ਪੰਨਾ:ਅੱਗ ਦੇ ਆਸ਼ਿਕ.pdf/108

ਵਿਕੀਸਰੋਤ ਤੋਂ
(ਪੰਨਾ:Agg te ashik.pdf/108 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਵੇਖਦੀ ਰਹੀ ਅਤੇ ਬਾਬੇ ਵਜੀਦਪੁਰ ਵਾਲੇ ਨੂੰ ਧਿਆਉਂਦੀ ਰਹੀ।

ਪਹੁ-ਫੁਟਾਲੇ ਨਾਲ ਰਣ ਸਿੰਘ ਦੇ ਕਤਲ ਦਾ ਰੌਲਾ ਮਚ ਗਿਆ। ਗੁਲਾਮ ਦੀ ਹਵੇਲੀ ਵਿਚ ਉਹਦੀ ਧੋਣ, ਉਹਦੇ ਧੜ ਨਾਲੋਂ ਅੱਡ ਹੋਈ ਪਈ ਸੀ ਅਤੇ ਉਹ ਲਹੂ ਦੀ ਛਪੜੀ ਵਿਚ ਠੰਢਾ ਹੋ ਗਿਆ ਸੀ।

'ਇਹ ਤਲਵਾਰ ਉਦੋਂ ਤਕ ਮਿਆਨ ਵਿਚ ਨਹੀਂ ਪਵੇਗੀ, ਜਦੋਂ ਤਕ ਦੇਸ਼ ਇਹਨਾਂ ਟੋਡੀਆਂ ਤੋਂ, ਦੇਸ਼ ਦੇ ਗਦਾਰਾਂ ਤੋਂ ਸਾਫ਼ ਨਹੀਂ ਹੋ ਜਾਂਦਾ।' ਕ੍ਰਿਪਾਨ ਕਿੱਲੀ ਨਾਲੋਂ ਲਾਹੁੰਦਿਆਂ ਸ਼ਮੀਰ ਦੇ ਆਖੇ ਬੋਲ ਅਮਰੋ ਦੇ ਕੰਨਾਂ ਵਿਚ ਗੂੰਜ ਰਹੇ ਸਨ ਅਤੇ ਚੁਲ੍ਹੇ ਅਗੇ ਬੈਠੀ ਨੂੰ ਇਕ ਕਾਂਬਾ ਜਿਹਾ ਛਿੜਿਆ ਹੋਇਆ ਸੀ।

ਪੁਲਿਸ ਪੂਰੀ ਵਾਹ ਲਾ ਕੇ ਵੀ ਰਣ ਸਿੰਘ ਦਾ ਕਾਤਲ ਨਾ ਲਭ ਸਕੀ। ਸ਼ਮੀਰਾ ਮੁੜ ਕਦੀ ਘਰ ਨਾ ਪਰਤਿਆ। ਜੇ ਉਹ ਵਾ-ਵਰੋਲੇ ਵਾਂਗ ਆਇਆ ਸੀ ਤਾਂ ਅਮਰੋ ਦੀ ਕੁਝ ਸ਼ਾਂਤ ਤੁਰਦੀ ਜ਼ਿੰਦਗੀ ਵਿਚ ਇਕ ਹਲਚਲ ਪੈਦਾ ਕਰਕੇ ਤੁਰ ਗਿਆ ਸੀ। ਸਮਾਂ ਬੀਤਣ ਲੱਗਾ ਅਤੇ ਉਹ ਦਬੀ-ਘੁੱਟੀ ਦਿਨਾਂ ਨੂੰ ਧੱਕਾ ਦੇਣ ਲੱਗ ਪਈ।

੧੦੩