ਪੰਨਾ:Aaj Bhi Khare Hain Talaab (Punjabi).pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਟਿਊਬਵੈੱਲ ਨਾਲ ਪਾਣੀ ਦਾ ਪੱਧਰ ਘਟੇਗਾ ਹੀ।ਉਸਨੂੰ ਰੋਕਣ ਦਾ ਤਰੀਕਾ ਫਿਲਹਾਲ ਤਾਂ ਹੈ ਨਹੀਂ।

ਇੱਕ ਵਾਰ ਫੇਰ ਦੱਸ ਦਈਏ ਕਿ ਔਂਕੜਾਂ ਨਾਲ ਭਰੇ ਪ੍ਰਦੇਸ਼ ਵਿੱਚ 99.78 ਫ਼ੀਸਦੀ ਪਿੰਡਾਂ ਵਿੱਚ ਪਾਣੀ ਦਾ ਪ੍ਰਬੰਧ ਹੈ ਅਤੇ ਆਪਣੇ ਦਮ ਉੱਤੇ ਹੈ।ਇਸੇ ਖੇਤਰ ਵਿੱਚ ਉਨ੍ਹਾਂ ਸਹੂਲਤਾਂ ਨੂੰ ਵੇਖੀਏ ਜਿਨ੍ਹਾਂ ਨੂੰ ਦੇਣ ਦੀ ਜਿੰਮੇਦਾਰੀ ਮੂਲ ਰੂਪ ਵਿੱਚ ਸਰਕਾਰ ਦੀ ਹੈ।ਪੱਕੀ ਸੜਕ ਸਿਰਫ਼ 19 ਫ਼ੀਸਦੀ ਪਿੰਡਾਂ ਨੂੰ ਹੀ ਜੋੜ ਸਕੀ ਹੈ।ਡਾਕ ਦੀ ਸਹੂਲਤ 30 ਫ਼ੀਸਦੀ, ਡਾਕਟਰੀ ਸਹੂਲਤ 9 ਫ਼ੀਸਦੀ ਪਿੰਡਾਂ ਤੱਕ ਹੀ ਪਹੁੰਚ ਸਕੀ ਹੈ।ਸਿੱਖਿਆ ਦੀ ਸਹੂਲਤ ਇਨ੍ਹਾਂ ਤੋਂ ਥੋੜ੍ਹੀ ਬਿਹਤਰ 50 ਫ਼ੀਸਦੀ ਪਿੰਡਾਂ ਤੱਕ ਹੈ।ਫੇਰ ਪਾਣੀ ਦਾ ਜਿਕਰ ਕਰੀਏ-515 ਪਿੰਡਾਂ ਵਿੱਚ675 ਖੂਹ ਅਤੇ ਤਾਲਾਬ ਹਨ।ਇਨ੍ਹਾਂ ਵਿੱਚ ਤਾਲਾਬਾਂ ਦੀ ਗਿਣਤੀ 294 ਹੈ।

ਜਿਸਨੂੰ ਨਵੇਂ ਲੋਕਾਂ ਨੇ ਨਿਰਾਸ਼ਾ ਦਾ ਖੇਤਰ ਮੰਨਿਆ ਹੈ, ਉੱਥੇ ਬਿਲਕੁਲ ਬਾਰਡਰ ਦੇ ਕੋਲ, ਪਾਕਿਸਤਾਨ ਤੋਂ ਥੋੜ੍ਹਾ ਪਹਿਲਾਂ ਆਸੂਤਾਲ ਹੈ, ਭਾਵ ਆਸ ਦਾ ਤਾਲ ਹੈ।ਜਿੱਥੇ ਤਾਪਮਾਨ 50 ਡਿਗਰੀ ਤੱਕ ਜਾਂਦਾ ਹੈ, ਉੱਥੇ ਸਿਤਲਾਈ ਭਾਵ ਸ਼ੀਤਲ ਤਲਾਈ ਹੈ ਅਤੇ ਜਿੱਥੇ ਬੱਦਲ ਸਭ ਤੋਂ ਵੱਧ ਧੋਖਾ ਦਿੰਦੇ ਹਨ, ਉੱਥੇ ਬਦਰਾਸਰ ਵੀ ਹੈ।ਇਸ ਸਭ ਕਾਸੇ ਦਾ ਇਹ ਭਾਵ ਨਹੀਂ ਹੈ ਕਿ ਮਰੂਭੂਮੀ ਵਿੱਚ ਪਾਣੀ ਦਾ ਸੰਕਟ ਨਹੀਂ।ਸੰਕਟ ਤਾਂ ਹੈ ਪਰ ਇਥੋਂ ਦੇ ਸਮਾਜ ਨੇ ਉਸ ਕਸ਼ਟ ਦਾ ਰੋਣਾ ਨਹੀਂ ਰੋਇਆ।ਉਨ੍ਹਾਂ ਨੇ ਸੰਕਟ ਨੂੰ ਕੁੱਝ ਸਰਲ, ਕੁੱਝ ਕੁ ਆਸਾਨ ਬਣਾ ਲੈਣ ਦੀ ਆਸ ਰੱਖੀ ਅਤੇ ਉਸ ਆਸ ਦੇ ਆਧਾਰ ਉੱਤੇ ਹੀ ਆਪਣੇ-ਆਪ ਨੂੰ ਇਸ ਤਰ੍ਹਾਂ ਇੱਕ ਮਜ਼ਬੂਤ ਸੰਗਠਨ ਵਿੱਚ ਢਾਲ ਲਿਆ।ਉਨ੍ਹਾਂ ਨੇ ਇੱਕ ਪਾਸੇ ਤਾਂ ਪਾਣੀ ਦੀ ਹਰ ਬੂੰਦ ਬਚਾਈ, ਦੂਜੇ ਪਾਸੇ ਉਸਦਾ ਇਸਤੇਮਾਲ ਵੀ ਬੜੀ ਕਿਫਾਇਤ ਅਤੇ ਸਮਝਦਾਰੀ ਨਾਲ ਕੀਤਾ।

ਜੋੜ ਅਤੇ ਕਿਫਾਇਤ ਦੇ ਇਸ ਸੁਭਾਅ ਨੂੰ ਨਾ ਸਮਝ ਸਕਣ ਵਾਲਿਆਂ ਨੂੰ ਇਹ ਖੇਤਰ ਵੀਰਾਨ, ਡਰਾਉਣਾ ਅਤੇ ਬੇਜਾਨ ਹੀ ਦਿਖਾਈ ਦੇਵੇਗਾ।ਪਰ ਗਜ਼ਟੀਅਰ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲਿਖਣ ਵਾਲਾ ਜਦੋਂ ਘੜਸੀਸਰ ਵਿਖੇ ਪੁੱਜਦਾ ਹੈ ਤਾਂ ਉਹ ਭੁੱਲ ਜਾਂਦਾ ਹੈ ਕਿ ਉਹ ਕਿਸੇ ਮਾਰੂਥਲ ਦੀ ਯਾਤਰਾ ਉੱਤੇ ਹੈ।

ਕਾਗਜਾਂ ਵਿੱਚ, ਟੂਰਿਜ਼ਮ ਦੇ ਨਕਸ਼ਿਆਂ ਉੱਤੇ ਜਿੰਨਾ ਵੱਡਾ ਸ਼ਹਿਰ ਜੈਸਲਮੇਰ ਹੈ,ਲਗਭਗ ਓਨਾ ਵੱਡਾ ਹੀ ਤਾਲਾਬ ਘੜਸੀਸਰ ਹੈ।ਕਾਗਜ਼ ਵਾਂਗ ਮਰੂਭੂਮੀ ਵਿੱੱਚ ਵੀ ਇਹ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।ਬਗੈਰ ਘੜਸੀਸਰ ਤੋਂ ਜੈਸਲਮੇਰ ਨੇ ਨਹੀਂ ਸੀ ਹੋਣਾ।ਲਗਭਗ 800 ਸਾਲ ਪੁਰਾਣੇ ਇਸ ਸ਼ਹਿਰ ਦੇ ਕਰੀਬ 700 ਸਾਲ ਘੜਸੀਸਰ ਦੀ ਇੱਕ -ਇੱਕ ਬੂੰਦ ਨਾਲ ਜੁੜੇ ਹੋਏ ਹਨ।

ਰੇਤ ਦਾ ਇੱਕ ਵਿਸ਼ਾਲ ਟਿੱਬਾ ਸਾਹਮਣੇ ਖੜ੍ਹਾਹੈ। ਕੋਲ ਜਾਣ ਉੱਤੇ ਵੀ ਸਮਝ ਨਹੀਂ ਆਵੇਗਾ ਕਿ ਇਹ ਟਿੱਬਾ ਨਹੀਂ ਘੜਸੀਸਰ ਦੀ ਉੱਚੀ,ਪੂਰੀ ਲੰਮੀ ਚੌੜੀ ਪਾਲ ਹੈ।ਜ਼ਰਾ ਕੁ ਹੋਰ ਅੱਗੇ ਵਧੀਏ ਤਾਂ ਦੋ ਬੁਰਜ ਅਤੇ ਪੱਥਰ 'ਤੇ ਸੁੰਦਰ ਨੱਕਾਸ਼ੀ ਵਾਲੇ