ਪੰਨਾ:Aaj Bhi Khare Hain Talaab (Punjabi).pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਲਾਸ ਅਤੇ ਆਨੰਦ ਦੇ ਸਿਖ਼ਰ ਨੂੰ ਦਰਸ਼ਨ ਦੀ ਡੂੰਘਾਈ ਨਾਲ ਜੋੜਨ ਵਾਲੇ ਲੋਕ ਪੂਰੀ ਜੀਵਨ ਨੂੰ ਬੱਸ ਪਾਣੀ ਦਾ ਇੱਕ ਬੁਲਬੁਲਾ ਹੀ ਮੰਨਦੇ ਰਹੇ ਹਨ ਅਤੇ ਇਸ ਸੰਸਾਰ ਨੂੰ ਇੱਕ ਵਿਸ਼ਾਲ ਸਾਗਰ।ਇਸ ਵਿੱਚ ਪੀੜ੍ਹੀਆਂ ਆਉਂਦੀਆਂ ਹਨ, ਪੀੜ੍ਹੀਆਂ ਜਾਂਦੀਆਂ ਹਨ।ਠੀਕ ਲਹਿਰਾਂ ਵਾਂਗ ਯੁੱਗ ਆਉਂਦੇ ਹਨ, ਯੁੱਗ ਜਾਂਦੇ ਹਨ।ਜੀਵਨ ਅਤੇ ਮੌਤ ਦੀਆਂ ਲਹਿਰਾਂ ਵਾਂਗ ਲਹਿਰਾਉਂਦੇ ਇਸ ਭਵਸਾਗਰ ਤੋਂ ਪਾਰ ਉੱਤਰਨ ਦਾ ਟੀਚਾ ਰੱਖਣ ਵਾਲੇ ਸਮਾਜ ਨੇ ਤਰ੍ਹਾਂ-ਤਰ੍ਹਾਂ ਦੇ ਤਾਲਾਬ ਬਣਾਏ ਅਤੇ ਬੇਹੱਦ ਰੂਹ ਨਾਲ ਉਨ੍ਹਾਂ ਦਾ ਨਾਮਕਰਣ ਵੀ ਕੀਤਾ।ਇਹ ਨਾਂ ਤਾਲਾਬਾਂ ਦੇ ਗੁਣਾਂ ਤੇ, ਸੁਭਾਅ ਉੱਤੇ ਅਤੇ ਕਦੀ ਕਿਸੇ ਵਿਸ਼ੇਸ਼ ਘਟਨਾ ਉੱਤੇ ਰੱਖੇ ਜਾਂਦੇ ਸਨ।ਇੰਨੇ ਨਾਵਾਂ ਲਈ ਜੇਕਰ ਸ਼ਬਦਕੋਸ਼ ਮੁੱਕ ਜਾਂਦਾ ਸੀ ਤਾਂ ਸ਼ਬਦ ਬੋਲੀ ਤੋਂ ਉਧਾਰ ਲੈ ਲਿਆ ਜਾਂਦਾ ਸੀ, ਕਿਤੇ-ਕਿਤੇ ਠੇਠ ਸੰਸਕ੍ਰਿਤ ਦਾ ਸ਼ਬਦ ਵੀ ਵਰਤ ਲਿਆ ਜਾਂਦਾ ਸੀ।

ਸਾਗਰ, ਸਰੋਵਰ ਅਤੇ ਸਰ ਨਾਂ ਚਾਰੇ ਪਾਸੇ ਮਿਲਣਗੇ।ਸਾਗਰ ਲਾਡ ਪਿਆਰ ਵਿੱਚ ਸਗਰਾ ਵੀ ਹੋ ਜਾਂਦਾ ਸੀ ਅਤੇ ਅਕਸਰ ਵੱਡੇ ਤਾਲ(ਤਾਲਾਬ) ਦੇ ਅਰਥਾਂ ਲਈ ਜਾਣਿਆ ਜਾਂਦਾ ਸੀ।ਸਰੋਵਰ ਕਿਤੇ-ਕਿਤੇ ਸਰਵਰ ਸੀ।ਸਰ ਸੰਸਕ੍ਰਿਤ ਸ਼ਬਦ ਸਰਸ ਤੋਂ ਬਣਿਆ ਹੈ ਅਤੇ ਪਿੰਡਾਂ ਵਿੱਚ ਇਸਦਾ ਰਸ ਸੈਂਕੜੇ ਸਾਲਾਂ ਤੋਂ ਮਿਲਦਾ ਆ ਰਿਹਾ ਹੈ।ਤਾਲਾਬ ਦੇ ਵੱਡੇ ਤੇ ਛੋਟੇ ਹੋਣ ਦੇ ਅਨੁਸਾਰ ਉਨ੍ਹਾਂ ਦਾ ਨਾਂ ਪੁਲਿੰਗ ਤੇ ਇਸਤਰੀ ਲਿੰਗ 'ਤੇ ਰੱਖਿਆ ਜਾਂਦਾ ਸੀ।ਇਸ ਸੂਰਤ ਵਿੱਚ ਸ਼ਬਦ ਇਸ ਕਿਸਮ ਦੇ ਜੁੱਟ ਬਣਦੇ ਸਨ:ਜੋਹੜ-ਜੋਹੜੀ, ਬੰਧ-ਬੰਧੀਆ, ਤਾਲ-ਤਲੱਈਆ, ਪੋਖਰ-ਪੋਖਰੀ।ਸ਼ਬਦਾਂ ਦੇ ਇਹ ਜੁੱਟ ਆਮ ਤੌਰ ਉੱਤੇ ਰਾਜਸਥਾਨ, ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼, ਬਿਹਾਰ, ਬੰਗਾਲ ਵਿੱਚ ਥਾਂ-ਥਾਂ ਹਨ ਅਤੇ ਸਰਹੱਦੋਂ ਪਾਰ ਨੇਪਾਲ ਵਿੱਚ ਵੀ ਹਨ।ਪੋਖਰ ਸੰਸਕ੍ਰਿਤ ਦੇ ਪੁਸ਼ਕਰ ਤੋਂ ਆਇਆ ਹੈ।ਹੋਰ ਥਾਵਾਂ ਤੇ ਪਿੰਡ-ਪਿੰਡ ਪੋਖਰ ਸਨ ਅਤੇ ਬੰਗਾਲ ਵਿੱਚ ਤਾਂ ਘਰ-ਘਰ।ਵਿੱਚ ਹੀ ਪੋਖਰ ਸਨ। ਘਰ ਦੇ ਪਿਛਵਾੜੇ ਵਿੱਚ ਅਕਸਰ ਘੱਟ ਡੂੰਘਾਈ ਵਾਲੇ ਪੋਖਰ ਮੱਛੀ ਪਾਲਣ ਦੇ ਕੰਮ ਆਉਂਦੇ ਸਨ।ਉੱਥੇ ਤਾਲਾਬ ਲਈ ਪੁਸ਼ਕਰਣੀ ਸ਼ਬਦ ਵੀ ਚਲਦਾ ਸੀ।ਪੁਸ਼ਕਰ ਤਾਂ ਸੀ ਹੀ।ਪੁਸ਼ਕਰ ਦੇ ਬਾਅਦ ਆਦਰ ਅਤੇ ਸਤਿਕਾਰ