ਪੰਨਾ:ਅੱਗ ਦੇ ਆਸ਼ਿਕ.pdf/102

ਵਿਕੀਸਰੋਤ ਤੋਂ
(ਪੰਨਾ:Agg te ashik.pdf/102 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਤੇ ਉਹ ਵੀ ਤਾਂ ਨਾਲ ਈ ਸੀ।' ਸਰਵਣ ਬੋਲਿਆ ਅਤੇ ਥੋਹੜਾ ਕੁ ਚਿੰਤਾਤੁਰ ਹੋ ਗਿਆ।

‘ਤੇਰੇ ਮੈਂ ਚਪੇੜ ਮਾਰਨੀ ਆਂ......ਬਹੁਤਾ ਚਬ੍ਹੜ ਚਬ੍ਹੜ ਕਰੀ ਜਾਨੀ ਆਂ-ਰਣ ਸਿਓ ਦਾ ਪਤਾ ਈ ਕਿ ਨਹੀਂ?

'ਚਲੋ ਵੇਖੀ ਜਾਊ ਕਲ ਜੋ ਹੋਊ; ਸੋ ਹਉ ......।'

'ਪਰ ਕੰਵਰ ਤਾਂ ਸਾਡਾ ਯਾਰ ਆ।'

"'ਨਹੀਂ ਸ਼ਿਵਦੇਵ, ਮਾਸਟਰ ਇੰਦਰਪਾਲ ਆਂਹਦਾ ਹੁੰਦਾ- 'ਇਹ ਜਗੀਰਦਾਰ ਕਿਸੇ ਦੇ ਯਾਰ ਨਹੀਂ ਹੁੰਦੇ।'

'ਮੈਂ ਤਾਂ ਇਹਨੂੰ ਅਗੇ ਵੀ ਕਈ ਵਾਰ ਆਖਿਆ, ਬਈ ਉਹ ਭੈੜਾ ਮੁੰਡਾ......ਪਰ ਇਹਦਾ ਡਮਾਕ ਈ ਤਾਲੂ ਨਾਲ ਲੱਗਾ।' ਪ੍ਰੀਪਾਲ ਨੇ ਦ੍ਰਿੜਤਾ ਨਾਲ ਕਿਹਾ।

'ਚਪੇੜ ਨਾ ਖਾਵੀਂ ਮੈਥੋਂ......, ਸ਼ਿਵਦੇਵ ਨੇ ਪਾਲ ਨੂੰ ਘੂਰਿਆ ਅਤੇ ਆਖਣ ਲੱਗਾ-'ਤੂੰ ਹੁਣ ਇਹਦਾ ਨਾਂ ਨਾ ਲਾਵੀਂ ਕੰਵਰ ਕੋਲ ਕਿ ਪਾਲ ਨੇ ਦਸਿਆ।'

'ਕਿਉਂ? ਮੈਂ ਤਾਂ ਆਖੂੰ ......ਮੇਰਾ ਨਾ ਲਾਵੀਂ, ਬੇਸ਼ਕ ਲਾਂਵੀਂ..ਮੈਨੂੰ ਉਹਦਾ ਡਰ ਨਹੀਂ ਮਾਰਿਆ...ਉਹ ਵੱਡਾ ਸਪੈਦਪੋਸ਼।'

ਸ਼ਿਵਦੇਵ ਵਿਚੇ ਵਿਚ ਗੁਸੇ ਨੂੰ ਪੀ ਗਿਆ।

'ਅੱਛਾ ਯਾਰ ਮੈਂ ਚਲਦਾ।' ਸ਼ਿਵਦੇਵ ਨੇ ਉਹਨੂੰ ਨਾ ਰੋਕਿਆ ਅਤੇ ਸਰਵਣ ਪੌੜੀਆਂ ਉਤਰ ਗਲੀਏ ਪੈ ਗਿਆ।

'ਹਾਏ ਬੀਬੀ ਮਾਰਦਾ ਈ, ਪ੍ਰੀਪਾਲ ਨੇ ਚੀਕ ਕੇ ਕਿਹਾ।

'ਵੇ ਸ਼ਿਵਦੇਵ ਦਿਆ ਬਚਿਆ!...ਤੂੰ ਬਾਜ ਨਹੀਂ ਆਉਂਦਾ.. ਨਿੱਕਾ ਹੁਣ ਤੂੰ?... ਹੇਠਾਂ ਉਤਰੋ ਦੋਵੇਂ... ਤੁਹਾਡੀ ਚੱਤੇ ਪਹਿਰ ਲੜਾਈ ਰਹਿੰਦੀ।' ਸ਼ਿਵਦੇਵ ਦੀ ਬੀਬੀ ਨੇ ਛੱਤ ਵਲ ਮੂੰਹ ਚੁੱਕ ਕੇ ਅਵਾਜ਼ ਮਾਰੀ।

੯੭