ਪੰਨਾ:Aaj Bhi Khare Hain Talaab (Punjabi).pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼ ਭਰ ਵਿੱਚ ਪਾਣੀ ਦਾ ਕੰਮ ਕਰਨ ਵਾਲਾ ਇਹ ਮੱਥਾ ਰੇਗਿਸਤਾਨ ਵਿੱਚ ਮ੍ਰਿਗ-ਤ੍ਰਿਸ਼ਣਾ ਨਾਲ ਘਿਰ ਗਿਆ ਸੀ।

ਇਹ ਖੇਤਰ ਸਭ ਤੋਂ ਸੁੱਕਾ ਅਤੇ ਸਭ ਤੋਂ ਗਰਮ ਹੈ। ਇੱਥੇ ਸਾਲ ਭਰ ਵਿੱਚ ਕੋਈ 3 ਇੰਚ ਤੋਂ 12 ਇੰਚ ਤੱਕ ਮੀਂਹ ਵਰ੍ਹਦਾ ਹੈ। ਜੈਸਲਮੇਰ, ਬਾੜਮੇਰ ਅਤੇ ਬੀਕਾਨੇਰ ਵਿੱਚ ਕਦੇ-ਕਦੇ ਪੂਰਾ ਸਾਲ ਇੰਨਾ ਹੀ ਮੀਂਹ ਪੈਂਦਾ ਹੈ, ਜਿੰਨਾ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸਿਰਫ਼ ਇੱਕ ਦਿਨ ਵਿੱਚ ਹੀ ਪੈ ਜਾਂਦਾ ਹੈ। ਸੂਰਜ ਵੀ ਇੱਥੇ ਸਭ ਤੋਂ ਜ਼ਿਆਦਾ ਚਮਕਦਾ ਹੈ। ਗਰਮੀ ਦੀ ਰੁੱਤ ਵਿੱਚ ਲੱਗਦਾ ਹੈ ਕਿ ਗਰਮੀ ਇੱਥੋਂ ਹੀ ਦੇਸ਼ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਬਾਕੀ ਸੂਬਿਆਂ ਵਿੱਚ ਹਾਜ਼ਰੀ ਲਾ ਕੇ ਵਾਪਸ ਇੱਥੇ ਹੀ ਪਰਤ ਆਉਂਦੀ ਹੈ। ਜੇ ਤਾਪਮਾਨ 50 ਡਿਗਰੀ ਤੱਕ ਨਾ ਪੁੱਜੇ ਤਾਂ ਮਾਰੂ ਖੇਤਰ ਦੇ ਲੋਕਾਂ ਦੇ ਮਨ ਵਿੱਚ ਉਸਦਾ ਆਦਰ ਘਟ ਜਾਂਦਾ ਹੈ। ਭੂਮੀ ਹੇਠਲਾ ਪਾਣੀ ਵੀ ਇੱਥੇ ਹੀ ਸਭ ਤੋਂ ਡੂੰਘਾ ਹੈ। ਪਾਣੀ ਦੀ ਘਾਟ ਨੂੰ ਰਾਜਸਥਾਨ ਦਾ ਸੁਭਾਅ ਮੰਨਿਆ ਗਿਆ ਹੈ। ਪਰ ਇੱਥੋਂ ਦੇ ਸਮਾਜ ਨੇ ਇਸ ਨੂੰ ਕਿਸੇ ਸਰਾਪ ਵਾਂਗ ਨਹੀਂ, ਸਗੋਂ ਕੁਦਰਤ ਦੀ ਇੱਕ ਵੱਡੀ ਖੇਡ ਵਾਂਗ ਲਿਆ ਅਤੇ ਇੱਕ ਬੇਹੱਦ ਕੁਸ਼ਲ ਖਿਡਾਰੀ ਵਾਂਗ ਸਜਧਜ ਕੇ ਇਸ ਖੇਡ ਵਿੱਚ ਸ਼ਾਮਿਲ ਹੋ ਗਿਆ।

ਚਾਰੇ ਪਾਸਿਉਂ ਮ੍ਰਿਗ-ਤ੍ਰਿਸ਼ਣਾ ਨਾਲ ਘਿਰੇ ਤਪਦੇ ਇਸ ਮਾਰੂਥਲ ਦੇ ਜੀਵਨ ਦੀ ਇੱਕ ਜਿਉਂਦੀ ਜਾਗਦੀ ਨੀਂਹ ਰੱਖਦੇ ਸਮੇਂ ਇੱਥੋਂ ਦੇ ਸਮਾਜ ਨੇ ਪਾਣੀ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਗੱਲਾਂ-ਬਾਤਾਂ ਦੀ ਪਰਖ ਵੀ ਚੰਗੀ ਤਰ੍ਹਾਂ ਕੀਤੀ ਹੋਵੇਗੀ। ਪਾਣੀ ਦੇ ਮਾਮਲੇ ਵਿੱਚ ਹਰ ਮੁਸ਼ਕਿਲ ਸਥਿਤੀ ਵਿੱਚ ਵੀ ਉਸਨੇ ਜੀਵਨ ਦਾ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਅਤੇ ਮ੍ਰਿਗ-ਤ੍ਰਿਸ਼ਣਾ ਨੂੰ ਝੁਠਲਾਉਂਦਿਆਂ ਹੋਇਆ ਥਾਂ-ਥਾਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ।

ਜਿੱਥੇ ਤਾਲਾਬ ਨਹੀਂ, ਪਾਣੀ ਨਹੀਂ, ਉੱਥੇ ਪਿੰਡ ਨਹੀਂ। ਤਾਲਾਬ ਦਾ ਕੰਮ ਪਹਿਲਾਂ ਹੋਵੇਗਾ, ਫੇਰ ਉਸਨੂੰ ਆਧਾਰ ਬਣਾ ਕੇ ਪਿੰਡ ਵਸੇਗਾ। ਮਾਰੂਥਲ ਵਿੱਚ ਵਸੇ ਹਜ਼ਾਰਾਂ