ਪੰਨਾ:Agg te ashik.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


'ਹਾਂ, ਇਸ ਵਿਚ ਕਿਹੜੀ ਹਰਜ ਆਲੀ ਗਲ ਆਂ ......ਮਾਪਿਆਂ ਦਾ ਇਹੀ ਫਰਜ ਆਂ ।
‘ਤੁਸੀਂ ਉਹਦੇ ਮਾਪੇ ਕਦੋਂ ਦੇ ਬਣ ਗਏ ਮਿਹਰਦੀਨਾ ? ਇਸ ਵਾਰ ਦੋਧਰੀ ਦੀ ਅਵਾਜ਼ ਵਿਚ ਕੁਝ ਤਲਖੀ ਸੀ ।
ਮਿਹਰੂ ਨੂੰ ਲਗਾ ਜਿਵੇਂ ਉਹਦਾ ਦਿਲ ਬੰਦ ਹੋ ਚਲਿਆ ਹੋਵੇ ।
ਚੁਪ ਕਿਉਂ ਕਰ ਗਿਆ ਏਂ ? ......ਹੂੰ ਵਾਅਦਾ ਨਹੀਂ ਸੀ ਕੀਤਾ ਮੇਰੇ ਨਾਲ ?
'ਚੌਧਰੀ ਸਾਹਬ, ਮੈਂ ਕੋਈ ਤੁਹਾਨੂੰ ਪੱਕੀ ਹਾਂ ਥੋਹੜੀ ਕੀਤੀ ਸੀ।
'ਤਾਂ, ਇਸਦਾ ਮਤਲਬ ਬਈ ਤੂੰ ਮੈਨੂੰ ਧੋਖੇ 'ਚ ਰਖਿਆ ਐਨੀ ਦੇ।'
ਚੌਧਰੀ ਜੀ ਇਹ ਕਾਹਦਾ ਧੋਖਾ ? ਇਹ ਤਾਂ ਬਰ ਮਿਚੇ ਦੀ ਗਲ ਆ । ......ਸਾਡਾ ਗਰੀਬਾਂ ਦਾ ਨਿਭਾਹ ਹੁੰਦਾ ਤੁੜਾਂ ਲੋਕਾਂ ਨਾਲ ......?
 ਨਿਭਾਹ ਦੀ ਗਲ ਤੂੰ ਛਡ; ਨਿਭਾਹ ਕਰਨਾ ਤਾਂ ਆਪਣੇ ਹੱਥ ਵੱਸ ਆ...... ਜਦੋਂ ਸਾਡੀ ਤੁਹਾਡੀ ਸੁਰ ਰਲ ਜਾਊ ਤਾਂ ਕਿਸੇ ਨੂੰ ਦਖਲ ਦੇਣ ਦਾ ਕੀ ਮਤਲਬ .........! ਚੌਧਰੀ ਨੇ ਆਪਣੇ ਦਿਲ ਦੀ ਗਲ ਫਿਰ ਉਗਲੱਛ ਦਿਤੀ।
ਨਹੀਂ ਚੌਧਰੀ ਜੀ, ਅਸੀਂ ਤਾਂ ਨਿਕਾਹ ਦੀ ਗੱਲ ਵੀ ਪੱਕੀ ਕਰ ਲਈ ਆ ।' ਇਸ ਵਾਰ ਮਿਹਰੂ ਨੇ ਪੂਰੀ ਅ ਜਜੀ ਨਾਲ ਹੱਥ ਜੋੜਦਿਆਂ ਆਖਿਆ । ਉਹਦੀਆਂ ਅੱਖਾਂ ਵਿਚ ਅਪਣੀ ਮਜਬੂਰੀ ਦਾ ਪਾਣੀ ਡਲਕ ਆਇਆ ਸੀ ।
‘ਇਹ ਗੱਲਾਂ ਤਾਂ ਮਾਮੂਲੀ ਨੇ.......'
ਤੁਹਾਡੇ ਲਈ ਮਾਮੂਲੀ ਨੇ ਚੌਧਰੀ ਜੀ ..... ਤੁਹਾਡੇ ਸੌ ਗੁਨਾਹ ਵੀ ਬਖਸ਼ੇ ਜਾਦੇ; ਸਾਡਾ ਗਰੀਬਾ ਦਾ ਇਕ ਨਹੀਂ ਲੁਕਦਾ ! ਲਗਦਾ ਸੀ ਜਿਵੇਂ ਮਿਹਰੂ ਹਾੜੇ ਕੱਢ ਰਿਹਾ ਹੋਵੇ; ਤਰਲੇ ਅਤੇ ਵਾਸਤੇ ਪਾ ਰਿਹਾ ਹੋਵੇ ।
‘ਨੂੰ ਫਿਕਰ ਨਾ ਕਰ ਰਵਾਲ ਭਰ......ਮੇਰੇ ਘਰ ਕਾਹਦੀ ਘਾਟ ਏ ? ...ਨੌਕਰ ਚਾਕਰ ਨੇ, ਇਜ਼ਤ ਮਾਣ ਆਂ ਤੇ......!

੩੨