ਪੰਨਾ:ਅੱਗ ਦੇ ਆਸ਼ਿਕ.pdf/10

ਵਿਕੀਸਰੋਤ ਤੋਂ
(ਪੰਨਾ:Agg te ashik.pdf/10 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


'ਕਿਉਂ? ਕਿੱਦਾਂ ਝਾਕ ਰਿਹਾਂ?' ਸਰਵਣ ਨੇ ਪੁਛਿਆ।
'ਪਤਾ ਨਹੀਂ, ਪਰ ਅੱਲਾ-ਪਾਕ ਦੀ ਕਸਮ, ਅੱਜ ਤੇਰੀਆਂ ਅੱਖਾਂ ਕੋਲੋਂ ਬੜਾ ਡਰ ਲਗਦਾ,' ਕਹਿੰਦਿਆਂ ਨੂੰਰਾਂ ਨੇ ਇਸ ਵਾਰ ਸਰਵਣ ਦੀਆਂ ਅੱਖਾਂ ਦੇ ਪਿਛਵਾੜੇ ਤਕ ਗਹੁ ਨਾਲ ਝਾਕਿਆ ਅਤੇ ਇਕ ਅਜੀਬ ਜਿਹੀ ਸੰਗ ਨਾਲ ਸਿਰ ਨੂੰ ਝੁਕਾ ਲਿਆ।
ਦੋਵੀਂ ਬੰਨੀ ਚੁਪ ਤਣ ਗਈ। ਲਗਦਾ ਸੀ, ਜਿਵੇਂ ਦੋਵਾਂ ਕੋਲੋਂ ਗਲਾਂ ਦਾ ਭੰਡਾਰ ਮੁਕ ਗਿਆ ਹੋਵੇ।
'ਮੇਰਾ ਇਕ ਹੁਧਾਰ ਆ ਤੇਰੇ ਵਲ। ਹੁਣ ਸਰਵਣ ਆਪਣੇ ਆਪ ਵਿਚ ਕਾਫੀ ਸੰਭਲ ਚੁਕਾ ਸੀ।
'ਲੈ ਲਏ, ਮੈਂ ਕਦ ਨਾਂਹ ਕੀਤੀ ਏ ਤੈਨੂੰ, ਪਰ ਦਸੋਂਗਾ ਨਾਂ ਕਿਹੜਾ ਹਧਾਰ ਆ? ਨਰਾਂ ਦੀ ਮੁਸਕਰਾਹਟ ਨਾਲ ਤਿੜਕ ਗਏ ਹੋਠਾਂ ਵਿਚ ਦੀ ਚਿੱਟੇ ਮੋਤੀਆਂ ਵਰਗੇ ਦੰਦ ਲਿਸ਼ਕੇ।
'ਦੋ ਘੱਟ ਪਾਣੀ ਦਾ...... ਚੇਤਾ ਨਹੀਓ ਖੂਹ ਦਾ?' ਸਰਵਣ ਨੇ ਟਾਂਡੇ ਨਾਲ ਸੂਤ ਕੱਤਦੀ ਛੱਲੀ ਨੂੰ ਪਲੋਸਦਿਆਂ ਆਖਿਆ।
ਮੇਰਾ ਤਾਂ ਕੋਈ ਖੂਹ ਨਹੀਂ.....ਆਹ ਗਵੜੀ ਆ, ਪੀ ਲਾ ਡੀਕ ਲਾ ਕੇ। ਪਰ ਵੇਖੀਂ ਬਾਬਾ ਕਿੱਤੇ ਭੱਟਿਆ ਨਾ ਜਾਵੀਂ।' ਇਸ ਵਾਰ ਨੂਰਾਂ ਦੀਆਂ ਅੱਖਾਂ ਵਿਚ ਵੀ ਇਕ ਸ਼ੇਖੀ ਸੀ।
"ਸਿਰਫ਼ ਦੋ ਚਲੀਆਂ......ਵਿਆਜ ਵਿਆਜ ਵਾਪਸ ਕਰਦੇ, ਮੁਲ ਫਿਰ ਸਹੀ, ਕਹਿੰਦਿਆਂ ਸਰਵਣ , ਹੱਥ ਦੀ ਓਕ ਬਣਾ ਕੇ ਜ਼ਰਾ ਕੁੱਬਾ ਹੋ ਗਿਆ ਅਤੇ ਨੂਰਾਂ ਨੇ ਗੜਵੀ ਨੂੰ ਪਲਟਦਿਆਂ ਪਾਣੀ ਓਕ ਵਿਚ ਪਾ ਦਿੱਤਾ।
"ਪਰ ਤੂੰ ਪੀਂਦਾ ਨਹੀਂ......ਮੇਰੇ ਵਲ ਝਾਕੀ ਜਾਨਾ।"ਨੂਰਾਂ ਪਾਣੀ ਪਾਉਣੋ ਹਟ ਗਈ ਅਤੇ ਸਰਵਣ ਦੇ ਕੋਈ ਉਤਰ ਦੇਣ ਤੋਂ ਪਹਿਲਾਂ ਹੀ, ਮੁਸਕਰਾਉਂਦੀ, ਮੁੜ ਮੁੜ ਪਿਛੇ ਝਾਕਦੀ ਮੱਕੀ ਵਿਚ ਦੀ ਜਾਂਦੀ ਡੰਡੀਏ ਪੈ ਗਈ।
ਨਰਾਂ ਤੁਰੀ ਜਾਂਦੀ ਸੀ, ਮੁਸਕਰਾਉਂਦੀ ਜਾਂਦੀ ਸੀ। ਬਾਬੇ ਵਰਿਆਮੇਂ

 
੧੧