ਪੰਨਾ:Agg te ashik.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 

੬.

ਸ਼ਹਿਰ ਵਿਚ ਪੁਲਿਸ ਦੀ ਦਹਿਸ਼ਤ ਫੈਲ ਗਈ। ਜਿਹਲ ਤੋੜ ਕੇ ਕੁਝ ਕੈਦੀ ਫਰਾਰ ਹੋ ਗਏ ਸਨ। ਪੁਲਿਸ ਦੀਆਂ ਗਾਰਦਾਂ ਭਜ ਗਏ ਬਾਗੀਆਂ ਦੀ ਪਿੰਡੋ ਪਿੰਡ ਭਾਲ ਕਰ ਰਹੀਆਂ ਸਨ। ਪਿੰਡੋ ਪਿੰਡ ਬੇਦੋਸੇ, ਬੇਗੁਨਾਹ ਲੋਕਾਂ ਨੂੰ ਬੇਪੱਤ ਹੋਣਾ ਪਿਆ, ਢਿੱਡ ਭਾਰ ਰੀਂਗਣਾ ਪਿਆ ਅਤੇ ਵਹਿਸ਼ੀ ਪੁਲਿਸ ਕਰਮਚਾਰੀਆਂ ਦੇ ਹੰਟਰ ਖਾਣੇ ਪਏ। ਦੋ ਤਿੰਨ ਦਿਨਾਂ ਪਿਛੋਂ ਹੀ ਬਾਬੇ ਵਰਿਆਮੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹਲ ਦੇ ਦਰੋਗੇ ਨੂੰ ਮਾਰਕੇ, ਜਿਹਲ ਤੋੜਨ ਵਾਲੇ ਵਿਅਕਤੀਆਂ ਵਿਚ ਉਹਦਾ ਹੱਥ ਦਸੀਂਦਾ ਸੀ। ਭਗੌੜੇ ਹੋਏ ਕੈਦੀਆਂ ਨੇ ਇਕ ਰਾਤ ਉਹਦੇ ਖੂਹ ਉਤੇ ਵੀ ਕਟੀ ਸੀ। ਬਾਬੇ ਵਰਿਆਮੇ ਦੀ ਗ੍ਰਿਫਤਾਰੀ ਨੇ ਸ਼ਮੀਰ ਦੇ ਮੋਢਿਆਂ ਉਤੇ ਇਕ ਨਵੀਂ ਬਿਪਤਾ ਦਾ ਬੋਝ ਪਾ ਦਿਤਾ। ਭਾਗਾਂ ਲਈ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਜਦ ਬਾਬਾ ਵਰਿਆਮਾ ਅਕਾਲੀਆਂ ਦੇ ਲਾਏ ਮੋਰਚਿਆਂ ਵਿਚ ਕੈਦ ਹੋਇਆ ਸੀ, ਤਾਂ ਉਦੋਂ ਵੀ ਉਹਨੂੰ ਇਕੱਲੀ ਨੂੰ ਮੁਸੀਬਤਾਂ ਭਰੀਆਂ ਰਾਤਾਂ ਅੱਖੀਆਂ ਵਿਚ ਦੀ ਕਢਣੀਆਂ ਪਈਆਂ ਸਨ। ਅਤੇ ਹੁਣ ਉਹ ਉਹਨੂੰ

੩੫