ਪੰਨਾ:ਅੱਗ ਦੇ ਆਸ਼ਿਕ.pdf/114

ਵਿਕੀਸਰੋਤ ਤੋਂ
(ਪੰਨਾ:Agg te ashik.pdf/114 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਿਵਦੇਵ ਅਤੇ ਕੰਵਰ ਦਾ ਗਿਆਰਵੀਂ ਜਮਾਤ ਵਿਚ ਦੂਜਾ ਦੂਜਾ ਸਾਲ ਸੀ। ਇਸ ਸਾਲ ਜਦ ਸ਼ਿਵਦੇਵ ਦੂਜੀ ਵਾਰ ਅਤੇ ਪ੍ਰੀਪਾਲ ਪਹਿਲੀ ਵਾਰ ਫਿਹਲ ਹੋ ਗਈ ਤਾਂ ਕਿਸ਼ਨ ਸਿੰਘ ਨੇ ਦੋਵਾਂ ਨੂੰ ਕਾਲਜੋਂ ਹਟਾ ਲੈਣ ਦਾ ਫੈਸਲਾ ਕਰ ਲਿਆ। ਸ਼ਿਵਦੇਵ ਤਾਂ ਅਗੇ ਹੀ ਇਹ ਗੱਲ ਚਾਹੁੰਦਾ ਸੀ, ਪਰ ਪ੍ਰੀਪਾਲ ਦੁਬਾਰਾ ਦਾਖਲ ਹੋਣ ਲਈ ਜਿੱਦ ਕਰ ਰਹੀ ਸੀ। ਸ਼ਿਵਦੇਵ ਨਾਲ ਜਾਂਦਾ ਸੀ ਤਾਂ ਮਾਂ-ਬਾਪ ਨੂੰ ਕੋਈ ਖਲਾ ਨਹੀਂ ਸੀ। ਪਰ ਹੁਣ ਉਹਨਾਂ ਨੂੰ ਇਕੱਲੀ ਨੂੰ ਕਾਲਜ ਭੇਜਣ ਦਾ ਹੀਆ ਨਹੀਂ ਸੀ ਪੈਂਦਾ।

ਘਰ ਵਿਚ ਇਕ ਤਰ੍ਹਾਂ ਨਾਲ ਕਾਰ-ਮੁਖ਼ਤਾਰ ਹੋਣ ਕਾਰਨ ਕੰਵਰ ਆਪ ਹੁਦਰਾ ਬਣ ਗਿਆ ਸੀ। ਇਹਨੀ ਦਿਨੀ ਹੀ ਛਾਉਣੀ ਵਿਚ ਕੁਝ ਮੁਰੰਮ ਯੋਗਤ ਮਿਲਟਰੀ ਜੀਪਾਂ ਅਤੇ ਮੋਟਰਾਂ ਦੀ ਨਿਲਾਮੀ ਹੋ ਰਹੀ ਸੀ। ਸੋ ਕੰਵਰ ਨੇ ਕਿਸ਼ਨ ਸਿੰਘ ਨੂੰ ਇਕ ਨਿਲਾਮੀ ਦੀ ਜੀਪ ਲੈ ਦੇਣ ਲਈ ਆਖਿਆ। ਕਿਸ਼ਨ ਸਿੰਘ ਉਹਨੂੰ ਕਿਵੇਂ ਵਰਜ ਸਕਦਾ ਸੀ? ਇਸ ਲਈ ਕੰਵਰ ਨੇ ਇਕ ਜੀਪ ਲੈ ਕੇ ਉਹਦੀ ਮੁਰੰਮਤ ਕਰਾ ਲਈ।

ਕੰਵਰ ਅਤੇ ਸ਼ਿਵਦੇਵ ਜੀਪ ਵਿਚ ਖੂਬ ਸੈਰ ਕਰਦੇ। ਹੋਟਲਾਂ ਵਿਚ ਜਾਂਦੇ, ਸ਼ਰਾਬ ਪੀਂਦੇ ਅਤੇ ਰੋਜ ਖਜਲ-ਖੁਆਰੀ ਕਰਕੇ ਘਰ ਪਰਤਦੇ। ਕੰਵਰ ਜੀਪ ਵਿਚ ਬੈਠਾ ਫੁਲਿਆ ਨਹੀਂ ਸੀ ਸਮਾਉਂਦਾ।

ਤੇ ਇਕ ਦਿਨ ਕੰਵਰ ਝੂਮਦਾ ਝੂਮਦਾ ਕਿਸ਼ਨ ਸਿੰਘ ਦੇ ਘਰ ਆਣ ਵੜਿਆ। ਕਿਸ਼ਨ ਸਿੰਘ ਰੋਟੀ ਖਾਣ ਈਂ ਲੱਗਾ ਸੀ ਕਿ ਕੰਵਰ ਡਬ ਵਿਚ ਬੋਤਲ ਕਢ ਕੇ ਮੇਜ਼ ਉਤੇ ਰਖਦਿਆਂ ਆਖਣ ਲੱਗਾ-

'ਬੜੇ ਚਿਰਾਂ ਬਾਅਦ ਅੱਜ ਜੀਅ ਕੀਤਾ, ਤਾਈ ਦੇ ਹੱਥਾਂ ਦੀਆਂ ਪੱਕੀਆਂ ਖਾਈਏ .......।'

'ਜੰਮ ਜੰਮ ਖਾ ਕੰਵਰ ......ਤੂੰ ਤਾਂ ਭੈੜਿਆ ਖਵਰੇ ਸਾਡੇ ਵੜਨਾ ਈ ਕਿਉਂ ਛੱਡ ਦਿੱਤਾ? ਚੌਂਕ ਵਿਚ ਬੈਠੀ ਪ੍ਰੀਪਾਲ ਦੀ ਬੀਬੀ ਨੇ ਹੱਥਲੀ ਰੋਟੀ ਨੇ ਤਵੇ 'ਤੇ ਪਾਉਂਦਿਆਂ ਆਖਿਆ। ਵਟੀਰੀ 'ਤੇ ਰਖੇ ਦੀਵੇ ਦੀ ਲੋਅ ਵਿਚ

੧੦੯