ਪੰਨਾ:ਅੱਗ ਦੇ ਆਸ਼ਿਕ.pdf/111

ਵਿਕੀਸਰੋਤ ਤੋਂ
(ਪੰਨਾ:Agg te ashik.pdf/111 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਤੂੰ ਕਿੰਨੀ ਸੋਹਣੀ ਏ!'

'ਹੂੰ ......ਫਿਰ?' ਪ੍ਰੀਪਾਲ ਦੀਆਂ ਨਾਸਾਂ ਦੀਆਂ ਕੋਂਪਲਾਂ ਚੌੜੀਆਂ ਹੋ ਗਈਆਂ ਅਤੇ ਉਹਨੂੰ ਆਪਣਾ ਮੂੰਹ ਗੋਲ ਦੀ ਥਾਂ ਲੰਮੂਤਰਾ ਹੋ ਗਿਆ ਪ੍ਰਤੀਤ ਹੋਇਆ।

'ਕੁਝ ਨਹੀਂ। ਮੈਂ ਪੁਛਣ ਲੱਗਾ ਸਾਂ ਰੋਟੀ ਦੇਣ ਤੂੰ ਕਿਉ ਆਈਂ ਏਂ, ਸ਼ਿਵਦੇਵ ਕਿਥੇ? ਪ੍ਰੀਪਾਲ ਦਾ ਹੱਥ ਛਡਦਿਆਂ ਸਰਵਣ ਨੇ ਪੁਛਿਆ।

'ਕੰਵਰ ਰਾਜ ਨਾਲ ਗਿਆ ਕਿਧਰੇ ਖੱਜਲ ਹੋਣ।' ਪ੍ਰੀਪਾਲ ਜਿਵੇਂ ਆਪੇ ਵਿਚ ਆ ਗਈ ਸੀ।

'ਪ੍ਰੀਪਾਲ, ਭਲਾ ਕੰਵਰ ਕਿਦਾਂ ਦਾ ਮੁੰਡਾ?'

'ਮੈਨੂੰ ਤਾਂ ਚੰਦਰਾ ਮੀਖਾ ਜਿਹਾ ਬਹੁਤ ਭੈੜਾ ਲਗਦਾ', ਆਖਦਿਆਂ ਪ੍ਰੀਪਾਲ ਦਾ ਹਾਸਾ ਨਿਕਲ ਚਲਿਆ ਸੀ, ਪਰ ਉਹਨੇ ਸਿਰ ਉਤੇ ਡੋਲ ਰਾਈ ਮਘੀ ਨੂੰ ਇਕ ਹੱਥ ਪਾਉਂਦਿਆਂ ਦੂਜੇ ਨਾਲ ਆਪਣੇ ਚਿੱਟੇ ਚਿੱਟੇ ਦੰਦ ਕੱਜਣ ਦੀ ਕੋਸ਼ਿਸ਼ ਕੀਤੀ। ਸਰਵਣ ਪ੍ਰੀਪਾਲ ਦੀ ਲੰਮ-ਸਲੰਮੀ ਧੋਣ ਤੋਂ ਹੇਠਾਂ ਤਕ ਝਾਕਿਆ। ਪ੍ਰੀਪਾਲ ਨੇ ਚੀਨੀ ਸਰਕਾ ਕੇ ਛਾਤੀ ਅਗੇ ਖਲਾਰ ਲਈ।

'ਤੂੰ ਠੀਕ ਕਹਿੰਦੀ ਏਂ ਪਾਲ', ਸਰਵਣ ਦੇ ਪਾਲ ਕਹਿਣ ਵਿਚ ਕਿੰਨੀ ਮਿਠਾਸ ਸੀ।

ਮਾਸਟਰ ਇੰਦਰਪਾਲ ਕਹਿੰਦਾ ਹੁੰਦਾ ਕਿ ਜਗੀਰਦਾਰ ਛੋਟਾ ਹੋਵੇ ਜਾਂ ਵੱਡਾ-ਕਦੀ ਵੀ ਚੰਗਾ ਨਹੀਂ ਹੁੰਦਾ। ਇਹ ਸਾਰੇ ਜਗੀਰਦਾਰ ਦੇਸ਼ ਦੇ ਗਦਾਰ ਨੇ...... ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਲੋਕ ਇਹਨਾਂ ਨੂੰ ਮਾਫ਼ ਨਹੀਂ ਕਰਨਗੇ...... ਦੇਸ਼ ਭਗਤਾਂ ਵਿਰੁਧ ਕੀਤੀਆਂ ਮੁਕਰੀਆਂ ਦੇ ਗਿਣ ਗਿਣ ਬਦਲੇ ਲੈਣਗੇ।'

ਪ੍ਰੀਪਾਲ ਕੁਝ ਗੰਭੀਰ ਹੋ ਗਈ। ਮੱਕੀ ਬਨੇ ਘੋੜੀ ਨੇ ਫੁਰਕੜਾਂ ਮਾਰਿਆ। ਮੱਕੀ ਦੇ ਵਿਚਕਾਰ ਖਲੋਤੇ ਦੋਵੇਂ ਜਣੇ ਤ੍ਰਬਕ ਗਏ। ਪ੍ਰੀਪਾਲ ਆਪਣੇ ਆਪ 'ਤੇ ਕਾਬੂ ਪਾਉਂਦੀ ਡੰਡੀਏ ਡੰਡੀਏ ਹੋ, ਅਤੇ ਸਰਵਣ

੧੦੬