ਪੰਨਾ:ਅੱਗ ਦੇ ਆਸ਼ਿਕ.pdf/105

ਵਿਕੀਸਰੋਤ ਤੋਂ
(ਪੰਨਾ:Agg te ashik.pdf/105 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸ਼ਿਵਦੇਵ ਦੋਵੇਂ ਵਿਹਲ ਹੋ ਗਏ ਅਤੇ ਪੀਪਾਲ ਨੌਵੀਂ ਪਾਸ ਕਰਕੇ ਉਹਨਾਂ ਨਾਲ ਜਾ ਰਲੀ । ਸਰਵਣ ਨਾਲ ਜੋ ਬੀਤੀ ਸੀ, ਮਾਸਟਰ ਇੰਦਰਪਾਲ ਨੂੰ ਉਹਦਾ ਬਹੁਤ ਹੀ ਅਫ਼ਸੋਸ ਹੋਇਆ । ਨਵੇਂ ਸਾਲ ਦੀ ਪੜਾਈ ਆਰੰਭ ਹੋ ਗਈ । ਕੰਵਰ ਅਤੇ ਸ਼ਿਵਦੇਵ ਵੀ ਦੂਜੇ ਮੁੰਡਿਆਂ ਨਾਲ ਸਕੂਲ ਜਾਣ ਲਗ ਪਏ । ਮਾਸਟਰ ਇੰਦਰਪਾਲ ਦੇ ਪ੍ਰਨ ’ਤੇ ਉਹਨੇ ਪ੍ਰਾਈਵੇਟ ਇਮਤਿਹਾਨ ਦੇਣ ਦਾ ਮਨ ਬਣਾ ਲਿਆ । ਲਾਇਕ ਤਾਂ ਉਹ ਹੈ ਈ ਸੀ, ਪਰ ਜਦ ਕਦੀ ਪੜ੍ਹਨ ਵਿਚ ਮੁਸ਼ਕਲ ਆਉਂਦੀ, ਉਹ ਮਾਸਟਰ ਇੰਦਰਪਾਲ ਕੋਲੋਂ ਦੂਰ ਕਰਾ ਲੈਂਦਾ । ਮਾਸਟਰ ਇੰਦਰਪਾਲ ਨੇ ਇਕ ਕਮਰਾ ਕਰਾਏ ਉਤੇ ਲੈ ਲਿਆ ਸੀ ਅਤੇ ਟਿਊਸ਼ਨ ਪੜਾ ਕੇ ਰੋਟੀ ਦਾ ਆਹਰ ਕਰ ਲਿਆ ਸੀ। ੧69