ਪੰਨਾ:Aaj Bhi Khare Hain Talaab (Punjabi).pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਿੰਡਾਂ ਦਾ ਨਾਂ ਉੱਥੇ ਬਣੇ ਤਾਲਾਬਾਂ ਨਾਲ ਜੁੜਿਆ ਹੈ।ਬੀਕਾਨੇਰ ਜਿਲ੍ਹੇ ਦੀ ਬੀਕਾਨੇਰ ਤਹਿਸੀਲ ਵਿੱਚ 64 ,ਕੋਲਾਯਤ ਤਹਿਸੀਲ ਵਿੱਚ 20 ਅਤੇ ਨੋਖਾ ਖੇਤਰ ਵਿੱਚ 123 ਪਿੰਡਾਂ ਦੇ ਨਾਂ 'ਸਰ' ਉੱਤੇ ਅਧਾਰਿਤ ਹਨ।ਇੱਕ ਤਹਿਸੀਲ ਲੂਣਕਰਣਸਰ ਦੇ ਨਾਂ ਵਿੱਚ ਵੀ ਸ਼ਬਦ 'ਸਰ' ਆਉਂਦਾ ਹੈ ਅਤੇ ਇੱਥੇ ਬਾਕੀ 45 ਪਿੰਡਾਂ ਦਾ ਨਾਂ 'ਸਰ' ਉੱਤੇ ਹੀ ਹੈ।ਬਾਕੀ ਪਿੰਡਾਂ ਦਾ ਨਾਂ ਜੇਕਰ 'ਸਰ' ਉੱਤੇ ਨਹੀਂ, ਉਨ੍ਹਾਂ ਪਿੰਡਾਂ ਵਿੱਚ ਤਾਲਾਬ ਜਰੂਰ ਮਿਲ ਜਾਣਗੇ।ਦੋ-ਚਾਰ ਅਜਿਹੇ ਪਿੰਡ ਵੀ ਹਨ, ਜਿਨ੍ਹਾਂ ਦੇ ਨਾਂ ਨਾਲ 'ਸਰ' ਹੈ, ਪਰ ਉੱਥੇ ਸਰੋਵਰ ਨਹੀਂ।ਪਿੰਡ ਵਿੱਚ ਸਰੋਵਰ ਬਣ ਜਾਵੇ, ਅਜਿਹੀ ਇੱਛਾ ਪਿੰਡ ਦੇ ਨਾਮਕਰਣ ਸਮੇਂ ਸਭ ਦੀ ਹੁੰਦੀ ਸੀ।ਠੀਕ ਉਸੇ ਤਰ੍ਹਾਂ ਜਿਵੇਂ ਪੁੱਤਰ ਦਾ ਨਾਂ ਰਾਮ ਕੁਮਾਰ, ਬੇਟੀ ਦਾ ਨਾਂ ਪਾਰਵਤੀ ਆਦਿ ਰੱਖਦੇ ਸਮੇਂ ਮਾਂ-ਪਿਓ ਆਪਣੀ ਔਲਾਦ ਵਿੱਚ ਅਜਿਹੇ ਗੁਣਾਂ ਦੀ ਇੱਛਾ ਰੱਖਦੇ ਹਨ।

ਜ਼ਿਆਦਾਤਰ ਪਿੰਡਾਂ ਵਿੱਚ ਲੋਕਾਂ ਨੇ ਮਿਲ ਕੇ ਤਾਲਾਬ ਬਣਾਉਣ ਦਾ ਫ਼ਰਜ ਪੂਰਾ ਕਰ ਲਿਆ ਸੀ ਅਤੇ ਜਿੱਥੇ ਕਿਤੇ ਕਿਸੇ ਕਾਰਨ ਇਹ ਪੂਰਾ ਨਹੀਂ ਸੀ ਹੋ ਸਕਿਆ, ਉੱਥੇ ਨੇੜਲੇ ਭਵਿੱਖ ਵਿੱਚ ਪੂਰਾ ਹੁੰਦੇ ਵੇਖਣ ਦੀ ਕਾਮਨਾ ਨੇ ਹੀ ਮਾਰੂਥਲ ਦੇ ਸਮਾਜ ਨੂੰ ਪਾਣੀ ਦੇ ਮਾਮਲੇ ਵਿੱਚ ਇੱਕ ਮਜ਼ਬੂਤ ਸੰਗਠਨ ਵਿੱਚ ਬੰਨ੍ਹ ਦਿੱਤਾ ਸੀ।

ਰਾਜਸਥਾਨ ਦੇ 11 ਜਿਲ੍ਹਿਆਂ ਜੈਸਲਮੇਰ, ਬਾੜਮੇਰ, ਜੋਧਪੁਰ, ਪਾਲੀ,ਬੀਕਾਨੇਰ, ਚੁਰੂ,ਸ਼੍ਰੀ ਗੰਗਾ ਨਗਰ, ਝੂੰਝੁਨੂੰ,ਜਾਲੌਰ ਅਤੇ ਸੀਕਰ ਵਿੱਚ ਮਾਰੂਥਲ ਫੈਲਿਆ ਹੋਇਆ ਹੈ।ਇਨ੍ਹਾਂ ਵਿੱੱਚੋਂ ਜੈਸਲਮੇਰ, ਬਾੜਮੇਰ, ਬੀਕਾਨੇਰ ਵਿੱਚ ਮਾਰੂਥਲ ਦੇ ਤੀਬਰ ਰੂਪ ਦੇ ਦਰਸ਼ਨ ਹੁੰਦੇ ਹਨ।ਇੱਥੇ ਦੇਸ਼ ਦੀ ਸਭ ਤੋਂ ਘੱਟ ਵਰਖਾ ਹੁੰਦੀ ਹੈ, ਸਭ ਤੋਂ ਵੱਧ ਗਰਮੀ ਪੈਂਦੀ ਹੈ, ਰੇਤ ਦੀਆਂ ਤੇਜ਼ ਹਨੇਰੀਆਂ ਚੱਲਦੀਆਂ ਹਨ ਅਤੇ ਖੰਭ ਲਾ ਕੇ ਉੱਡਣ ਵਾਲੇ ਰੇਤ ਦੇ ਵਿਸ਼ਾਲ ਟਿੱਬੇ ਹਨ।ਇਨ੍ਹਾਂ ਜਿਲ੍ਹਿਆਂ ਵਿੱਚ ਪਾਣੀ ਦੀ ਘਾਟ ਸਭ ਤੋਂ ਵੱਧ ਹੋਣੀ ਚਾਹੀਦੀ ਸੀ, ਪਰ ਮਾਰੂਥਲ ਦੇ ਇਨ੍ਹਾਂ ਪਿੰਡਾਂ ਦਾ ਜ਼ਿਕਰ ਕਰਦੇ ਹੋਏ