ਪੰਨਾ:Agg te ashik.pdf/145

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇ ਇਹ ਗੱਲਾਂ ਕਰਨ ਵਾਲੇ ਲੋਕਾਂ ਦੇ ਪਿਛੇ, ਹੱਥ ਵਿਚ ਪਾਣੀ ਦੀ ਗੜਵੀ ਫੜੀ ਅਮਰ ਵਿਰੜੇ ਕਰਦੀ ਜਾਂਦੀ ਸੀ ! ਮੇਰੇ ਪੁੱਤ ਦੇ ਦੁਸ਼ਮਣੋ !......ਬਾਬਾ ਵਜੀਦਪੁਰ ਆਲਾ ਪਛਾਣੇ ਤੁਹਾਨੂੰ !!... ਤੁਹਾਡਾ ਕੱਖ ਨਾ ਰਵੇ, ਵੇ ਮੇਰੇ ਪੁੱਤ ਦੇ ਵਹੀਓ !!! ਹਾਏ, ਤੂੰ ਵੀ ਨਾ ਮੁੜ ਮੇਰੇ ਸਿਰ ਦਿਆਂ ਜਾਂਦੀਆਂ !!! ਉਹਦੇ ਕਿਰੂ ਕਿਰੂ ਕਰਦੇ ਸਰੀਰ ਨੂੰ, ਉਹਦੇ ਪੈਰ ਬਦੋ-ਬਦੀ ਧੂਹੀ ਲਈ ਜਾਂਦੇ ਲਗਦੇ ਸਨ । ਲੋਕਾਂ ਦਾ ਹਜੂਮ ਜਿਵੇਂ ਗ਼ਮ ਤੇ ਗੁਸੇ ਦਾ ਹੜ । ਤੁਰੇ ਜਾਂਦੇ, ਨਿੱਕੀਆਂ ਨਿੱਕੀਆਂ ਗੱਲਾਂ ਨਾਲ ਮਨੋ-ਭਾਵਨਾ ਕਢਦੇ ਉਹ ਹਸਪਤਾਲ ਪਹੁੰਚ ਗਏ । ਡਾਕਟਰ ਨੇ ਖੁਨ ਮੰfਗਿਆ ਤਾਂ ਹਰ ਇਕੁ ਦਾ ਜਿਵੇਂ ਅੰਗ ਅੰਗ ਖੂਨ ਦੇਣ ਲਈ ਫਰਕ ਉਠਿਆ ਹੋਵੇ । ਹਸਪਤਾਲ ਖਲੋਤੇ ਲੋਕਾਂ ਨੂੰ ਛਾਹ-ਵੇਲਾ ਹੋ ਗਿਆ । ਪੁਲਿਸ ਨੂਰਾਂ ਨੂੰ ਚੁਕ ਖੜਿਆ।' ਨੂਰ ਪੁਰ ਤੋਂ ਦੌੜ ਕੇ ਆਇਆ ਇਕ ਫੌਜੀ ਇਹ ਮਨਹੂਸ ਸੁਨੇਹਾ ਅਮਰ ਨੂੰ ਦੇ ਰਿਹਾ ਸੀ । ‘ਗਡੀਓ ਉਤਰ ਕੇ ਜਦੇ ਘਰ ਪਹੁੰਚਾ, ਜਦੇ ਕੇਸਰੋ ਨੇ ਇਹ ਗਲ ਦਸੀ, ਮੈਂ ਡੱਬਲ ਲਾ ਕੇ ਏਥੇ ਆ ਗਿਆ ਸਾਹਬ ' ਸਾਹੀ ਹੋਇਆ ਬੀਰਾ ਆਪਣੀ ਵਾਹੀ ਜਾ ਰਿਹਾ ਸੀ ਅਤੇ ਲੋਕ ਬਿੱਟ ਬਿੱਟ ਉਹਦੇ ਮੂੰਹ ਵਲ ਝਾਕ ਰਹੇ ਸਨ । ਅਮਰੋ ਕਲੇਜਾ ਘੱਟ ਕੇ ਬਹਿ ਗਈ । ਗੁਸੇ ਵਿਚ ਲੋਕਾਂ ਦੀਆਂ ਮਿੱਠੀਆਂ ਪੀੜ੍ਹੀਆਂ ਗਈਆਂ । ਉਹਨਾਂ ਨੂੰ ਆਪਣਾ ਖੂਨ, ਵਿਚ ਦੋੜਦਾ ਪ੍ਰਤੀਤ ਹੋ ਰਿਹਾ ਸੀ ਅਤੇ ਕੰਵਰ ਦੀ ਘਨੌਣੀ ਸ਼ਕਲ ਉਹਨਾਂ ਦੀਆਂ ਅੱਖਾਂ ਅਗੋਂ ਦੀ ਲੰਘ ਰਹੀ ਸੀ । ੧੪੦