ਪੰਨਾ:ਅੱਗ ਦੇ ਆਸ਼ਿਕ.pdf/144

ਵਿਕੀਸਰੋਤ ਤੋਂ
(ਪੰਨਾ:Agg te ashik.pdf/144 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੌੜੇ। ਹਮਲਾ-ਆਵਰ ਜਾ ਚੁਕੇ ਸਨ। ਉਹ ਦੇ ਘਰ ਇਕ ਤਗੜਾ ਹਜੂਮ ਗੁਸੇ ਵਿਚ ਭਰਿਆ ਪੀਤਾ, ਹੋਏ ਕਾਰੇ 'ਤੇ, ਭਾਂਤ ਭਾਂਤ ਦੀਆਂ ਗੱਲਾਂ ਕਰਕੇ ਕੰਵਰ ਪ੍ਰਤੀ ਆਪਣੇ ਗੁਸੇ ਨੂੰ ਉਗਲੱਛ ਰਿਹਾ ਸੀ।

ਸਰਵਣ ਜਿਵੇਂ ਜਾਨ ਤੋੜ ਰਿਹਾ ਹੋਵੇ, ਲੱਛ ਰਿਹਾ, ਆਪਾ ਖੋਹ ਰਿਹਾ ਹੋਵੇ! ਲਹੂ ਦੀ ਲਕੀਰ ਜ਼ਮੀਨ ਉਤੇ ਲੰਮੀ ਹੀ ਲੰਮੀ ਹੁੰਦੀ ਗਈ। ਅਮਰੋ, ਪਵਿੱਤਰ ਅਤੇ ਨੂਰਾਂ ਉਸ ਉਤੇ ਢੇਰੀ ਹੋਈਆਂ ਪਈਆਂ ਸਨ...... ਵਿਲ੍ਹਕ ਰਹੀਆਂ ਸਨ, ਰੋ ਰਹੀਆਂ ਸਨ।

'ਐ ਖੁਦਾ ਵੰਦ ਕਰੀਮ! ਮੇਰਾ ਸਰਵਣ ਮੈਨੂੰ ਮੋੜ ਦੇ......ਮੇਰੀ ਈਦ ਦਾ ਚੰਦ ਮੋੜ ਦੇਹ ਮੈਨੂੰ...... ਮੈਨੂੰ ਕੁਛ ਨਹੀਂ ਚਾਹੀਦਾ ਅੰਮਾ, ਮੈਨੂੰ ਮੇਰਾ ਸਰਵਣ ਦੇ ਦੇ ਅੰਮਾਂ ......ਮੇਰੀ ਜ਼ਿੰਦਗੀ ਦਾ ਸਹਾਰਾ ਦੇ ਦੇ ਅੰਮਾਂ', ਹੱਥਾਂ ਦੀ ਓਕ ਬਣਾਈ, ਸਰਵਣ ਦੇ ਪੈਰਾਂ ਵਿਚ ਬੈਠੀ ਨੂਰਾਂ ਅਕਾਸ਼ ਵਲ ਮੂੰਹ ਚੁੱਕੀ ਕੁਰਲਾ ਰਹੀ ਸੀ।

ਬਹੁਤ ਸਾਰੇ ਲੋਕ ਕੁਰਲਾਉਂਦੀ ਇਸ ਕੁੜੀ ਨੂੰ ਵੇਖ ਹੈਰਾਨ ਖੜੇ ਸਨ। ਇਹਨੂੰ ਖਰੈਤੀ ਹਸਪਤਾਲ ਲੈ ਚਲੀਏ......ਖੂਨ ਬਹੁਤ ਜਾ ਰਿਹਾ।' ਇਕ ਅਧੇੜ ਉਮਰ ਦੇ ਆਦਮੀ ਨੇ ਸਲਾਹ ਦਿੱਤੀ।

ਏਧਰ ਸ਼ਹਿਰ ਦੀ ਬਾਹੀ ਚੜਦਾ ਚੰਦਰਮਾ ਆਪਣਾ ਨੂਰ ਬਖੇਰ ਰਿਹਾ ਸੀ ਅਤੇ ਓਧਰ ਨੂਰਾਂ ਦਾ ਨੂਰ ਫਿੱਕਾ ਪੈਂਦਾ ਜਾ ਰਿਹਾ ਸੀ। ਮੰਜੇ 'ਤੇ ਪਾ ਕੇ ਸਰਵਣ ਨੂੰ ਚੁਕੀ ਜਾਂਦੇ ਲੋਕ ਸ਼ਹਿਰ ਨੂੰ ਤੁਰੇ ਜਾਂਦੇ ਸਨ, ਗੱਲਾਂ ਕਰੀ ਜਾਂਦੇ ਸਨ:

'ਸਫ਼ਰ ਕਾਫ਼ੀ ਐ।'

'ਕੋਈ ਨਹੀਂ, ਲੋਅ ਲਗਣ ਈ ਆਲੀ।'

'ਨਹੀਂ, ਮੱਕਰ ਚਾਨਣੀ ਰਾਤ ਪਹੁ-ਫੁਟਾਲੇ ਦਾ ਭੁਲੇਖਾ ਪਾ ਰਹੀ।'

'ਹਾਂ, ਠੀਕ ਐ, ਅਜੇ ਤਾਂ ਦਿਨ ਦਾ ਤਾਰਾ ਵੀ ਨਹੀਂ ਚੜਿਆ।'

ਕੱਕੜ ਬਾਂਗ ਦੇਣ ਈ ਆਲਾ।'

੧੩੯