ਪੰਨਾ:Agg te ashik.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੈ੨ ਇਕ ਦਿਨ ਬੀਬ ਅਤੇ ਕੇਸਰ ਦਰੀ ਉਣ , ਰਹੀਆਂ ਸਨ ਕਿ ਬਾਹਰਲੇ ਦਰਵਾਜੇ ਦਾ ਅੱਰਲ ਲਥਿਆ ਅਤੇ ਕੇਸਰ ਦਾ ਦਿਉਰ ਹਰਮੀਤ ਅੰਦਰ ਲੰਘ ਆਇਆ । ਕੇਸਰੋ ਨੇ ਸੁਫ਼ੇ ਦੇ ਢੁਕੇ ਹੋਏ ਇਕ ਤਖ਼ਤੇ ਨੂੰ ਖੋਹਲ ਕੇ ਬਾਹਰ ਝਾਕਿਆ । ਹਰਮੀਤ ਨੂੰ ਵੇਖ ਉਹਦੀ ਹੱਥਲੀ ਗੁੱਛੀ ਤਾਣੇ ਉਤੇ ਹੀ ਰਹਿ ਗਈ ਅਤੇ ਉਹ ਖੁਸ਼ੀ ਵਿਚ ਚੰਗੀ ਭਰਦੀ ਉਠ ਬੈਠੀ । ‘ਭਾਬੀ ਸਾਸਰੀ ਕਾਲ, ਆਖਦਿਆਂ ਹਰਮੀਤ ਕੰਧ ਦੇ ਪ੍ਰਛਾਵੇਂ ਹੇਠ ਪਈ ਮੰਜੀ ਉਤੇ ਬਹਿ ਗਿਆ ਅਤੇ ਏਧਰ ਉਧਰ ਝਾਕਦਿਆਂ ਉਸ ਕੇਸਰੋ ਦੇ ਮੂੰਹ ਵਲ ਵੇਖਿਆ । ਕੇਸਰੋ ਨੇ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਸੀ ਦਿਤਾ । ਉਹਦੀਆਂ ਅੱਖਾਂ ਵਿਚ ਹੰਝੂ ਲਥੇ ਹੋਏ ਸਨ । 'ਤੂੰ ਤਾਂ ਭਾਬੀ ਐਵੇਂ ਦਿਲ ਭਰ ਲੈਨੀ......', ਹਰਮੀਤ ਹੋਰ ਕੁਝ ਵੀ ਨਾ ਕਹਿ ਸਕਿਆ । ਕੇਸਰੋ ਚੁੱਪ-ਚੁਪੀਤੀ ਉਹਦੇ ਲਾਗੋਂ ਚਲੀ ਗਈ । ਚਿੱਟੀ ਚਤੱਈ ਕਢ ਲਿਆਈ ਅਤੇ ਮੰਜੇ ਉਤੇ ਵਿਛਾਉਂਦਿਆਂ ਕਹਿਣ ਲਗੀ : ‘ਤੁਹਾਡੇ ਲਈ ਤਾਂ ਮੈਂ ਮਰ ਈ ਗਈ ਆਂ ...ਨਾ ਬੇਬੇ ਜੀ ਕਦੀ ਆਏ ਨੇ, ૧૧૫