ਪੰਨਾ:Agg te ashik.pdf/119

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਭ ਤੇਰੀਆਂ ਜੱਟੀਏ, ਜਿੰਨੀਆਂ ਮਰਜ਼ੀ ਭੰਨ ਲਾ । ‘ਜੇ ਏਨਾ ਈ ਪਿਆਰ ਸੀ ਤਾਂ ਭੁੱਜੀ ਹੋਈ ਨਾ ਰਖੀ ਗਈ ! ਹੈ ਗੀ ਤਾਂ ਹੈ, ਪਰ......" ਪਰ ਕੀ ? ‘ਜੂਠੀ ਆ ਮੇਰੀ । 'ਫਿਰ ਤਾਂ ਮੈਂ ਜ਼ਰੂਰ ਚਬਾਂਗੀ । ਕਿਸੇ ਦੀ ਜੂਠ ਖਾਧਿਆਂ ਪਤਾ ਕੀ ਹੋ ਜਾਂਦਾ ?' “ਕੀ ਹੋ ਜਾਂਦਾ ?' ਪਿਆਰ' “ਉਹ ਤਾਂ ਹੋ ਈ ਗਿਆ... ਹੁਣ ਤੂੰ ਅਗਲੀ ਗਲ ਕਰ ।' ਸ਼ਮਸ਼ਾਨਾਂ ਤੋਂ ਪਰਤਦੇ ਲੋਕਾਂ ਦੀ ਅਵਾਜ਼ ਨੇ ਉਹਦੀ ਸੋਚ ਤੋੜ ਦਿਤੀ। ਉਸ ਧਿਆਨ ਉਪਰ ਚੁਕਿਆ । ਬਲਦੇ ਸਿਵੇ ਤੋਂ ਪਾਰ ਡੁਬਦੇ ਸੂਰਜ ਨੇ ਬੱਦਲਾਂ ਨੂੰ ਅੱਗ ਲਾ ਦਿੱਤੀ ਸੀ : ਦੇ 1813