ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
੨੪. ਦੇਸ਼ ਦੀ ਵੰਡ ਹੋ ਗਈ । ਸਮਾਂ ਪਾ ਕੇ ਨੂਰਾਂ ਤੰਦਰੁਸਤ ਹੋ ਗਈ । ਕਈ ਮਹੀਨੇ ਉਸ ਸੂਰਜ ਨਾਂ ਤਕਿਆ । ਲੁਕ ਛਿਪ ਦਿਨ ਗੁਜਾਰਦੀ ਨੇ ਹਾਲਾਤ ਨਾਲ ਸਮਝੌਤਾ ਕਰ ਲਿਆ | ਇੰਜ ਲਗਦਾ ਸੀ ਜਿਵੇਂ ਸਮੇਂ ਨੇ ਉਹਦੇ ਦਿਲ ਦੇ ਗਹਿਰੇ ਜ਼ਖਮਾਂ ਨੂੰ ਕੁਝ ਹੱਦ ਤਕ ਭਰ ਦਿੱਤਾ ਹੋਵੇ ਮਾਹੌਲ ਕੁਝ ਸ਼ਾਂਤ ਹੋ ਗਿਆ । ਨੂਰਾਂ ਹੁਣ ਕਦੀ ਕਦਾਈਂ ਦਿਨ ਵੇਲੇ ਡਿਓੜੀ ਦਾ ਕੰਡਾ ਅੜਾ, ਵਿਹੜੇ ਵਿਚ ਬਹਿ ਜਾਂਦੀ। ਦੇਸ਼ ਦੀ ਵੰਡ ਦੇ ਦਿਨ ਤੋਂ ਬਾਅਦ ਇਕ ਦਿਨ ਜਦ ਉਹ ਨਹਾ ਕੇ ਸਰਵਣ ਦੇ ਸਾਹਮਣੇ ਵਿਹੜੇ ਵਿਚ ਬੈਠੀ ਸੀ । ਪਵਿੱਤਰ ਕਰੋਛੀਏ ਨਾਲ ਕੁਝ ਕੱਢ ਰਹੀ ਸੀ ਅਤੇ ਅਮਰ ਅੰਨ-ਪਾਣੀ ਦੇ ਆਹਰ ਪਾਹਰ ਵਿਚ ਰੁਝੀ ਹੋਈ ਸੀ । ਨਰਾਂ ਦੇ ਪੱਲੇ ਵਿਸਾਰ ਚਿਹਰੇ 'ਤੇ ਉਦਾਸੀ ਦਾ ਸਾਇਆ ਸੀ, ਪਰ ਉਸਦੀਆਂ ਬਲੌਰੀ ਅੱਖਾਂ ਵਿਚ ਇਕ ਅਜੀਬ ਜਿਹੀ ਚਮਕ ਸੀ। ਸਰਵਣ ਨੇ ਨਰਾਂ ਦੀਆਂ ਅੱਖਾਂ ਦੇ ਪਿਛਵਾੜੇ ਤਕ ਝਾਕਿਆ। ਨੂਰਾਂ, ਨਿਝੱਕ ਤੇ ਅਡੋਲ ਉਹਦੀ ਤੱਕਣੀ ਦਾ ਹੁੰਗਾਰਾ ਭਰ ਰਹੀ ਸੀ । ਸਰਵਣ ਨੂੰ ਲੱਗਾ ਜਿਵੇਂ ਉਸਦਾ ਸਾਰਾ ਸਰੀਰ ੧੨੫