ਪੰਨਾ:ਅੱਗ ਦੇ ਆਸ਼ਿਕ.pdf/15

ਵਿਕੀਸਰੋਤ ਤੋਂ
(ਪੰਨਾ:Agg te ashik.pdf/15 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਿਚ ਬਾਗੀ ਬਣ ਗਏ ਹਾਂ। ਅੱਜ ਤੇਰਾ ਵੀਰ ਸ਼ਿਵਦੇਵ ਵੀ ਸੋਚਦਾ ਏ ਕਿ ਬਾਗੀ ਪ੍ਰੀਵਾਰ ਨਾਲ ਪਿਆਰ, ਹਮਦਰਦੀ, ਦੋਸਤੀ ਉਹਨਾਂ ਨੂੰ ਮਹਿੰਗੇ ਪੈ ਸਕਦੇ। ਪਰ ਇਕ ਗਲ ਚੇਤੇ ਰਖ ਪਾਲ, ਇਕ ਦਿਨ ਇਨਕਲਾਬ ਦਾ ਆਵੇਗਾ, ਜਦੋਂ ਲੋਕ ਇਹਨਾਂ ਟੋਡੀਆਂ ਦੇ ਮੂੰਹ 'ਤੇ ਥੱਕਣਗੇ ਅਤੇ ਉਹਨਾਂ ਦੇ ਝੋਲੀ-ਚੁੱਕਾਂ ਨੂੰ ਮਰਨ ਲਈ ਧਰਤੀ ਵਿਹਲ ਨਹੀਂ ਦੇਵੇਗੀ। ਪ੍ਰੀਪਾਲ, ਗੁਸਾ ਨਾ ਕਰੀਂ, ਇਹੀ ਕਾਰਨ ਏਂ ਕਿ ਤੂੰ ਸਾਡੇ ਵੜਨਾ ਛਡ ਦਿਤਾ ਏ।'

'ਇਹ ਗੱਲ ਤਾਂ ਨਹੀਂ, ਪਰ ਭਾਵੇਂ ਤੇਰਾ ਇਨਕਲਾਬ ਆ ਜਾਵੇ ਤੇ ਭਾਵੇਂ ਅੰਗਰੇਜ਼ ਦੇਸ਼ 'ਚੋਂ ਚਲੇ ਜਾਣ, ਪਰ ਘਾਹੀਆਂ ਦੇ ਪੁੱਤਾਂ ਘਾਹ ਈ ਖਤਣਾ ਅਤੇ ਰਾਜਿਆਂ ਰਾਜ ਈ ਕਰਨਾ।' ਇਹ ਕਹਿ ਕੇ ਪ੍ਰੀਪਾਲ ਨੇ ਸਰਵਣ ਦੀ ਗਲ ਦੀ ਕੁਸੈਲ ਉਗਲਛ ਦਿਤੀ। ਉਹ ਸਰਵਣ ਦੇ ਮੂੰਹੋ ਹੋਰ ਕੁਝ ਨਹੀਂ ਸੀ ਸੁਣਨਾ ਚਾਹੁੰਦੀ। ਇਸ ਲਈ ਮਘੀ ਨੂੰ ਸਿਰ ਉਤੇ ਥੰਮਦੀ, ਉਹ ਪਿੰਡ ਵਲ ਤੁਰ ਪਈ।

ਸਰਵਣ ਜਾਂਦੀ ਪ੍ਰੀਪਾਲ ਨੂੰ ਵਿੰਹਦਾ ਰਿਹਾ। ਉਹ ਡੰਡੀ ਛੱਡ ਕੇ ਵਜੀਦਪੁਰ ਵਲੋਂ ਆਉਂਦੇ ਪਹੇ ਜਾ ਚੜੀ ਅਤੇ ਤੁਰਦੀ ਤੁਰਦੀ, ਫਸਲਾਂ ਓਹਲੇ ਹੋ ਗਈ।

'ਪਾੜ੍ਹੀ ਦਾ ਅੱਜ ਕਿਦਾਂ ਜੀਅ ਕਰ ਆਇਆ ਰੋਟੀ ਖੜਨ ਦਾ?' ਪਵਿੱਤਰ ਨੇ ਪਿੰਡ ਵੜਦੀ ਪਾਲ ਨੂੰ ਪੁਛਿਆ। ਉਹ ਮਾਵਾਂ ਧੀਆਂ ਸਾਹਮਣਿਓਂ ਪਾਲ ਨੂੰ ਮਿਲ ਪਈਆਂ।

ਅਜ ਐਤਵਾਰ ਏ ਨਾ, ਅਮਰੋ ਨੇ ਪ੍ਰੀਪਾਲ ਤੋਂ ਵੀ ਪਹਿਲਾਂ ਜਵਾਬ ਦੇ ਦਿਤਾ।

'ਹੈਲੋ ਪਵਿੱਤਰ, ਤੂੰ ਤਾਂ ਬੜੀ ਮਾੜੀ ਹੋ ਗਈ ਏਂ...ਚਾਚੀ ਜੀ, ਇਹਨੂੰ ਕੁਝ ਖਾਣ ਨੂੰ ਨਹੀਂ ਦੇਂਦੀ ਵਿਚਾਰੀ ਨੂੰ?'

ਬੀਬੀ, ਗਰੀਬਾਂ ਘਰੀਂ ਖਾਣ ਖੂਣ ਕਾਹਦਾ ਹੁੰਦਾ ......ਇਹਦਾ ਵੀ ਬਾਪੁ ਘਰ ਹੁੰਦਾ ਤਾਂ ਤੇਰੇ ਆਂਗੂ ਪੜ੍ਹ ਇਹ ਵੀ...।' ਅਮਰੋ ਦੀ ਛਾਤੀ ਹੇਠ ਇਕ ਹੌਕਾ ਲਰਜਾ ਗਿਆ।

੧੬