ਪੰਨਾ:Agg te ashik.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


'ਨਹੀਂ, ਨਹੀਂ, ਮੈਂ ਐਥੇ ਈ ਠੀਕ ਆਂ......ਖੈਰ ਖਰਅੱਤ ਤਾਂ ਹੈ ? ‘ਕੁਛ ਹੈ ਵੀ, ਛ ਨਹੀਂ ਵੀ ।'
ਮਿਹਰਦੀਨ ਉਹਦੇ ਮੂੰਹ ਵਲ ਵੇਖਣ ਦੀ ਜ਼ੁਰਅੱਤ ਨਾ ਕਰ ਸਕਿਆ ! ਦੋਵੀਂ ਪਾਸੀਂ ਚੁੱਪ ਤਣ ਗਈ ।
ਚੌਧਪੀ ਗੁਲਾਮ ਕੋਈ ਚਾਲ ਬਤਾਲੀ ਦੇ ਏੜ ਗੇੜ ਹੋਵੇਗਾ । ਗਵੇਂ ਸਰੀਰ ਉਤੇ ਤਰੀਜਾਂ ਵਾਲਾ ਬੋਸਕੀ ਦਾ ਕਮੀਜ; ਭੈੜ ਡੱਬੀਦਾਰ ਲਾਚਾ, ਨੱਕ ਵੀ ਸਥੋਂ ਮੁੱਛਾਂ ਦਾ ਕਢਿਆ ਖ਼ਤ; ਠੰਡੀ ਸਫਾ ਫੱਟ । ਚੂਹੇ ਦੀ ਪੂਛ ਵਰਗੀਆਂ ਬਰੀਕ ਮੁੱਛਾਂ ਦੇ ਵਾਲ ਵਰਾਛਾਂ ਤੇ ਡਿਗੇ ਹੋਏ; ਅੱਖਾਂ ਵਿਚ ਖੱਚਰਾ ਜਿਹਾ ਹਾਸਾ ਅਤੇ ਪਿਛੇ ਨੂੰ ਵਾਹੇ ਸਵਾਰੇ ਪਏ । ਇਹ ਸੀ ਗੁਲਾਮ ਚੌਧਰੀ ਜਿਹਨੂੰ ਦੇਸ਼ ਭਗਤਾਂ ਵਿਰੁਧ ਝੂਠੀਆਂ ਗਵਾਹੀਆਂ ਦੇਣ ਲਈ ਅੰਗਰੇਜ਼ ਸਰਕਾਰ ਨੇ ਨੂਰਪੁਰ ਵਿਚ ਕੁਝ ਬੇ ਜਮੀਨ ਇਨਾਮ ਦਿੱਤਾ ਸੀ । ਪਿੰਡ ਦੇ ਬਹੁਤੇ ਲੋਕ ਉਹਦੇ ਵਾਹਕ ਸਨ ਅਤੇ ਉਹਦੇ ਦਬਦਬਾ ਕਾਰਨ ਉਹਦੇ ਪਰਛਾਵੇਂ ਨੂੰ ਵੀ ਸਲਾਮ ਕਰਦੇ ਸਨ ।
'ਬਈ, ਤੂੰ ਸਾਡੇ ਨਾਲ ਧੋਖਾ ਕੀਤਾ ......? ਗੁਲਮ ਨੇ ਚੁੱਪ ਨੂੰ ਤੋੜਦਿਆਂ ਕਿਹਾ ।
‘ਕਾਹਦਾ ਧੋਖਾ ਚੌਧਰੀ ਸਾਹਬ ? ਜਿਨੀ ਫਸਲ ਹੋਈ, ਤੁਸੀਂ ਬਾਹਰੋਂ ਦੀ ਬਹਲ ਵੰਡਾ ਆਏ ਸੀ......ਮੈਂ ਕਾਹਨੂੰ ਬਈਮਾਨੀ ਕਰਨੀ, ਅੱਲਾ ਨੂੰ ਜਾਨ ਦੇਣੀ ਆਖਰ |' ਮਿਹਰੂ ਜਾਣਦੇ ਬੁਝਦੇ ਗਲ ਦੂਜੇ ਪਾਸੇ ਪਾਈ ।
 ਨਹੀਂ, ਨਹੀਂ, ਬਹਲ ਤਾਂ ਭਾਵੇਂ ਤੂੰ ਸਾਰਾ ਲੈ ਜਾਹ ਹੁਣ ਵੀ, ਬੋਹਲ ਦੀ ਕਿਹੜੀ ਗਲ ਆ......!
‘ਗਲ ਹੋਰ ਕਾਹਦੀ ਏ ?
“ਉਹ ਤਾਂ ਤੈਨੂੰ ਪਤਾ ਈ ਆ ਮੂਹਰਦੀਨਾ; ਜ਼ਰੂਰ ਮੇਰੇ ਮੂੰਹੋਂ ਅਖਵਾਉਣਾ ਏ ?'
‘ਤਾਂ ਵੀ ਦਸ ਦਿਓ ਤਾਂ ਗਲ ਹੋਰ ਨਿੱਤਰ ਆਊ !
 ‘ਸੁਣਿਆਂ, ਕੁੜੀ ਦਾ ਨਕਾਹ ਪੜ੍ਹਨ ਲਗਾਂ !

੩੧