ਪੰਨਾ:Agg te ashik.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੀਤੀ....ਢਿੱਡ 'ਚ ਭੁੱਖ ਦਾ ਝੁਲਕਾ ਫਿਰਿਆ ਪਰ ਉਹਨੇ ਕੋਈ ਪ੍ਰਵਾਹ ਨਾ ਕੀਤੀ । ਦਿਨ ਢਲਦੇ ਨਾਲ ਸਾਰੇ ਮੁੰਡੇ ਘਰੀਂ ਪਹੁੰਚ ਗਏ। ਪਵਿੱਤਰ ਨੇ ਰੋ ਰੋ ਸਾਰੀ ਗਲ ਮਾਂ ਨੂੰ ਸੁਣਾਈ । ਅਮਰ ਮੱਥੇ ਨੂੰ ਦੁਹੱਥੜ ਮਾਰ ਕੇ ਰਹਿ ਗਈ । ਜਿਉਂ ਜਿਉਂ ਹਨੇਰਾ ਹੁੰਦਾ ਗਿਆ, ਅਮਰੋ ਨੂੰ ਮੰਡੇ ਦੀ ਚਿੰਤਾ ਹੋਣ ਲਗੀ । ਅਮਰੋ ਦਾ ਗੁਸਾ ਠੰਡਾ ਹੋ ਚੁਕਾ ਸੀ ਅਤੇ ਉਹ ਸਰਵਣ ਨੂੰ ਵੇਖਣ ਲਈ ਬੇਹਬਲ ਹੋ ਉਠੀ । | ਜਦ ਚਾਨਣ ਅਤੇ ਹਨੇਰਾ ਘੁਲ ਮਿਲ ਗਏ ਤਾਂ ਸਰਵਣ ਝੂਲਾ ਮੋਢੇ ਪਾਈ, ਪਿਛੇ ਹੱਥਾਂ ਦੀ ਕਟਿੰਗੜੀ ਪਾ ਕੇ ਊਧੀ ਪਾਈ ਪੈਰ ਘਸੀਟਦਾ ਦਲੀਜਾਂ ਨਾਲ ਆਣ ਲੱਗਾ । ਅਮਰੋ ਉਡੀਕ ਉਡੀਕ ਰੋਣ ਹਾਕੀ ਹੋ ਗਈ ਸੀ ਅਤੇ ਉਹ ਸਿਰ 'ਤੇ ਚਾਦਰ ਲੈ ਸਰਵਣ ਨੂੰ ਲੱਭਣ ਤੁਰ ਪਈ । ਬੂਹਿਓ ਬਾਹਰ ਪੈਰ ਧਰਦਿਆਂ ਸਾਹਮਣੇ ਖੜੇ ਸਰਵਣ ਨੂੰ ਵੇਖ ਕੇ, ਉਹਦਾ ਚਿਹਰਾ ਖਿੜ ਗਿਆ ਅਤੇ ਉਹਨੇ ਘੱਟ ਕੇ ਸਰਵਣ ਨੂੰ ਜੱਫੀ ਵਿਚ ਲੈ ਲਿਆ, ਮੂੰਹ ਚੁੰਮਿਆ ਅਤੇ ਪਲੋਸਦੀ ਹੋਈ ਉਹਨੂੰ ਅੰਦਰ ਲੈ ਆਈ। ਸਰਵਣ ਮਾਂ ਕੋਲੋਂ ਡਰਦਾ ਘਰ ਨਹੀਂ ਸੀ ਆ ਰਿਹਾ, ਪਰ ਜਿਸ ਗੱਲ ਦੀ ਉਹਨੂੰ ਆਸ ਸੀ, ਹੋਇਆ ਬਿਲਕੁਲ ਉਸਤੋਂ ਉਲਟ । ਅਗਲੇ ਦਿਨ ਸਰਵਣ ਸਕੂਲ ਨਾ ਗਿਆ । ਪ੍ਰਿੰਸੀਪਲ ਰੋਜ਼ ਹੀ ਪਵਿੱਤਰ ਨੂੰ ਆਨੇ ਬਹਾਨੇ ਝੜਕਣ ਲੱਗਾ । ਕੁੜੀਆਂ ਵੀ ਪਵਿੱਤਰ ਲਾਗੇ ਬਹਿਣ ਝਿਜਕਦੀਆਂ ਸਨ । ਪਿੰਡ ਆਉਂਦਿਆਂ ਵੀ ਉਹਨੂੰ ਬਹੁਤੀ ਵਾਰ ਇਕੱਲਿਆਂ ਹੀ ਆਉਣਾ ਪੈਂਦਾ । ਤੇ ਆਖਰ ਇਕ ਦਿਨ ਉਹਨੇ ਵੀ ਹਥਿਆਰ ਸੁਟ ਦਿਤੇ ਅਤੇ ਸਕੂਲ ਜਾਣ ਤੋਂ ਮਾਂ ਨੂੰ ਸਾਫ ਇਨਕਾਰ ਕਰ ਦਿਤਾ। ਦਸਵੀਂ ਦਾ ਇਮਤਿਹਾਨ ਹੋਇਆ । ਨਤੀਜੇ ਨਿਕਲੇ, ਕੰਵਰ ਅਤੇ ੯੯