ਪੰਨਾ:Aaj Bhi Khare Hain Talaab (Punjabi).pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸਮਤ ਦੀ ਭਾਵ ਤੂੰ 'ਬੇ-ਭਾਗ ਹੋ ਜਾਵੇਂ' ਜਿਹੇ ਅਰਥਾਂ ਵਿੱਚ ਹੈ।ਇਸੇ ਕਰਕੇ ਹਾਤੀ ਤਾਲ ਛੱਡ ਦਿੱਤੇ ਗਏ ਤਾਲਾਬਾਂ ਲਈ ਅਪਣਾਇਆ ਗਿਆ ਨਵਾਂ ਨਾਂ ਹੈ।ਪਰ ਹਾਥੀ ਤਾਲ ਬਿਲਕੁਲ ਅਲੱਗ ਨਾਂ ਹੈ, ਅਜਿਹਾ ਤਾਲਾਬ ਜਿਸਦੀ ਡੂੰਘਾਈ ਹਾਥੀ ਜਿੰਨੀ ਹੋਵੇ।

ਫੇਰ ਹਾਤੀ ਤਾਲ ਵੱਲ ਮੁੜੀਏ।ਇਹ ਨਾਂ ਸੰਸਕ੍ਰਿਤ ਤੋਂ ਲੰਮਾ ਸਫਰ ਤੈਅ ਕਰ ਕੇ, ਥੱਕਿਆ-ਹਾਰਿਆ ਦਿੱਸਦਾ ਹੋਵੇ ਤਾਂ, ਸਿੱਧੀ ਬੋਲੀ ਵਿੱਚ ਤਾਜ਼ੇ ਨਾਂ ਨਿੱਕਲ ਆਉਂਦੇ ਸਨ।ਫੁੱਟਾ ਤਾਲ,ਫੁਟੇਰਾ ਤਾਲ ਵੀ ਕਈ ਥਾਈਂ ਮਿਲ ਜਾਂਦੇ ਹਨ।

ਜਿਸ ਨਦੀ ਉੱਤੇ ਕਦੀ ਜਨਵਾਸਾ ਬਣ ਗਿਆ, ਪਿੰਡ ਦੀਆਂ ਦਸ-ਬਾਰਾਂ ਬਾਰਾਤਾਂ ਰੁਕ ਗਈਆਂ,ਉਸਦਾ ਨਾਂ ਬਾਰਾਤੀ ਤਾਲ ਹੋ ਗਿਆ।ਪਰ ਮਿਥਿਲਾ (ਬਿਹਾਰ) ਦਾ ਦੁਲਹਾ ਤਾਲ ਇੱਕ ਖਾਸ ਅਤੇ ਵਿਸ਼ੇਸ਼ ਤਾਲ ਹੈ।ਮਿਥਿਲਾ ਸੀਤਾ ਜੀ ਦਾ ਪੇਕਾ ਪਿੰਡ ਹੈ।ਉਨ੍ਹਾਂ ਦੀ ਯਾਦ ਵਿੱਚ ਇੱਥੇ ਅੱਜ ਵੀ ਸਵੰਬਰ ਹੁੰਦੇ ਹਨ।ਫ਼ਰਕ ਸਿਰਫ਼ ਇੰਨਾ ਹੈ ਕਿ ਅੱਜ ਵਰ ਦੀ ਚੋਣ ਕੰਨਿਆ ਨਹੀਂ, ਸਗੋਂ ਕੰਨਿਆ ਵਾਲੇ ਕਰਦੇ ਹਨ।ਦੁਲਹਾ ਤਾਲ ਉੱਤੇ ਕੁੱਝ ਵਿਸ਼ੇਸ਼ ਤਿਥਾਂ ਨੂੰ ਮੁੰਡੇ ਵਾਲੇ ਆਪਣੇ ਮੁੰਡੇ ਲੈ ਕੇ ਜਮ੍ਹਾਂ ਹੁੰਦੇ ਹਨ।ਫੇਰ ਕੁੜੀ ਵਾਲੇ ਉਨ੍ਹਾਂ ਵਿਚੋਂ ਆਪਣੀਆਂ ਕੁੜੀਆਂ ਲਈ ਵਰ ਲੱਭ ਲੈਂਦੇ ਹਨ।