ਪੰਨਾ:Agg te ashik.pdf/123

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

‘ਜ ਤਾਂ ਭਾਬੀ ਮੈਂ ਰੋਜ਼ ਆ ਜਿਆ ਕਰੂ ਸਿੱਧਾ ਕਾਲਜੋਂ ......ਪਰ ਫਿਰ ਸਾਨੂੰ ਦੁੱਧ ਮਲਾਈਆਂ ਕਿਸੇ ਨਹੀਂ ਦੇਣੇ ।' 'ਡੱਕਰਿਆ, ਸਾਡੇ ਕੋਈ ਦੁੱਧ ਦਾ ਕਾਲ ਆ...... ਹੁਣ ਤਾਂ ਦੋ ਲਵੇਰੀਆਂ । ਸੱਚ ਤੇਰੇ ਵੀਰ ਲਈ ਥੋਹੜਾ ਘਿਉ ਜੋੜਿਆ......ਉਹਦਾ ਤਾਂ ਅਜੇ ਆਉਣ ਦਾ ਬਹੁ ਨਹੀ ...... ਤੂੰ ਲੈ ਜਾਵੀਂ ?...ਸਾਡੇ ਕਿਹੜਾ ਕੋਈ ਖਾਣ ਆਲਾ ਹੋਰ ।' ਦੋਵਾਂ ਦੀਆਂ ਗੱਲਾਂ ਸੁਣ ਪਵਿੱਤਰ ਸਰੂਰ ਸਰੂਰ ਹੋ ਰਹੀ ਸੀ । ਉਹ ਚੰਨੀ ਨੂੰ ਉਂਗਲ ਦੁਆਲੇ ਵਲਦੀ, ਨਿੱਕਾ ਨਿੱਕਾ ਹੱਸ ਰਹੀ ਸੀ । ਦੁੱਧ ਦਾ ਛੰਨਾ ਖਾਲੀ ਹੋ ਗਿਆ । ਛੰਨੇ ਨੂੰ ਭੇਜੇ ਰਖ ਉਹਨੇ ਸੰਗਦੇ ਸੰਗਦੇ ਪਵਿੱਤਰ ਵਲ ਝਾਕਿਆ | ਪਰ ਜਿਵੇਂ ਉਹ ਪਵਿੱਤਰ ਦਾ ਜਲੋਂ ਝਲ ਨਾ ਸਕਿਆ ਹੋਵੇ । ਉਹਦੀਆਂ ਅੱਖਾਂ ਝੁਕ ਗਈਆਂ । "ਅੱਛਾ ਭਾਬੀ, ਲਿਆ ਦੇ ਫਿਰ ਘਿਉ ... ਹਰਮੀਤ ਨੇ ਕੇਸਰ ਨੂੰ ਆਖਿਆ-ਮੈਂ ਨਹੀਂ ਅੱਜ ਜਾਣ ਦੇਣਾ...ਆਇਆ ਕਦੋਂ, ਤੇ ਤੁਰ ਵੀ ਪਿਆ .. ਤੂੰ ਰਾਤ ਜਾ ਕੇ ਹੁਣ ਕੀ ਪੜ ਸੁਟਣਾ ?' ਕਸਰ ਦੇ ਕਹਿਣ ਵਿਚ ਇਕ ਤਰਲਾਂ ਸੀ। ਬਨੇਰੇ 'ਤੇ ਖੜੀ ਪਵਿੱਤਰ ਦਾ ਦਿਲ ਚੌਕ ਉਠਿਆ ਸੀ, 'ਹਾਏ ! ਕਿੱਡਾ ਸੋਹਣਾ ! ਹਰਮੀਤ ਨੇ ਕੇਸ ਦੀ ਗੱਲ ਦਾ ਅਜੇ ਕਈ ਜਵਾਬ ਨਹੀਂ ਸੀ ਦਿਤਾ। ਸਵੇਰੇ ਸਵਖ਼ਤੇ ਚਲਾ ਜਾਵੀਂ, ਮੈਂ ਨਹੀਂ ਰੋਕਦੀ । ਅਜ ਬਾਪੂ ਵੀ ਵਾਂਹਡੇ ਗਿਆ...ਮੈਂ ਕੁੜੀਆਂ ਦੇ ਚਰਖੇ 'ਕਠੇ ਕਰਦੀ ਫਿਰਦੀ ਜਾਂ ਰਾਤ ਲੰਘਾਉਣ ਲਈ ।' ਕੇਸਰ ਨੇ ਇਕ ਨੱਪੀ ਪੀੜ ਕਹਿ ਦਿਤੀ। ਰਹਿਣ ਨੂੰ ਤਾਂ ਮੈਂ ਰਹਿ ਪੈਂਦਾ, ਪਰ ਕੋਲ ਈ ਸਾਡੇ ਇਮਤਿਹਾਨ ਸ਼ਰ ਨੇ ......ਮੈਂ ਫਿਰ ਕਿਸੇ ਦਿਨ ਛੇਤੀ ਈ ਆ ਜਾਂ ਇਮਤਿਹਾਨਾਂ ਪਿਛੋਂ । ੧੧੮