ਪੰਨਾ:Aaj Bhi Khare Hain Talaab (Punjabi).pdf/82

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਪਣੇ - ਆਪ ਬਣੇ ਅਜਿਹੇ ਤਾਲਾਬਾਂ ਦਾ ਇੱਕ ਹੋਰ ਨਾਂ ਹੈ ਅਮਹਾ ਤਾਲ। ਛੱਤੀਸਗੜ੍ਹ ਵਿੱਚ ਅਮਹਾ ਦਾ ਅਰਥ ਹੈ ਅਚਾਨਕ। ਪਿੰਡਾਂ ਨਾਲ ਲੱਗੇ ਜੰਗਲਾਂ ਵਿੱਚ ਕੁਦਰਤੀ ਰੂਪ ਵਿੱਚ ਨੀਵੀਂ ਜ਼ਮੀਨ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ। ਡੰਗਰ- ਪਸ਼ੂਆਂ ਦੇ ਆਉਣ ਜਾਣ ਨਾਲ ਅਜਿਹੇ ਤਾਲਾਬ ਅਚਾਨਕ ਹੀ ਬਣ ਜਾਂਦੇ ਸਨ । ਉਸ ਰਸਤੇ ਤੋਂ ਅਕਸਰ ਆਉਣ- ਜਾਣ ਵਾਲੇ ਲੋਕ ਅਜਿਹੇ ਤਾਲਾਬਾਂ ਨੂੰ ਥੋੜਾ ਠੀਕ - ਠਾਕ ਕਰ ਲੈਂਦੇ ਸਨ ਅਤੇ ਉਸ ਨੂੰ ਵਰਤੋਂ ਵਿੱਚ ਲਿਆਉਂਦੇ ਸਨ।

{{gap}ਅਮਹਾ ਦਾ ਇੱਕ ਅਰਥ ਅੰਬ ਤਾਂ ਹੈ ਹੀ। ਅੰਬਾਂ ਦੇ ਦਰੱਖਤਾਂ ਨਾਲ ਘਿਰੇ ਤਾਲ ਨੂੰ ਅਮਹਾ ਤਰੀਯਾ, ਤਾਲ ਜਾਂ ਆਮਾ ਤਰੀਯਾ ਕਿਹਾ ਜਾਂਦਾ ਸੀ।ਇਸੇ ਤਰ੍ਹਾਂ ਅਮਰੋਹਾ ਸੀ।ਅੱਜ ਇਹ ਇੱਕ ਸ਼ਹਿਰ ਦਾ ਨਾਂ ਹੈ, ਕਦੀ ਇਹ ਅੰਬਾਂ ਨਾਲ ਘਿਰੇ ਇੱਕ ਵੱਡੇ ਤਾਲਾਬ ਦਾ ਨਾਂ ਸੀ । ਕਿਤੇ - ਕਿਤੇ ਅਜਿਹੇ ਤਾਲਾਬ ਅਮਰਾਹ ਵੀ ਕਹਾਉਂਦੇ ।ਫੇਰ ਜਿਵੇਂ ਅਮਰਾਹ ਵਾਂਗ ਹੀ ਪਿਪਰਾਹ ਸੀ-ਪੂਰੀ ਪਾਲ ਉੱਤੇ ਪਿੱਪਲ ਦੇ ਬੇਹੱਦ ਸ਼ਾਨਦਾਰ ਦਰੱਖਤ।ਅਮਰਾਹ,ਪਿਪਰਾਹ ਵਿੱਚ ਪਾਲ ਉੱਤੇ ਜਾਂ ਉਸਦੇ ਥੱਲੇ ਲੱਗੇ ਦਰੱਖਤ ਚਾਹੇ ਜਿੰਨੇ ਵੀ ਹੋਣ, ਉਹ ਗਿਣੇ ਜਾ ਸਕਦੇ ਸਨ, ਪਰ ਲਖਪੇੜਾ ਤਾਲ ਲੱਖਾਂ ਦਰੱਖਤਾਂ ਨਾਲ ਘਿਰਿਆ ਹੁੰਦਾ ਸੀ।ਇੱਥੇ ਲੱਖ ਦਾ ਅਰਥ ਅਣਗਿਣਤ ਤੋਂ ਹੈ।ਕਿਤੇ-ਕਿਤੇ ਅਜਿਹੇ ਤਾਲਾਬਾਂ ਨੂੰ ਲੱਖਰਾਉਂ ਵੀ ਕਹਿੰਦੇ ਸਨ।

ਲੱਖਰਾਉਂ ਤੋਂ ਵੀ ਅੱਗੇ ਵਧ ਕੇ ਇੱਕ ਸੀ ਭੋਪਾਲ ਤਾਲ।ਇਸਦੀ ਵਿਸ਼ਾਲਤਾ ਨੇ ਆਲੇ-ਦੁਆਲੇ ਰਹਿਣ ਵਾਲਿਆਂ ਦੇ ਮਾਣ ਨੂੰ ਘੁਮੰਡ ਵਿੱਚ ਬਦਲ ਦਿੱਤਾ ਸੀ।ਕਹਾਵਤ ਵਿੱਚ ਬੱਸ ਇਸੇ ਨੂੰ ਤਾਲ ਮੰਨਿਆ ਗਿਆ।ਤਾਲਾਂ 'ਚੋਂਂ ਤਾਲ ਤਾਂ ਬੱਸ ਭੋਪਾਲ ਤਾਲ ਬਾਕੀ ਸਭ ਤਲੱਈਆਂ !ਇਸ ਵਿਸ਼ਾਲ ਤਾਲ ਦਾ ਸੰਖੇਪ ਵਿਵਰਣ ਵੀ ਹੈਰਾਨ ਕਰਦਾ ਹੈ। 11ਵੀਂ ਸਦੀ ਵਿੱਚ ਰਾਜਾ ਭੋਜ ਦਾ ਬਣਾਇਆ ਇਹ ਤਾਲ 365 ਨਦੀਆਂ-ਨਾਲਿਆਂ ਨਾਲ ਭਰ ਕੇ 250 ਵਰਗਮੀਲ ਵਿੱਚ ਫੈਲਿਆ ਹੋਇਆ ਸੀ।ਮਾਲਵਾ ਦੇ ਸੁਲਤਾਨ ਹੋਸ਼ੰਗਸ਼ਾਹ ਨੇ 15ਵੀਂ ਸਦੀ ਵਿੱਚ ਇਸਨੂੰ ਕੁੱਝ ਸੁਰੱਖਿਆ ਜਾਂ ਫੌਜੀ ਕਾਰਨਾਂ ਕਰ ਕੇ ਤੋੜਿਆ, ਪਰ ਇਹ ਕੰਮ ਉਸ ਲਈ ਜੰਗ ਤੋਂ ਘੱਟ ਨਹੀਂ ਸੀ ਸਿੱਧ ਹੋਇਆ।ਭੋਜ ਤਾਲ ਤੋੜਨ ਲਈ ਹੋਸ਼ੰਗਸ਼ਾਹ ਨੂੰ ਫੌਜ ਭੇਜਣੀ ਪਈ।ਇੰਨੀ