ਪੰਨਾ:ਅੱਗ ਦੇ ਆਸ਼ਿਕ.pdf/137

ਵਿਕੀਸਰੋਤ ਤੋਂ
(ਪੰਨਾ:Agg te ashik.pdf/137 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਸਭ ਨੂੰ ਵੇਖ ਲਉ, ਕਹਿੰਦਿਆਂ ਕੰਵਰ ਮੋਢੇ ਉਤੋਂ ਦੀ ਥੁਕਿਆ।

'ਤੂੰ ਹੁਣੇ ਵੇਖ ਲਾ', ਇਕ ਜਾਣਾ ਹੋਰ ਬੋਲ ਪਿਆ।

ਕੰਵਰ ਨੇ ਆਪਣੇ ਆਪ ਨੂੰ ਸੌੜੇ ਹੋ ਗਏ ਘਰ ਵਿਚ ਫਸਿਆ ਫਸਿਆ ਅਨੁਭਵ ਕੀਤਾ।

'ਵੇਖ ਲਉ ਵਕਤ ਆਉਣ ਤੇ', ਆਖ ਉਸ ਪਿੰਡ ਦਾ ਰੌਂਅ ਕੀਤਾ ਅਤੇ ਦੁਮ ਦਬਾ ਕੇ ਨਠੇ ਜਾ ਰਹੇ ਗਿੱਦੜ ਵਾਂਗ ਅਗੇ ਪਿਛੇ ਝਾਕਦਾ ਤੁਰ ਗਿਆ।

ਵਾਹਢੇ ਖੁਸ਼ੀ ਵਿਚ ਚੁੰਗੀਆਂ ਭਰਦੇ ਖੇਤਾਂ ਵਿਚ ਕੁੱਦ ਪਏ। ਸੂਰਜ ਡੁਬਣ ਤਕ ਖੇਤ ਲੰਮੇ ਪੈ ਗਏ। ਦੌੜ ਦੌੜ ਪੈਰੀਆਂ ਲਾਉਂਦੇ ਵਾਹਢਿਆਂ ਦੇ ਪੈਰ ਵੀ ਨਾਚ ਕਰਦੇ ਲਗਦੇ। ਪਹਿਰ ਰਾਤ ਤੱਕ ਖਲਵਾੜਾ ਲਗਦਾ ਰਿਹਾ, ਪਹਿਰ ਰਾਤ ਤਕ ਲੋਕ ਭੰਗੜੇ ਪਾਉਂਦੇ ਰਹੇ।

ਕੰਵਰ ਦੀ ਇੰਜ ਹੋਈ ਬੇਇਜ਼ਤੀ ਨੇ, ਉਸਦਾ ਨੱਕ ਵੱਢ ਦਿਤਾ ਸੀ।

੧੩੨