ਪੰਨਾ:ਅੱਗ ਦੇ ਆਸ਼ਿਕ.pdf/109

ਵਿਕੀਸਰੋਤ ਤੋਂ
(ਪੰਨਾ:Agg te ashik.pdf/109 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯.

ਇਕ ਐਤਵਾਰ ਜਦ ਪ੍ਰੀਪਾਲ ਰੋਟੀ ਦੇ ਕੇ ਆ ਰਹੀ ਸੀ ਤਾਂ ਮੱਕੀ ਵਿਚੋਂ ਲੰਘਦਿਆਂ ਇਕ ਢੀਮ ਉਹਦੇ ਗੁੱਟ ਉਤੇ ਆਣ ਵੱਜੀ।

'ਹਾਏ ਮਰ ਗਈ।' ਪ੍ਰੀਪਾਲ ਡਰ ਗਈ।

ਸਰਵਣ ਮਣ੍ਹੇ ਉਤੇ ਖੜਾ ਗੋਪੀਆ ਘੁਮਾ ਰਿਹਾ ਸੀ ਅਤੇ ਟਾਂਡਿਆਂ ਵਿਚ ਲੁਕੀ ਸਰਵਣ ਵਲ ਵੇਖ ਕੇ ਮੁਸਕਰਾ ਰਿਹਾ ਸੀ।

ਵੇ ਟੋਟਿਆਂ, ਸ਼ਰਮ ਨਹੀਓ ਆਈ...ਮੇਰਾ ਗੁਟ ਤੋੜ ਸੁਟਿਆ ਈ ਢੀਮ ਮਾਰਕੇ।' ਪ੍ਰੀਪਾਲ ਨੇ ਕਿਹਾ।

'ਮੈਂ ਕੋਈ ਜਾਣ ਕੇ ਮਾਰੀ...ਗੋਪੀਆ ਚਲਾਇਆ ਸੀ ਤੈਨੂੰ ਵਜ ਗਈ ਹੋਊ।' ਸੋਰਵਣ ਨੇ ਲਾ-ਪਰਵਾਹੀ ਨਾਲ ਕਿਹਾ।

'ਮੈਂ ਦਸੂੰਗੀ ਬੀਬੀ ਨੂੰ ਜਾ ਕੇ।'

'ਕੀ ਦਸੇਗੀ?'

'ਜੋ ਮੇਰਾ ਜੀ ਕਰੂ।'

੧੦੪