ਪੰਨਾ:Aaj Bhi Khare Hain Talaab (Punjabi).pdf/76

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤਾਲਾਬ ਵਿੱਚ ਪਾਣੀ ਦਾ ਪੱਧਰ ਦੇਖਕੇ ਖੇਤਾਂ ਵਿੱਚ ਪੂਰੇ ਹਿਸਾਬ ਕਿਤਾਬ ਨਾਲ ਅਤੇ ਬੇਹੱਦ ਬਰੀਕਬੀਨੀ ਨਾਲ ਪਾਣੀ ਵੰਡਣ ਦਾ ਹੁਨਰ ਨੀਰੂਕੁੱਟੀ ਨੂੰ ਵਿਰਾਸਤ ਵਿੱਚ ਮਿਲਦਾ ਸੀ।ਅੱਜ ਦੇ ਕੁੱਝ ਨਵੇਂ ਸਮਾਜ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਹਰੀਜਨ ਪਰਿਵਾਰਾਂ ਨੂੰ ਇਹ ਅਹੁਦਾ ਸਵਾਰਥ ਵਜੋਂ ਦਿੱਤਾ ਜਾਂਦਾ ਸੀ।ਇਨ੍ਹਾਂ ਪਰਿਵਾਰਾਂ ਕੋਲ ਜ਼ਮੀਨ ਨਹੀਂ ਹੁੰਦੀ ਸੀ, ਇਸੇ ਕਰਕੇ ਉਹ ਪਾਣੀ ਦੇ ਕਿਸੇ ਵੀ ਝਗੜੇ ਵੇਲੇ ਨਿਰਪੱਖ ਰਾਇ ਦਿੰਦੇ ਸਨ।ਜੇਕਰ ਸਿਰਫ ਭੂਮੀਹੀਣ ਹੋਣਾ ਹੀ ਯੋਗਤਾ ਦਾ ਆਧਾਰ ਸੀ ਤਾਂ ਭੂਮੀਹੀਣ ਬ੍ਰਾਹਮਣ ਤਾਂ ਸਦਾ ਹੀ ਮਿਲਦੇ ਰਹਿ ਸਕਦੇ ਸਨ, ਪਰ ਇਸ ਗੱਲ ਨੂੰ ਇਥੇ ਹੀ ਛੱਡੀਏ ਅਤੇ ਆਉ ਮੁੜੀਏ ਮਾਨਯਮ ਵੱਲ।

ਕਈ ਤਾਲਾਬਾਂ ਦਾ ਪਾਣੀ ਸਿੰਚਾਈ ਤੋਂ ਇਲਾਵਾ ਪੀਣ ਦੇ ਕੰਮ ਆਉਂਦਾ ਸੀ।ਅਜਿਹੇ ਤਾਲਾਬਾਂ ਤੋਂ ਘਰਾਂ ਤੱਕ ਪਾਣੀ ਲੈ ਕੇ ਆਉਣ ਵਾਲੇ ਘੁਮਾਰਾਂ ਲਈ ਉਰਨੀ ਮਾਨਯਮ ਤੋਂ ਤਨਖਾਹ ਜੁਟਾਈ ਜਾਂਦੀ ਸੀ।ਉਪਾਰ ਅਤੇ ਵਾਦੀ ਮਾਨਯਮ ਨਾਲ ਤਾਲਾਬਾਂ ਦੀ ਮਾਮੂਲੀ ਟੁੱਟ-ਭੱਜ ਠੀਕ ਕੀਤੀ ਜਾਂਦੀ ਸੀ।ਵਾਯਕੱਲ ਮਾਨਯਮ ਤਾਲਾਬਾਂ ਤੋਂ ਇਲਾਵਾ ਉਨ੍ਹਾਂ ਵਿਚੋਂ ਨਿਕਲੀਆਂ ਨਹਿਰਾਂ ਦੀ ਦੇਖਭਾਲ ਉੱਤੇ ਖਰਚ ਹੁੰਦਾ ਸੀ।ਵੱਟ ਤੋਂ ਲੈ ਕੇ ਨਹਿਰਾਂ ਤੱਕ ਦਰੱਖਤ ਲਾਏ ਜਾਂਦੇ ਸਨ ਸਾਲ ਭਰ ਉਨ੍ਹਾਂ ਦੀ ਸਾਂਭ-ਸੰਭਾਲ, ਕਟਾਈ, ਛੰਗਾਈ ਆਦਿ ਦਾ ਕੰਮ ਚੱਲਦਾ ਸੀ।ਇਹ ਕੰਮ ਮਾਨਲ ਮਾਨਯਮ ਨਾਲ ਕੀਤਾ ਜਾਂਦਾ ਸੀ।ਖੁਲਗਾ ਮਾਨਯਮ ਅਤੇ ਪਾਟੁਲ ਮਾਨਯਮ ਮੁਰੰਮਤ ਤੋਂ ਇਲਾਵਾ ਖੇਤਰ ਵਿੱਚ ਬਣਨ ਵਾਲੇ ਨਵੇਂ ਤਾਲਾਬਾਂ ਦੀ ਪੁਟਾਈ ਵਿੱਚ ਹੋਣ ਵਾਲੇ ਖਰਚ ਸੰਭਾਲਦੇ ਸਨ।

ਇੱਕ ਤਾਲਾਬ ਨਾਲ ਜੁੜੇ ਇੰਨੇ ਕੰਮ, ਇੰਨੀਆਂ ਸੇਵਾਵਾਂ ਸਾਲ ਭਰ ਠੀਕ ਚਲਦੀਆਂ ਰਹਿਣ, ਇਹ ਦੇਖਣਾ ਵੀ ਇੱਕ ਕੰਮ ਸੀ।ਕਿਹੜੇ ਕੰਮ ਵਿੱਚ ਕਿੰਨੇ ਲੋਕਾਂ ਨੂੰ ਲਾਉਣਾ ਹੈ, ਕਿਥੋਂ ਕੁੱਝ ਘਟਾਉਣਾ ਹੈ, ਇਹ ਕੰਮ ਕਰੈਮਾਨੱਯਮ ਦੀ ਮਦਦ ਨਾਲ ਕੀਤਾ ਜਾਂਦਾ ਸੀ।ਇਸਨੂੰ ਕਲਮ ਵੇੱਟੂ ਜਾਂ ਕਣਮੋਈ ਵੇੱਟੂ ਵੀ ਕਹਿੰਦੇ ਸਨ।

ਦੱਖਣ ਦਾ ਇਹ ਛੋਟਾ ਅਤੇ ਸਾਧਾਰਨ ਜਿਹਾ ਵਰਣਨ ਤਾਲਾਬ ਅਤੇ ਉਸ ਨਾਲ ਜੁੜੇ ਪੂਰੇ ਪ੍ਰਬੰਧ ਦੀ ਥਾਹ ਨਹੀਂ ਪਾ ਸਕਦਾ।ਇਹ ਤਾਂ ਅਥਾਹ ਹੈ।ਅਜਿਹਾ ਜਾਂ ਇਸ ਨਾਲ ਮਿਲਦਾ -ਜੁਲਦਾ ਇੰਤਜ਼ਾਮ ਦੇਸ਼ ਦੇ ਸਾਰੇ ਹਿੱਸਿਆਂ ਵਿੱਚ, ਉੱਤਰ ਵਿੱਚ, ਪੂਰਬ-ਪੱਛਮ ਵਿੱਚ ਵੀ ਹੁੰਦਾ ਸੀ, ਪਰ ਕੁੱਝ ਕੰਮ ਤਾਂ ਗੁਲਾਮੀ ਦੇ ਉਸ ਦੌਰ ਵਿੱਚ ਟੁੱਟੇ ਅਤੇ ਫੇਰ ਅਜੀਬੋ-ਗਰੀਬ ਆਜ਼ਾਦੀ ਦੇ ਇਸ ਦੌਰ ਵਿੱਚ ਤਿੜਕੇ ਸਮਾਜ ਵਿੱਚ ਸਭ ਕੁੱਝ ਹੀ ਖਿੰਡ ਗਿਆ।ਪ੍ਰੰਤੂ ਗੈਂਗਜੀ ਕੱਲਾ ਵਰਗੇ ਲੋਕ ਇਸ ਟੁੱਟੇ-ਫੁੱਟੇ ਸਮਾਜ ਵਿੱਚ ਖਿੰਡ ਚੁੱਕੀ ਵਿਵਸਥਾ ਨੂੰ ਆਪਣੇ ਢੰਗ ਨਾਲ ਠੀਕ ਕਰਨ ਲਈ ਆਉਂਦੇ ਰਹਿੰਦੇ ਹਨ।

ਨਾਮ ਸੀ ਗੰਗਾਜੀ, ਪਰ ਫਿਰ ਪਤਾ ਨਹੀਂ ਕਿੱਦਾਂ ਇਹ ਨਾਂ ਪਿਆਰ ਵਜੋਂ ਜਾਂ ਬੇਹੱਦ ਨਿੱਘੇਪਣ ਨਾਲ ਵਿਗੜਿਆ ਜਾਂ ਘਸਿਆ ਹੋਵੇਗਾ।ਉਨ੍ਹਾਂ ਦੇ ਸ਼ਹਿਰ ਨੂੰ ਕੁੱਝ