ਪੰਨਾ:ਅੱਗ ਦੇ ਆਸ਼ਿਕ.pdf/127

ਵਿਕੀਸਰੋਤ ਤੋਂ
(ਪੰਨਾ:Agg te ashik.pdf/127 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪਾਤਰ ਬਣਿਆ ਹੋਇਆ ਸੀ । ਸਰਵਣ ਆਪਣੇ ਸੁਨੇਹ ਭਰਪੂਰ ਵਤੀਰੇ ਕਾਰਨ, ਨੂਰਪੁਰ ਦੇ ਲੋਕਾਂ ਦਾ ਆਦਰ ਮਾਣ ਪ੍ਰਾਪਤ ਕਰ ਚੁੱਕਾ ਸੀ, ਜਦ ਕਿ ਕੰਵਰ ਨੂੰ ਆਪਣੀ ਸਾਖ ਪਿੰਡ ਵਿਚੋਂ ਮੁਕ ਹੀ , ਗਈ ਲਗਦੀ। ਇਹ ਗਲ ਕੰਵਰ ਦੀਆਂ ਅੱਖਾਂ ਵਿਚ ਭੱਖੜੇ ਵਾਂਗ ਰੜਕਦੀ ਸੀ । ਉਹ ਆਪਣੇ ਉਖੜੇ ਪੈਰਾਂ ਨੂੰ ਮੁੜ ਤੋਂ ਜਮਾਉਣ ਦੀਆਂ ਵਿਉਂਤਾਂ ਸੋਚਣ ਲੱਗਾ । ਕੰਵਰ ਦੀਆਂ ਸੋਚਾਂ ਨੂੰ ਪਰਫੁੱਲਤ ਹੋਣ ਦਾ ਮੌਕਾ ਆ ਗਿਆ । ਦੇਸ਼ ਦੀ ਵੰਡ ਦੀਆਂ ਗੱਲਾਂ ਚਲ ਪਈਆਂ । ਹੌਲੀ ਹੌਲੀ ਹਿੰਦੂ-ਮੁਸਲਮ ਫਸਾਦ ਸ਼ੁਰੂ ਹੋ ਗਏ । ਲੋਕ, ਉਜੜ ਕੇ ਆਏ ਲੋਕਾਂ ਦੇ ਸੜਕਾਂ ਤੋਂ ਲੰਘਦੇ ਕਾਫਲੇ ਵੇਖਣ ਲਗੇ । ਦੇ ਕੁਰਲਾਉਂਦੇ ਹਜੂਮ, ਹਿਸੇ ਹਿਸੇ ਚਿਹਰੇ, ਘਾਬਰੇ ਘਾਬਰ ਤੀਵੀਆਂ ਬੱਚੇ, ਮੌਤ ਦੇ ਪਰਛਾਵੇਂ ਬੱਲੇ ਆਪਣਾ ਸਭ ਕੁਝ ਲੁਟ-ਲੁਟਾ ਕੇ ਹਾਰ-ਹੱਟੇ ਜਵਾਰੀਏ ਵਾਂਗ ਸੜਕਾਂ ਨੂੰ ਮਾਪਦੇ ਅਗਿਓ ਅਗੇ ਕਿਸੇ ਅਣਜਾਣੇ ਥਾਂ ਨੂੰ ਤੁਰੇ ਜਾ ਰਹੇ ਸਨ । ਘੱਟੀ ਘੱਟੀ ਫਿਜ਼ਾ ਵਿਚ ਨਫ਼ਰਤ ਦੀ ਜ਼ਹਿਰ ਘੁਲਦੀ ਗਈ । ਦਿਨ ਦੇ ਦੋ ਵਜੇ ਸਨ ਕਿ ਆਲੇ ਦੁਆਲੇ ਦੇ ਪਿੰਡਾਂ 'ਚੋਂ ਸਿੱਖ ਘੋੜ ਸਵਾਰਾਂ ਨੂਰਪੁਰ 'ਤੇ ਆਣ ਹੱਲਾ ਬਲਿਆ । ਕੰਵਰ ਇਹਨਾਂ ਘੜ ਸਵਾਰਾਂ ਦਾ ਮੋਹਰੀ ਸੀ । ਸ਼ਾਮ ਪੈਣ ਤਕ ਵੱਢ-ਫੱਟ ਅਤੇ ਲੁਟ-ਮਾਰ ਦਾ ਸਿਲਸਿਲਾ ਚਲਦਾ ਰਿਹਾ । ਅੱਗ ਲਗੇ ਘਰਾਂ ਦੀਆਂ ਲਾਟਾਂ ਅਕਾਸ਼ ਨੂੰ ਛੂਹ ਰਹੀਆਂ ਲਗਦੀਆਂ ਸਨ ! ਉਹੀ ਬਚਿਆ, ਜੋ ਨੱਠ ਗਿਆ । ਬੁਢੇ ਰੇ ਮਾਸੂਮ ਅਤੇ ਤੁਰਨ ਤੋਂ ਆਤਰ ਲੋਕਾਂ ਨੂੰ ਜਾਂਦੇ ਹਾਂ, ਉਹਨਾਂ ਦੇ ਘਰਾਂ ਵਿਚ ਹੀ ਫੂਕ ਦਿੱਤਾ ਗਿਆ । ਨੂੰ ਸਵੇਰ ਹੋਣ ਤੱਕ ਮੁਸਲਮਾਨਾਂ ਦੀ ਪੱਤੀ ਅੱਧ ਵਰਤੇ ਸੜੇ ਸਿਵੇ ਵਰਗੀ ਲਗ ਰਹੀ ਸੀ। ਹਰ ਘਰ ਉਤੇ ਮੌਤ ਦਾ ਸਾਇਆ ਛਾਇਆ ਭਾਸਦਾ। ਸਰਵਣ ਨੂੰ ਉਸ ਸੁਬਾ ਦਾ ਸੂਰਜ ਲਹੂ ਦੇ ਸਾਗਰ 'ਚੋਂ ਨਹਾ ਕੇ ਨਿਕਲਿਆ ਜਾਪਿਆ । ਪਿੰਡ ਦੇ ਕੁਝ, ਇਕ ਲੋਕ ਕੰਵਰ ਦੀ ਦੂਰ ਦਰਿਸ਼ਟਤਾ ਦੀ ਦਾਦ ਦੇ ਰਹੇ ਸਨ, ਜਿਸਨੇ ਵਕਤ ਸਿਰ ਹੱਲਾ ਬੋਲ ਕੇ ਸਿੱਖਾਂ ਨੂੰ ਬਚਾ ਲਿਆ ਸੀ । ੧੨੨