ਪੰਨਾ:Aaj Bhi Khare Hain Talaab (Punjabi).pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 ਹਰਾ ਬਾਗ ਸੱਚਮੁੱਚ ਬਹੁਤ ਵੱਡਾ ਹੈ। ਉਸਦੇ ਆਲੇ-ਦੁਆਲੇ ਅੰਬਾਂ ਅਤੇ ਹੋਰ ਕਈ ਕਿਸਮਾਂ ਦੇ ਦਰੱਖ਼ਤ ਹਨ। ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਮਿਲਣ ਵਾਲਾ ਅਰਜੁਨ ਦਾ ਦਰੱਖ਼ਤ ਵੀ ਵੱਡੇ ਬਾਗ਼ ਵਿੱਚ ਮਿਲ ਜਾਵੇਗਾ। ਵੱਡੇ ਬਾਗ ਵਿੱਚ ਸੂਰਜ ਦੀਆਂ ਕਿਰਨਾਂ ਦਰੱਖ਼ਤਾਂ ਦੀਆਂ ਪੱਤੀਆਂ ਵਿੱਚ ਅਟਕਦੀਆਂ ਰਹਿੰਦੀਆਂ ਹਨ। ਹਵਾ ਚੱਲੇ, ਪੱਤੀਆਂ ਹਿੱਲਣ ਤਾਂ ਮੌਕਾ ਪਾ ਕੇ ਕਿਰਨਾਂ ਛਣ-ਛਣ ਕਰਦੀਆਂ ਥੱਲੇ ਟਪਕਦੀਆਂ ਰਹਿੰਦੀਆਂ ਹਨ। ਬੰਨ੍ਹ ਦੇ ਉਸ ਪਾਰ ਰਾਜ ਘਰਾਣੇ  ਦਾ ਸ਼ਮਸ਼ਾਨ ਹੈ। ਉੱਥੇ ਮ੍ਰਿਤਕਾਂ ਦੀ ਯਾਦ ਵਿੱਚ ਅਣਗਿਣਤ ਸੁੰਦਰ ਛੱਤਰੀਆਂ ਬਣੀਆਂ ਹੋਈਆਂ ਹਨ।

 ਅਮਰ ਸਾਗਰ ਘੜਸੀਸਰ ਤੋਂ 325 ਸਾਲਾਂ ਬਾਅਦ ਬਣਿਆ।ਕਿਸੇ ਹੋਰ ਦਿਸ਼ਾ ਵਿੱਚ ਵਰ੍ਹਣ ਵਾਲੇ ਮੀਂਹ ਨੂੰ ਰੋਕਣਾ ਤਾਂ ਖੈਰ ਮੁੱਖ ਕੰਮ ਹੋਵੇਗਾ ਹੀ, ਪਰ ਅਮਰ ਸਾਗਰ ਬਣਾਉਣ ਵਾਲੇ ਇਹ ਵੀ ਦੱਸਣ ਚਾਹੁੰਦੇ ਸਨ ਕਿ ਉਪਯੋਗੀ ਅਤੇ ਸੁੰਦਰ ਤਾਲਾਬ ਬਣਬਣਾ