ਪੰਨਾ:ਅੱਗ ਦੇ ਆਸ਼ਿਕ.pdf/124

ਵਿਕੀਸਰੋਤ ਤੋਂ
(ਪੰਨਾ:Agg te ashik.pdf/124 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਦਾਂ ਕਰਨੀ ਸੀ ਤਾਂ ਆਉਣਾ ਈ ਕਾਹਤੋਂ ਸੀ? ਕੇਸਰੋ ਦਾ ਮੂੰਹ ਝੌਂ ਗਿਆ।

'ਮੈਂ ਅੱਜ ਆਉਣਾ ਤਾਂ ਨਹੀਂ ਸੀ...ਪਰ ਵੀਰ ਨੇ ਪੱਕੀ ਕੀਤੀ ਸੀ ਕਿ ਨੂਰਪੁਰ ਜ਼ਰੂਰ ਜਾਈਂ ਤੇ ਹੋਂਸਲਾ ਹਾਂਸਲਾ ਦੇ ਆਂਈਂ। ਹਰਜੀਤ ਨੇ ਆਪਣੇ ਆਪ ਨੂੰ ਫਸਿਆ ਫਸਿਆ ਅਨੁਭਵ ਕੀਤਾ। ਕੇਸਰੋ ਚੁੱਪ ਕੀਤੀ ਰਹੀ। ਕੁਝ ਸੋਚ ਕੇ ਉਹ ਉਠੀ। ਸਬਾਤੇ ਪੰਜ ਛੇ ਚਰਖੇ ਖੜੇ ਕੀਤੇ ਹੋਏ ਸਨ। ਚਰਖਿਆਂ ਵਲ ਵੇਖ ਕੇ ਜਿਵੇਂ ਉਹਨੂੰ ਆਪਣੇ ਆਪ 'ਤੇ ਕਹਿਰਾਂ ਦਾ ਗੁਸਾ ਆ ਰਿਹਾ ਸੀ। ਉਹ ਅੰਦਰ ਲੰਘ ਗਈ ਅਤੇ ਘਿਉ ਦੀ ਪੀਪੀ ਫੜੀ ਬਾਹਰ ਆ ਗਈ।

ਹਰਮੀਤ ਬੇ ਦਲੀਲਾ ਜਿਹਾ ਉਠਿਆ ਅਤੇ ਕੇਸਰੋ ਦੇ ਹਥੋਂ ਉਹਨੇ ਪੀਪੀ ਫੜ ਲਈ। ਤੁਰਨ ਲਗੇ ਜਦ 'ਸਾ-ਸਰੀ ਕਾਲ' ਆਖਿਆ ਤਾਂ ਪਵਿੱਤਰ ਨੂੰ ਲੱਗਾ ਜਿਵੇਂ ਉਹਦਾ ਮੂੰਹ ਕੇਸਰੋ ਵਲ ਨਹੀਂ ਸੀ, ਸਗੋਂ ਉਹਦੇ ਵੱਲ ਸੀ। ਹਰਮੀਤ ਤੁਰ ਗਿਆ। ਕੇਸਰੋ ਦਰਵਾਜ਼ੇ, ਵਿਚ ਖਲੋਤੀ ਉਹਨੂੰ ਰਣ ਸਿੰਘ ਦੀ ਹਵੇਲੀ ਦਾ ਮੋੜ ਕਟਦਿਆਂ ਵਿੰਹਦੀ ਰਹੀ। ਆਖਰ ਹੌਕਾ ਭਰਕੇ ਉਹ ਪਿਛੇ ਪਤੀ। ਦੇਰਵਾਜ਼ੇ ਦੇ ਤਖ਼ਤੇ 'ਫੜਾਹ' ਫੜਾਹ' ਕਰਕੇ ਵਜੇ।

'ਤੈਨੂੰ ਮੈਂ ਲੈ ਜਾਣਾ ਈਂ। ਸ਼ਰਾਰਤੀ ਅੰਦਾਜ ਵਿਚ ਉਹਨੇ ਬਨੇਰੇ ਉਤੇ ਖੜੀ ਪਵਿੱਤਰ ਵਲ ਉਂਗਲ ਹਲਾਉਂਦਿਆਂ ਆਖਿਆ। ਉਹਨੇ ਦੋਵਾਂ ਨੂੰ ਇਕ ਦੂਜੇ ਵਲ ਝਾਕਦਿਆਂ ਤਾੜ ਲਿਆ ਸੀ।

'ਸ਼ਰਮ ਨਹੀਂ ਆਉਂਦੀ?' ਪਵਿੱਤਰ ਹੋਰ ਕੁਝ ਨਾ ਕਹਿ ਸਕੀ।

'ਕਿਉਂ? ਪਸੰਦ ਨਹੀਉ?...ਬਾਹਰਵੀਂ 'ਚ ਪੜ੍ਹਦਾ ਈ...ਦਿਲ ਕਰਦਾ 'ਤੇ ਸਿਰ ਨਾਲ ਹਾਂ ਕਰ ਦੇ।

'ਜਾਹ ਮੈਂ ਨਹੀਂ ਕੂੰਦੀ ਤੇਰੇ ਨਾਲ। ਚੰਦਰੀ ਨਾ ਹੋਵੇ! '

'ਅੱਛਾ ਬਾਬਾ ਨਹੀਂ, ਕਹਿੰਦੀ, ਨਹੀਂ ਕਹਿੰਦੀ... ਆਹ ਲੈ ਮਾਫੀ ਦੇ'

੧੧੯