ਪੰਨਾ:Aaj Bhi Khare Hain Talaab (Punjabi).pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਇਕੱਠੇ ਹੋਏ ਹਰਜਾਨੇ ਦਾ ਇੱਕ ਵੱਡਾ ਹਿੱਸਾ ਉੜਾਹੀ ਲਈ ਖਰਚ ਕੀਤਾ ਜਾਂਦਾ ਹੈ।ਦੱਖਣ ਵਿੱਚ ਧਰਮਾਦਾ ਰੀਤ ਚਲਦੀ ਸੀ।ਕਿਤੇ-ਕਿਤੇ ਇਸ ਕੰਮ ਲਈ ਪਿੰਡ ਦੀ ਜ਼ਮੀਨ ਦਾ ਇੱਕ ਹਿੱਸਾ ਦਾਨ ਵੀ ਕਰ ਦਿੱਤਾ ਜਾਂਦਾ ਸੀ।ਅਜਿਹੀ ਜ਼ਮੀਨ ਨੂੰ ਕੋਡਗੇ ਕਿਹਾ ਜਾਂਦਾ ਸੀ।

ਜੇਕਰ ਰਾਜ ਅਤੇ ਸਮਾਜ ਮਿਲ ਕੇ ਕਮਰ ਕੱਸ ਲੈਣ ਤਾਂ ਕਿਸੇ ਕੰਮ ਵਿੱਚ ਢਿੱਲ ਕਿਵੇਂ ਰਹਿ ਸਕਦੀ ਹੈ।ਦੱਖਣ ਵਿੱਚ ਤਾਲਾਬਾਂ ਦੀ ਸਾਂਭ ਸੰਭਾਲ ਦੇ ਮਾਮਲੇ ਵਿੱਚ ਰਾਜ ਅਤੇ ਸਮਾਜ ਦਾ ਇਹ ਤਾਲਮੇਲ ਬਾਖੂਬੀ ਦੇਖਿਆ ਜਾ ਸਕਦਾ ਸੀ।ਰਾਜ ਦੇ ਖਜਾਨੇ ਵਿਚੋਂ ਇਸ ਕੰਮ ਲਈ ਆਰਥਿਕ ਮਦਦ ਮਿਲਦੀ ਸੀ, ਪਰ ਇਸ ਕੰਮ ਲਈ ਹਰੇਕ ਪਿੰਡ ਵਿੱਚ ਵੱਖਰਾ ਖ਼ਜ਼ਾਨਾ ਵੀ ਬਣ ਸਕੇ, ਇਸਦਾ ਵੀ ਪੂਰਾ ਇੰਤਜ਼ਾਮ ਸੀ।

ਹਰੇਕ ਪਿੰਡ ਵਿੱਚ ਕੁੱਝ ਜ਼ਮੀਨ, ਕੁੱਝ ਖੇਤ ਜਾਂ ਖੇਤ ਦਾ ਕੁੱਝ ਹਿੱਸਾ ਤਾਲਾਬ ਦੇ ਰੱਖ-ਰਖਾਅ ਦੇ ਮੰਤਵ ਲਈ ਵੱਖ ਰੱਖਿਆ ਜਾਂਦਾ ਸੀ।ਇਸ ਉੱਤੇ ਲਗਾਨ ਨਹੀਂ ਲਗਦਾ ਸੀ।ਅਜਿਹੀ ਭੂਮੀ 'ਮਾਨਯਮ' ਕਹਾਉਂਦੀ ਸੀ।ਮਾਨਯਮ ਤੋਂ ਹੋਣ ਵਾਲੀ ਬਚਤ,ਆਮਦਨੀ ਜਾਂ ਮਿਲਣ ਵਾਲੀ ਫ਼ਸਲ ਤਾਲਾਬ ਨਾਲ ਜੁੜੇ ਹੋਏ ਵੱਖ-ਵੱਖ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਤੀ ਜਾਂਦੀ ਸੀ।ਜਿੰਨੀ ਤਰ੍ਹਾਂ ਦੇ ਕੰਮ, ਓਨੀ ਹੀ ਤਰ੍ਹਾਂ ਦੇ ਮਾਨਯਮ।ਜਿਹੜਾ ਕੰਮ ਜਿੱਥੇ ਹੋਣਾ ਹੈ, ਉੱਥੇ ਹੀ ਉਸਦਾ ਪ੍ਰਬੰਧ ਹੁੰਦਾ ਸੀ, ਉੱਥੇ ਹੀ ਉਸ ਲਈ ਹੋਣ ਵਾਲਾ ਖਰਚਾ ਵੀ ਇਕੱਠਾ ਕਰ ਲਿਆ ਜਾਂਦਾ ਸੀ।

ਅਲੌਤੀ ਮਾਨਯਮ ਨਾਲ ਮਿਹਨਤਕਸ਼ਾਂ ਦੇ ਮਿਹਨਤਾਨੇ ਦਾ ਇੰਤਜ਼ਾਮ ਕੀਤਾ ਜਾਂਦਾ ਸੀ।ਅਣੈਕਰਣ ਮਾਨਯਮ ਸਾਲ ਭਰ ਤਾਲਾਬ ਲਈ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸੀ।ਇਸੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜੀ-ਰੋਟੀ ਚਲਦੀ ਸੀ।ਇਹ ਤਾਲਾਬ ਦੀ ਪਾਲ ਉੱਤੇ ਡੰਗਰਾਂ, ਪਸ਼ੂਆਂ ਨੂੰ ਜਾਣ ਤੋਂ ਰੋਕਦੇ ਸਨ।ਇਸ ਕੰਮ ਵਿੱਚ ਲੋਕੀ ਸਾਲ ਭਰ ਲੱਗੇ ਰਹਿੰਦੇ ਸਨ।ਪਾਲ ਵਾਂਗ ਤਾਲਾਬ ਦੇ ਆਗੌਰ ਵਿੱਚ ਪਸ਼ੂਆਂ ਦੇ ਜਾਣ ਦੀ ਮਨਾਹੀ ਸੀ।ਉਸਦਾ ਇੰਤਜਾਮ ਬੰਦੇਲਾ ਮਾਨਯਮ ਰਾਹੀਂ ਕੀਤਾ ਜਾਂਦਾ ਸੀ।

ਤਾਲਾਬ ਨਾਲ ਜੁੜੇ ਖੇਤਾਂ ਵਿੱਚ ਫ਼ਸਲ ਬੀਜਣ ਤੋਂ ਲੈ ਕੇ ਕੱਟਣ ਤੱਕ ਪਸ਼ੂਆਂ ਨੂੰ ਰੋਕਣ ਤੱਕ ਦਾ ਕੰਮ ਇੱਕ ਨਿਸ਼ਚਿਤ ਸਮੇਂ ਤੱਕ ਚੱਲਣ ਵਾਲਾ ਕੰਮ ਸੀ।ਇਹ ਕੰਮ ਬੰਦੇਲਾ ਮਾਨਯਮ ਨਾਲ ਹੀ ਕਰਾਇਆ ਜਾਂਦਾ ਸੀ।ਇਸਨੂੰ ਕਰਨ ਵਾਲੇ ਪੱਟੀ ਕਹਾਉਂਦੇ ਸਨ।ਸਿੰਜਾਈ ਦੇ ਸਮੇਂ ਨਹਿਰ ਦੀ ਡਾਟ ਖੋਲਣਾ, ਸਮੇਂ ਉੱਤੇ ਪਾਣੀ ਛੱਡਣਾ ਵੀ ਇੱਕ ਵੱਖਰੀ ਕਿਸਮ ਦੀ ਜਿੰਮੇਦਾਰੀ ਸੀ।ਇਸ ਸੇਵਾ ਨੂੰ ਨੀਰਮੂਨੱਕ ਮਾਨਯਮ ਕਹਿੰਦੇ ਸਨ।ਕਿਤੇ ਕਿਸਾਨ ਪਾਣੀ ਦੀ ਬਰਬਾਦੀ ਤਾਂ ਨਹੀਂ ਕਰ ਰਿਹਾ।ਇਸ ਕੰਮ ਨੂੰ ਦੇਖਣ ਵਾਲਿਆਂ ਨੂੰ ਤਨਖਾਹ ਕੁਲਮਕਵਲ ਮਾਨਯਮ ਤੋਂ ਮਿਲਦੀ ਸੀ।

ਤਾਲਾਬ ਵਿੱਚ ਕਿੰਨਾ ਪਾਣੀ ਆਇਆ, ਖੇਤਾਂ ਵਿੱਚ ਕੀ-ਕੀ ਬੀਜਿਆ ਗਿਆ ਹੈ, ਕਿਸਨੂੰ ਕਿੰਨਾ ਪਾਣੀ ਚਾਹੀਦਾ ਹੈ, ਅਜਿਹੇ ਪ੍ਰਸ਼ਨ ਨੀਰਘੰਟੀ ਜਾਂ ਨੀਰੂਕੁੱਟੀ ਹੱਲ ਕਰਦੇ ਸਨ।ਇਹ ਅਹੁਦਾ ਦੱਖਣ ਵਿੱਚ ਸਿਰਫ ਹਰੀਜਨ ਪਰਿਵਾਰ ਨੂੰ ਮਿਲਦਾ ਸੀ।