾਜ ਦਾ ਮੱਥਾ ਸਾਫ ਸੀ।ਉਸਨੇ ਤਾਲਾਬ ਹੇਠਾਂ ਜੰਮੇ ਗਾਰੇ ਨੂੰ ਵੀ ਪ੍ਰਸ਼ਾਦ ਵਾਂਗ ਹੀ ਸਵੀਕਾਰ ਕੀਤਾ ਸੀ।


ਗਾਰਾ ਕੱਢਣ ਦਾ ਸਮਾਂ ਵੱਖ-ਵੱਖ ਖੇਤਰਾਂ ਵਿੱਚ ਮੌਸਮ ਦੇਖ ਕੇ ਤੈਅ ਕੀਤਾ ਜਾਂਦਾ ਸੀ।ਉਸ ਸਮੇਂ ਤਾਲਾਬ ਵਿੱਚ ਪਾਣੀ ਬੇਹੱਦ ਘੱਟ ਹੋਣਾ ਚਾਹੀਦਾ ਹੈ।ਗੋਆ ਅਤੇ ਪੱਛਮੀ ਘਾਟ ਦੇ ਤਟਵਰਤੀ ਖੇਤਰਾਂ ਵਿੱਚ ਇਹ ਕੰਮ ਦੀਵਾਲੀ ਦੇ ਫੌਰਨ ਬਾਅਦ ਕੀਤਾ ਜਾਂਦਾ ਸੀ।ਉੱਤਰ ਦੇ ਬਹੁਤ ਵੱਡੇ ਹਿੱਸਿਆਂ ਵਿੱਚ ਨਵੇਂ ਸਾਲ ਚੇਤ ਤੋਂ ਠੀਕ ਪਹਿਲਾਂ, ਛੱਤੀਸਗੜ੍ਹ, ਉੜੀਸਾ, ਬੰਗਾਲ, ਬਿਹਾਰ ਅਤੇ ਦੱਖਣ ਵਿੱਚ ਬਰਸਾਤ ਆਉਣ ਤੋਂ ਪਹਿਲਾਂ, ਖੇਤ ਤਿਆਰ ਕਰਨ ਦੇ ਸਮੇਂ।

ਅੱਜ ਤਾਲਾਬਾਂ ਤੋਂ ਕਟ ਚੁੱਕਿਆ ਸਮਾਜ, ਉਸਨੂੰ ਚਲਾਉਣ ਵਾਲਾ ਪ੍ਰਸ਼ਾਸਨ ਤਾਲਾਬ ਦੀ ਸਫ਼ਾਈ ਅਤੇ ਗਾਰਾ ਕੱਢਣ ਦੇ ਕੰਮ ਨੂੰ ਸਮੱਸਿਆ ਸਮਝਦਾ ਹੈ ਅਤੇ ਉਹ ਇਸ ਸਮੱਸਿਆ ਦਾ ਹੱਲ ਲੱਭਣ ਦੀ ਥਾਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲੱਭਦਾ ਹੈ।ਪ੍ਰਸ਼ਾਸਨ ਦੇ ਨਵੇਂ ਹਿਸਾਬ ਅਨੁਸਾਰ ਇਹ ਕੰਮ ਖ਼ਰਚੀਲਾ ਹੈ।ਕਈ ਕੁਲੈਕਟਰਾਂ ਨੇ ਸਮੇਂ-ਸਮੇਂ ਆਪਣੇ ਖੇਤਰਾਂ ਵਿੱਚ ਤਾਲਾਬਾਂ ਚੋਂ ਮਿੱਟੀ ਨਾ ਕੱਢ ਸਕਣ ਦਾ ਇਹੋ ਕਾਰਨ ਦੱਸਿਆ ਹੈ ਕਿ ਇਸ 'ਤੇ ਖ਼ਰਚ ਬਹੁਤਾ ਜ਼ਿਆਦਾ ਆਉਂਦਾ ਹੈ, ਜਦੋਂ ਕਿ ਨਵੇਂ ਤਾਲਾਬ ਬਣਾਉਣ ਉੱਤੇ ਖ਼ਰਚ ਘੱਟ ਆਉਂਦਾ ਹੈ।ਪੁਰਾਣੇ ਤਾਲਾਬ ਸਾਫ਼ ਨਹੀਂ ਕਰਵਾਏ ਗਏ ਅਤੇ ਨਵੇਂ ਤਾਂ ਕਦੇ ਬਣੇ ਹੀ ਨਹੀਂ।ਗਾਰਾ ਤਾਲਾਬਾਂ ਵਿੱਚ ਨਹੀਂ, ਸਗੋਂ ਨਵੇਂ ਸਮਾਜ ਦੇ ਮੱਥੇ ਵਿੱਚ ਭਰ ਗਿਆ ਹੈ।

ਉਸ ਵੇਲੇ ਸਮਾਜ ਦਾ ਮੱਥਾ ਸਾਫ਼ ਸੀ।ਉਸਨੇ ਤਾਲਾਬ ਹੇਠਾਂ ਜਮੇ ਗਾਰੇ ਨੂੰ ਵੀ ਪ੍ਰਸ਼ਾਦ ਵਾਂਗ ਸਵੀਕਾਰ ਕੀਤਾ ਸੀ।ਪ੍ਰਸ਼ਾਦ ਸਵੀਕਾਰ ਕਰਨ ਦੇ ਸੱਚੇ ਹੱਕਦਾਰ ਸਨ ਕਿਸਾਨ।ਇਸ ਪ੍ਰਸ਼ਾਦ ਨੂੰ ਲੈਣ ਵਾਲੇ ਕਿਸਾਨ ਪ੍ਰਤੀ ਗੱਡੇ ਦੇ ਹਿਸਾਬ ਨਾਲ ਮਿੱਟੀ ਕੱਢਦੇ ਸਨ,ਆਪਣੇ ਗੱਡੇ ਭਰਦੇ ਅਤੇ ਖੇਤਾਂ ਵਿੱਚ ਫੈਲਾਅ ਕੇ ਖੇਤੀ ਵਾਲੀ ਜ਼ਮੀਨ ਦਾ ਉਪਜਾਊਪਣ ਵਧਾਉਂਦੇ ਸਨ।ਇਸ ਪ੍ਰਸ਼ਾਦ ਦੇ ਬਦਲੇ ਉਹ ਪ੍ਰਤੀ ਗੱਡੇ ਦੇ ਹਿਸਾਬ