ਪੰਨਾ:ਅੱਗ ਦੇ ਆਸ਼ਿਕ.pdf/37

ਵਿਕੀਸਰੋਤ ਤੋਂ
(ਪੰਨਾ:Agg te ashik.pdf/37 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਰਜ ਵਰਜ ਕੇ ਹਟ ਗਈ ਸੀ। ਉਹਨੂੰ ਚਾਨਣ ਸੀ ਕਿ ਬਾਬੇ ਵਰਿਆਮੇ ਦੀ ਅੰਗਰੇਜ਼ਾਂ ਨੂੰ ਦੇਸ਼ੋਂ ਕਢਣ ਦੀ ਰੱਟ ਆਖਰ ਕੋਈ ਚੰਦ ਚਾਹੜੇਗੀ ਇਕ ਦਿਨ। ਤੇ ਉਹਦਾ ਇਹ ਸ਼ੰਕਾ ਅਜ ਠੀਕ ਹੀ ਤਾਂ ਨਿਕਲਿਆ ਸੀ।

ਪੱਤਝੜ ਦਾ ਮੌਸਮ ਆ ਗਿਆ। ਰਾਜੇ ਦੀ ਬੀੜ ਦੇ ਰੁੱਖਾਂ ਦੇ ਪੱਤੇ ਝੜ ਗਏ ਅਤੇ ਉਹਨਾਂ ਦੀਆਂ ਨੰਗ ਧੜੰਗੀਆਂ ਟਾਹਣਾਂ, ਅਕਾਸ਼ ਵਲ ਉਠੀਆਂ ਇੰਜ ਲਗਦੀਆਂ ਮਾਨੋ ਪਰਲੋ ਆ ਗਈ ਹੋਵੇ ਅਤੇ ਕਬਰਾਂ ਦੇ ਮੁਰਦਿਆਂ ਉਠਕੇ ਰਬ ਦੇ ਖਿਲਾਫ਼ ਬਗ਼ਾਵਤ ਕਰ ਦਿਤੀ ਹੋਵੇ। ਇਸ ਉਦਾਸ ਉਦਾਸ ਮੌਸਮ ਵਿਚ ਸ਼ਮੀਰ ਦੀ ਜ਼ਿੰਦਗੀ ਦੀ ਇਹ ਪਹਿਲੀ ਪੱਤਝੜ ਸੀ।

ਪੱਤਝੜ ਲੰਘ ਗਈ, ਬਹਾਰ ਤੇ ਹੁਨਾਲ ਲੰਘ ਗਏ। ਮੀਂਹ ਦਾ ਮੌਸਮ ਆ ਗਿਆ। ਘਰ ਦੀ ਛੱਲੀ ਪੂਣੀ ਵੇਚ ਸ਼ਮੀਰੇ ਨੇ ਬਾਬੇ ਦੇ ਮੁਕਦਮੇ ਉਤੇ ਲਾ ਦਿਤੇ। ਪਰ ਪੁਲਿਸ ਟਾਊਟਾਂ ਦੀਆਂ ਗਵਾਹੀਆਂ ਨੇ ਉਸ ਦੀ ਇਕ ਨਾ ਚਲਣ ਦਿਤੀ। ਉਹਦਾ ਚੁਲਬੁਲਾ, ਹਸਦਾ ਚਿਹਰਾ ਗੰਭੀਰ ਅਤੇ ਲੰਮੂਤਰਾ ਹੋ ਗਿਆ। ਚਿੰਤਾ ਚਿੱਖਾ ਬਰਾਬਰ। ਭਾਗੋ ਦੀ ਸਿਹਤ ਵੀ ਜਵਾਬ ਦੇ ਗਈ ਅਤੇ ਉਹ ਅਕਸਰ ਬੀਮਾਰ ਰਹਿਣ ਲਗੀ। ਸਾਰਾ ਦਿਨ ਰਜਾਈ ਵਿਚ ਲੰਮੀ ਪਈ ਰਹਿੰਦੀ ਅਤੇ ਬਾਬੇ ਵਜੀਦਪੁਰ ਵਾਲੇ ਨੂੰ ਧਿਆਉਂਦੀ ਰਹਿੰਦੀ।

ਕਰਜਾਈ ਨੂੰ ਨੀਂਦ ਆ ਜਾਵੇ ਸੌ ਵਾਰ, ਪਰ ਜਵਾਨ ਧੀ ਦੇ ਬਾਪ ਦੀ ਗਲ ਹੋਰ ਹੈ। ਮਿਹਰੂ ਨੇ ਰੇਸ਼ਮਾਂ ਦੇ ਨਿਕਾਹ ਦੀ ਠਾਣ ਲਈ। ਅਜ ਉਹ ਦੋਵੇਂ ਜੀ ਰੁਕਨੇ ਆਲੇ ਦੇ ਸੁਨਿਆਰੇ ਵਲ ਗਏ ਹੋਏ ਸਨ। ਹਫੀ ਹੋਈ ਰੇਸ਼ਮਾਂ ਦੌੜੀ ਆਈ ਅਤੇ ਸ਼ਮੀਰ ਦੇ ਦਰਵਾਜੇ ਨੂੰ ਮੁਕੀਆਂ ਮਾਰਦੀ ਆਖਣ ਲਗੀ। 'ਤਾਈ, ਸ਼ਮੀਰੇ ਨੂੰ ਭੇਜੀ, ਮਹੀਂ ਦਾ ਸੰਗ ਫਸ ਗਿਆ ਕੱਟੀ ਦੇ ਰਸ ਵਿਚ, ਫਾਹਾ ਆ ਚਲਿਆ......।'

ਬੂਹਾ ਖੋਹਲ ਸ਼ਮੀਰਾ ਰੇਸ਼ਮਾਂ ਦੇ ਪਿਛੇ ਪਿਛੇ ਕਾਹਲੀ ਕਾਹਲੀ ਤੁਰ

੩੬