ਪੰਨਾ:ਅੱਗ ਦੇ ਆਸ਼ਿਕ.pdf/28

ਵਿਕੀਸਰੋਤ ਤੋਂ
(ਪੰਨਾ:Agg te ashik.pdf/28 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫.
'ਠੱਕ.....ਨੱਕ ......ਠੱਕ' ਦਰਵਾਜੇ ਉਤੇ ਦਸਤਕ ਹੋਈ ! “ਕੋਣ ਆਂ ?
 'ਮੈਂ-ਆਂ ਝੰਡੂ ....... ‘ਆ ਚੌਕੀਦਾਰਾ ?’ ਦਰਵਾਜਾ ਖੋਹਲਦਿਆਂ ਮਿਹਰੂ ਨੇ ਪੁੱਛਿਆ |
'ਚੋਧਰੀ ਬੁਲਾਉਂਦਾ......!
'ਹਲਾ, ਤੂੰ ਚਲ, ਮੈਂ ਆਇਆ ।
'ਚੌਧਰੀ ਨੇ ਸਾਨੂੰ ਕੀ ਕਹਿਣਾ ! ਜੇਨਾ ਆਟਾ ਗੰਦੀ ਰੁਕ ਗਈ !
ਚੌਧਰੀ ਦਾ ਨਾਂ ਸੁਣ, ਸਾਗ ਵਿਚ ਘੱਟਾ ਮਾਰਦੀ ਰੋਸ਼ਮਾਂ ਦਾ ਜਿਵੇਂ ਸਾਹ ਰੰਗਿਆ ਗਿਆ ਹੋਵੇ । ਜੇ ਉਹਨੇ ਓਦੇ ਵਾਲੀ ਗਲ ਅੱਬਾ ਨਾਲ ਕਰ ਦਿਤੀ ! ਹਾਏ ਅੱਲਾ, ਕੀ ਬਣੁਗਾ !!' ਅੱਲਣ ਪਾਉਂਦੀ ਰੇਸ਼ਮਾ ਸੋਚ ਗਈ!
ਪੈਲੀਆਂ ਦੀ ਬੀਜ-ਬਜਾਈ ਬਾਰੇ ਹੋਵੇਗੀ ਕੋਈ ਗਲ ....... ਮਿਹਰੂ ਨੇ ਜੇਨਾ ਨੂੰ ਦਸਿਆ।
ਹੱਛਾ, ਹੋ ਆ ਤੇ ਮੁੜਨ ਦੀ ਕਰੀਂ ।

੨੮