ਪੰਨਾ:Aaj Bhi Khare Hain Talaab (Punjabi).pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਲ ਕੁੱਝ ਨਕਦ ਜਾਂ ਫਸਲ ਦਾ ਕੁੱਝ ਹਿੱਸਾ ਪਿੰਡ ਦੇ ਕੋਸ਼ ਵਿੱਚ ਜਮ੍ਹਾਂ ਕਰਵਾਉਂਦੇ ਸਨ।ਫਿਰ ਇਸੇ ਇਕੱਠੀ ਹੋਈ ਰਕਮ ਨਾਲ ਪੁਰਾਣੇ ਤਾਲਾਬਾਂ ਦੀ ਮੁਰੰਮਤ ਦਾ ਕੰਮ ਹੁੰਦਾ ਸੀ।ਅੱਜ ਵੀ ਛੱਤੀਸਗੜ੍ਹ ਵਿੱਚ ਗਾਰਾ ਕੱਢਣ ਦਾ ਕੰਮ ਕਿਸਾਨ ਪਰਿਵਾਰ ਹੀ ਕਰਦੇ ਹਨ।ਦੂਰ-ਦੂਰ ਤੱਕ ਸਾਬਣ ਪਹੁੰਚਣ ਦੇ ਬਾਵਜੂਦ ਕਈ ਘਰਾਂ ਵਿੱਚ ਅੱਜ ਵੀ ਉਸੇ ਗਾਰੇ ਨਾਲ ਨਹਾਉਣ ਦੀ ਪਰੰਪਰਾ ਜਾਰੀ ਹੈ।

ਬਿਹਾਰ ਵਿੱਚ ਇਸ ਕੰਮ ਨੂੰ ਉੜਾਹੀ ਦੀ ਪਰੰਪਰਾ ਕਿਹਾ ਜਾਂਦਾ ਹੈ।ਉੜਾਹੀ ਸਮਾਜ ਦੀ ਸੇਵਾ ਹੈ, ਕਿਰਤ ਦਾਨ ਹੈ।ਪਿੰਡ ਦੇ ਹਰੇਕ ਘਰ ਵਿੱਚ ਕੰਮ ਕਰ ਸਕਣ ਵਾਲੇ ਕਾਮੇ ਤਾਲਾਬ ਉੱਤੇ ਇਕੱਠੇ ਹੁੰਦੇ ਸਨ।ਹਰੇਕ ਘਰ ਦੋ ਤੋਂ ਪੰਜ ਮਣ ਮਿੱਟੀ ਕੱਢਦਾ ਸੀ।ਕੰਮ ਦੇ ਸਮੇਂ ਉਹੀ ਗੁੜ ਵਾਲਾ ਪਾਣੀ ਵੰਡਿਆ ਜਾਂਦਾ ਸੀ।ਪੰਚਾਇਤ