ਪੰਨਾ:Agg te ashik.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


"ਨਹੀਂ ਚੌਧਰੀ ਜੀ, ਮੇਰੇ ਮੂੰਹ ਵਿਚ ਸਰ ਨਾ ਦਿਓ......ਮੈਂ ਇਹ ਪਾਪ ਨਹੀਂ ਕਰ ਸਕਦਾ ।'
ਮਿਹਰੂ ਨੇ ਚੌਧਰੀ ਦੀ ਗਲ ਵਿਚ ਹੀ ਟੁੱਕ ਦਿਤੀ ।
 ਇਹ ਪਾਪ ਆ ?' ਚੌਧਰੀ ਨੇ ਅੱਖਾਂ ਕਢਦਿਆਂ ਪੁਛਿਆ ।
ਹਾਂ, ਚੌਧਰੀ ਇਹ ਪਾਪ ਆ ।' ਇਸ ਵਾਰ ਮਿਹਰੂ ਤੈਸ਼ ਵਿਚ 'ਜੀ' ਕਹਿਣਾ ਵੀ ਭੁਲ ਗਿਆ ਅਤੇ ਉਹ ਭਰਿਆ ਪੀਤਾ ਉਠ ਬੈਠਾ ।
‘ਤਾਂ, ਇਹ ਪਾਪ ਹੋ ਕੇ ਰਹੂ ਫਿਰ ...... ਚੌਧਰੀ ਨੇ ਗੁਸੇ ਨਾਲ ਲਾਲ ਪੀਲੇ ਹੁੰਦਿਆਂ ਆਖਿਆ।
ਮਿਹਰੂ ਬਿਨਾ ਕੁਝ ਹੋਰ ਬਲੇ, ਗੁਸੇ ਵਿਚ ਕੰਬਦਾ ਬੂਹਿਓਂ ਬਾਹਰ ਨਿਕਲ ਗਿਆ ।
ਗੁਲਾਮ ਨੇ ਰੇਸ਼ਮੀ ਚਾਦਰ ਮੋਢੇ ਉਤੇ ਸੁਟੀ । ਉਠਣ ਲਗੇ ਨਾਲ ਹੱਕਾ ਅੜ ਕੇ ਜ਼ਮੀਨ ਤੇ ਡਿੱਗ ਪਿਆ ਅਤੇ ਟੋਪੀ ਸਮੇਤ ਅੰਗਿਆਰੀਆਂ ਖਿਲਰ ਗਈਆਂ ।
|
'ਸੂਰਾ ਬੰਦੇ ਦਾ ਬਣ ਜਾ, ਚੌਧਰੀ ਦੀ ਮੁੱਛ ਦਾ ਸਵਾਲ ਈ.... ਗੁਲਾਮ ਨੇ ਤੁਰੇ ਜਾਂਦੇ ਮਿਹਰੂ ਨੂੰ ਅਵਾਜ਼ ਦੇਂਦਿਆਂ ਆਖਿਆ ।
 ‘ਤੂੰ ਸੂਰ ਦਾ ਸੂਰ ਏ, ਫਿਰ ਪੁਛੇ ਤਾਂ......ਤੇਰੀ ਮੁੱਛ ਕੋਈ ਸੁਨੇ ਦੀ ਨਹੀਂ, ਮੇਰੀ ਵੀ ਮੁੱਛ ਆ......' ਪਿਛੇ ਨੂੰ ਮੁੜਦਿਆਂ ਮਿਹਰੂ ਨੇ ਜਵਾਬ ਦਿਤਾ ।
'ਮੈਂ ਤੇਰੀ ਮੁੱਛ ਪੁਟ ਕੇ......', ਬਾਹਰ ਰਣ ਸਿੰਘ ਨੂੰ ਅੰਦਰ ਆਉਂਦੇ ਵੇਖ ਕੇ ਚੌਧਰੀ ਹੋਰ ਕਿਲਕਿਆ ।
‘ਜੋ ਤੈਥੋਂ ਹੁੰਦਾ ਈ ਕਰ ਲਈਂ......', ਮਿਹਰੂ ਗੁਸੇ ਨਾਲ ਕੰਬ ਉਠਿਆ ।
'ਫੜੀ ਰਣ ਸਿਆਂ ਇਹਨੂੰ ਜ਼ਰਾ......|' ਚੌਧਰੀ ਨੇ ਰਣ ਸਿੰਘ ਨੂੰ ਛਿਛਕਾਰਦਿਆਂ ਆਖਿਆ ।

੩੩