ਪੰਨਾ:Aaj Bhi Khare Hain Talaab (Punjabi).pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਘਿਰਿਆ ਰਾਜ ਪੂਰੀ ਆਬਾਦੀ ਨੂੰ ਪਾਣੀ ਦੇਣ ਵਾਲੇ ਤਾਲਾਬ ਦੀ ਸੁਰੱਖਿਆ ਦਾ ਵੀ ਪੂਰਾ ਪ੍ਰਬੰਧ ਕਰਦਾ ਸੀ।

ਮਾਰੂਥਲ ਵਿੱਚ ਬੇਸ਼ੱਕ ਘੱਟ ਮੀਂਹ ਵਰ੍ਹਦਾ ਹੋਵੇ, ਘੜਸੀਸਰ ਦਾ ਆਗੌਰ(ਘੇਰਾ) ਮੂਲ ਰੂਪ ਵਿੱਚ ਇੰਨਾ ਵੱਡਾ ਸੀ ਕਿ ਉਹ ਇੱਕ-ਇੱੱਕ ਬੂੰਦ ਨੂੰ ਸਮੇਟ ਕੇ ਤਾਲਾਬ ਨੂੰ ਨੱਕੋ-ਨੱਕ ਭਰੀ ਰੱਖਦਾ ਸੀ।ਉਦੋਂ ਤਾਲਾਬ ਦੀ ਰਾਖੀ ਫੌਜ ਦੀ ਟੁਕੜੀ ਹੱਥੋਂ ਨਿਕਲ ਕੇ ਨੇਸ਼ਟਾ ਦੇ ਹੱਥ ਵਿੱਚ ਆ ਜਾਂਦੀ ਸੀ।ਨੇਸ਼ਟਾ (ਨਿਕਾਸੀ) ਚਲਦਾ ਅਤੇ ਇੰਨੇ ਵਿਸ਼ਾਲ ਤਾਲਾਬ ਨੂੰ ਤੋੜ ਸਕਣ ਵਾਲੇ ਫਾਲਤੂ ਪਾਣੀ ਨੂੰ ਬਾਹਰ ਕੱਢਣ ਲੱਗ ਪੈਂਦਾ ।ਉਂਝ ਇਹ 'ਬਹਾਨਾ' ਵੀ ਬੜਾ ਅਜੀਬ ਸੀ।ਜਿਹੜੇ ਲੋਕ ਇੱਕ-ਇੱਕ ਬੂੰਦ ਇਕੱਠੀ ਕਰਕੇ ਘੜਸੀਸਰ ਭਰਨਾ ਜਾਣਦੇ ਸਨ, ਉਹ ਉਸਦੇ ਫਾਲਤੂ ਪਾਣੀ ਨੂੰ ਸਿਰਫ਼ ਪਾਣੀ ਨਹੀਂ ਸਗੋਂ ਜਲਰਾਸ਼ੀ ਸਮਝਦੇ ਸਨ।ਨੇਸ਼ਟਾ ਚੋਂ ਨਿਕਲਿਆ ਪਾਣੀ ਅੱਗੇ ਇੱਕ ਹੋਰ ਤਾਲਾਬ ਵਿੱਚ ਜਮ੍ਹਾਂ ਕਰ ਲਿਆ ਜਾਂਦਾ ਸੀ।ਜੇਕਰ ਨੇਸ਼ਟਾ ਫੇਰ ਵੀ ਨਾ ਰੁਕਦਾ ਤਾਂ ਫੇਰ ਉਸ ਤੋਂ ਇੱਕ ਹੋਰ ਤਾਲਾਬ ਭਰ ਜਾਂਦਾ।ਤੁਹਾਨੂੰ ਛੇਤੀ ਯਕੀਨ ਨਹੀਂ ਆਵੇਗਾ ਪਰ ਇਹ ਸਿਲਸਿਲਾ ਪੂਰੇ ਨੌਂ ਤਾਲਾਬਾਂ ਤੱਕ ਚਲਦਾ ਸੀ।ਨੌਤਾਲ, ਗੋਬਿੰਦਸਾਗਰ, ਜੋਸ਼ੀਸਰ, ਗੁਲਾਬਸਰ, ਭਾਟੀਆਸਰ,ਸੂਦਾਸਰ,ਮੋਹਤਾਸਰ,ਰਤਨਸਰ ਅਤੇ ਕਿਸ਼ਨਘਾਟ।ਇੱਥੇ ਪੁੱਜ ਕੇ ਪਾਣੀ ਬਚਦਾ ਤਾਂ ਕਿਸਨਘਾਟ ਤੋਂ ਬਾਅਦ ਉਸਨੂੰ ਛੋਟੇ-ਛੋਟੇ ਖੂਹਨੂਮਾ ਕੁੰਡਾਂ ਵਿੱਚ ਭਰ ਕੇ ਰੱਖ ਲਿਆ ਜਾਂਦਾ।ਪਾਣੀ ਦੀ ਇੱਕ-ਇੱਕ ਬੂੰਦ ਜਿਹੇ ਸ਼ਬਦ ਅਤੇ ਫ਼ਿਕਰੇ ਘੜਸੀਸਰ ਤੋਂ ਕਿਸ਼ਨਘਾਟ ਤੱਕ ਦੇ ਸੱਤ ਮੀਲ ਲੰਮੇ ਖੇਤਰ ਵਿੱਚ ਆਪਣਾ ਠੀਕ ਅਰਥ ਪ੍ਰਾਪਤ ਕਰਦੇ ਸਨ।