ਪੰਨਾ:ਅੱਗ ਦੇ ਆਸ਼ਿਕ.pdf/131

ਵਿਕੀਸਰੋਤ ਤੋਂ
(ਪੰਨਾ:Agg te ashik.pdf/131 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਿੜਕ ਗਿਆ ਹੋਵੇ, ਜਿਵੇਂ ਉਹਦੇ ਸਿਰ ਨੂੰ ਇਕ ਚੱਕਰ ਜਿਹਾ ਆ ਗਿਆ ਹੋਵੇ; ਨੂਰਾਂ ਨੇ ਇਕ ਠੰਡਾ ਹੌਕਾ ਭਰ ਕੇ ਜਿਵੇਂ ਸਰਵਣ ਦੀ ਸਾਰੀ ਸਤਿਆ ਖਿਚ ਲਈ ਹੋਵੇ; ਮਾਨੋ ਨੂਰਾਂ ਨੇ ਉਹਦੇ ਅੰਦਰਲੀ ਪੀੜ ਨੂੰ ਚੰਗੀ ਤਰ੍ਹਾਂ ਅਨੁਭਵ ਕਰ ਲਿਆ ਹੋਵੇ।

ਉਸ ਦਿਨ ਤੋਂ ਬਾਅਦ ਸਰਵਣ ਕੁਝ ਉਖੜਿਆ ਉਖੜਿਆ ਰਹਿਣ ਲੱਗਾ। ਉਦਾਸ ਤੇ ਚੁਪ-ਚਾਨ। ਜਦ ਵੀ ਘਰ ਆਉਂਦਾ, ਉਹਦੀ ਨਜ਼ਰ ਨੂਰਾਂ ਨੂੰ ਭਾਲਦੀ। ਬਾਹਰ ਜਾਂਦਾ ਤਾਂ ਲਗਦਾ ਜਿਵੇਂ ਖੇਤ ਵੱਢ ਵੱਢ ਖਾਂਦੇ ਹੋਣ। ਨੂਰਾਂ ਆਨੇ ਬਹਾਨੇ ਉਹਦੇ ਸਾਹਮਣੇ ਹੁੰਦੀ ਪਰ ਉਹ ਝਟ ਪਟ ਬਿਜਲੀ ਦੇ ਝਲਕਾਰੇ ਵਾਂਗ ਲੁਕ ਜਾਂਦੀ। ਸਰਵਣ ਘਰ ਚਲਾ ਜਾਂਦਾ ਤਾਂ ਉਹਦੀ ਕਲਪਣਾ ਵਿਚ ਸਰਵਣ ਦੀ ਤਸਵੀਰ ਸਮਾਈ ਰਹਿੰਦੀ।

ਹਾਣ ਨੂੰ ਹਾਣ ਪਿਆਰਾ। ਨੂਰਾਂ ਤੇ ਪਵਿੱਤਰ ਇਕੱਠੀਆਂ ਬਹਿੰਦੀਆਂ, ਇਕੋ ਸਮੇਂ ਸੌਂਦੀਆ, ਇਕੋ ਵੇਲੇ ਜਾਗਦੀਆਂ। ਪਰ ਜਿਸ ਦਿਨ ਕੇਸਰ ਪਵਿੱਤਰ ਦਾ ਸਾਕ ਆਪਣੇ ਦਿਉਰ, ਹਰਮੀਤ ਲਈ ਲੈ ਗਈ, ਉਸ ਦਿਨ ਨੂਰਾਂ ਨੂੰ ਆਪਣਾ ਆਪ ਉਸ ਕੂੰਜ ਵਰਗਾ ਲੱਗਾ, ਜਿਸਦੀ ਡਾਰ ਵਿਛੜ ਗਈ ਹੋਵੇ, ਜਿਸ ਨਾਲ ਕਿਸੇ ਪਰਦੇਸੀ ਪੰਛੀ ਨੇ ਕੁਝ ਚਿਰ ਉਡਾਣ ਭਰੀ ਹੋਵੇ ਅਤੇ ਫਿਰ ਉਹਨਾਂ ਦੇ ਰਸਤੇ ਅਲੱਗ ਅਲੱਗ ਹੋ ਗਏ ਹੋਣ।

ਉਹ ਪਹਿਲੀ ਰਾਤ ਸੀ, ਜਿਸ ਰਾਤ ਸਰਵਣ ਨੂੰ ਨੂਰਾਂ ਦੇ ਭਵਿੱਖਤ ਦਾ ਤੌਖਲਾ ਹੋਇਆ ਹੋਵੇ। ਸਰਵਣ ਸੋਚਾਂ ਦੇ ਸਾਗਰ ਵਿਚ ਲੱਥ ਗਿਆ। ਨੂਰਾਂ ਦਾ ਕੀ ਕੀਤਾ ਜਾਏ!.....ਉਸਨੂੰ ਕੀਹਦੇ ਲੜ ਲਾਇਆ ਜਾਵੇ!..... ਕੋਣ ਇਸ ਡਾਹਲੀਓਂ ਟੁਟੇ ਬੇਰ ਨੂੰ ਝੋਲੀ ਪਾਏਂਗਾ?' ਸੋਚਾਂ ਦੀਆਂ ਤੰਦਾਂ ਨੇ ਉਸਦਾ ਸਿਰ ਚਕਰਾ ਦਿਤਾ। 'ਇਹਨੂੰ ਪਾਕਿਸਤਾਨ ਭੇਜ ਦੇਵਾਂ......ਪਰ ਓਥੇ ਇਹਦਾ ਕੌਣ ਏ?...... ਹੋਵੇ ਨਾ ਤਾਂ ਇਸ ਨਾਲ ਚਾਦਰ ਪਾ ਲਵਾਂ? ਉਫ਼! ਸਾਰਾ ਪਿੰਡ, ਸਾਰੇ ਲੋਕ ਕੀ ਆਖਣਗੇ? ਬੱਚੇ, ਬੁੱਢੇ ਮੇਰੇ ਵਲ ਉਂਗਲਾਂ ਚੁਕਣਗੇ .....ਨਹੀਂ...ਨਹੀਂ ...ਇਹ ਮੇਰੀ ਖ਼ੁਦਗਰਜ਼ੀ ਹੈ, ਮੈਂ ਅਜਿਹਾ ਨਹੀਂ

੧੨੬