ਪੰਨਾ:ਅੱਗ ਦੇ ਆਸ਼ਿਕ.pdf/100

ਵਿਕੀਸਰੋਤ ਤੋਂ
(ਪੰਨਾ:Agg te ashik.pdf/100 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਸ ਵਜੋਂ ਦਸਵੀਂ ਜਮਾਤ ਦੇ ਮੁੰਡਿਆਂ ਸਾਰੇ ਸਕੂਲ ਵਿਚ ਹੜਤਾਲ ਕਰਵਾ ਦਿਤੀ ਸੀ। ਸਰਵਣ ਇਕ ਤਾਂ ਦਸਵੀਂ ਦਾ ਮਨੀਟਰ ਸੀ ਅਤੇ ਦੂਜੇ ਇੰਦਰਪਾਲ ਨੂੰ ਉਹ ਗੁਰੂਆਂ ਵਾਂਗ ਪੂਜਦਾ ਸੀ, ਇਸ ਲਈ ਹੜਤਾਲ ਦੀ ਸਾਰੀ ਦੀ ਸਾਰੀ ਜੁੰਮੇਂਵਾਰੀ ਉਸੇ ਉਤੇ ਆਉਂਦੀ ਸੀ।

'ਬੀਬੀ, ਤੂੰ ਤੇ ਐਵੇਂ ਕੁਟਣ ਡਹਿ ਪੈਨੀ ਏਂ......ਆਹ ਵੇਖ, ਕਿੰਝ ਛੀਟ੍ਹੀ ਪਿੰਡਾਂ ਵਿਚ ਧੱਸ ਗਈ ਆ।' ਪਵਿਤਰ ਨੇ ਸਰਵਣ ਦੇ ਪਿੰਡੇ ਵਲ ਇਸ਼ਾਰਾ ਕਰਦਿਆਂ ਅਮਰ ਨੂੰ ਬਾਹੋਂ ਫੜ ਲਿਆ ਅਤੇ ਛੀਟ੍ਹੀ ਖੋਹ ਕੇ ਪਰੇ ਸੁਟ ਦਿਤੀ। ਅਮਰੋ ਦੀਆਂ ਅੱਖਾਂ ਵਿਚ ਗਲੇਡੂ ਉਤਰ ਆਏ ਅਤੇ ਉਹ ਦੁਪੱਟੇ ਨਾਲ ਅੱਖਾਂ ਪੂੰਝਦੀ ਅੰਦਰ ਜਾ ਵੜੀ।

'ਊਈ!......ਹਟ ਪਿਛੇ......ਸਭ ਤੇਰੀ ਕਾਰਸਤਾਣੀ ਆਂ।' ਸਰਵਣ ਨੇ ਮੌਰਾਂ ਤੇ ਹੱਥ ਫੇਰਦੀ ਪਵਿੱਤਰ ਦੀ ਬਾਂਹ 'ਤੇ ਮੁੱਕੇ ਮਾਰਦਿਆਂ ਉਹਦੀ ਬਾਂਹ ਨੂੰ ਛਿਣਕ ਸੁਟਿਆ।

'ਪਰ ਤੁਹਾਨੂੰ ਹੜਤਾਲ ਕਰਨ ਦੀ ਕੀ ਜਰੂਰਤ ਸੀ? ਪਵਿਤਰ ਨੇ ਪੁਛਿਆ।

'ਚਲ, ਚਲ ਤੂੰ ਪਰੇ, ਆਈ ਊ ਕਾਣੀ ਜਹੀ ਮੱਤਾਂ ਦੇਣ ਆਲੀ ਮੈਨੂੰ।

'ਚੰਗਾ, ਖਾਹ ਛਿੱਤਰ ਫਿਰ 'ਗਾਂਹ ਹੋ ਕੇ... ਤਾਂਹੀਓਂ ਤਾਂ ਛੋਈ ਲੱਥਦੀ।' ਪਵਿਤਰ ਨੇ ਥੋੜੀ ਰੁੱਖੀ ਹੁੰਦਿਆਂ ਆਖਿਆ।

'ਤੂੰ ਬੀਬੀ ਨੂੰ ਕਿਉਂ ਦਸਿਆ?' ਸਰਵਣ ਨੇ ਨੌਲੀ ਵਟਦਿਆਂ ਪਵਿੱਤਰ ਨੂੰ ਘੂਰਿਆ।

'ਜਾਹ ਦਸਿਆ ਈ ਫਿਰ... ਤੂੰ ਵਡਾ ਖ਼ਪਤਾਨ ਮੇਰੇ 'ਤੇ।......

ਹਾਏ ਬੀਬੀ, ਮਰ ਗਈ...... ਰੁੜ੍ਹ ਜਾਣਾ ਢੀਠ ਕਿਤੋਂ ਦਾ। ਸਰਵਣ ਨੇ ਪਵਿਤਰ ਦੀਆਂ ਮੌਰਾਂ ਵਿਚ ਦੋ ਤਿੰਨ ਮੁਕੀਆਂ ਘੱਤ ਦਿੱਤੀਆਂ ਸਨ।

'ਖਲੋ ਤੇਰੇ ਰਖੇ ਜਾਣ...ਤੂੰ ਇੰਜ ਨਹੀਂ ਹਟਣਾ, ਅੰਦਰੋਂ ਨਿਕਲ ਕੇ ਪਰ ਪਈ ਛੀਟ੍ਹੀ ਨੂੰ ਚੁੱਕਦਿਆਂ ਅਮਰੋ ਨੇ ਆਖਿਆ।

੯੫