ਪੰਨਾ:Agg te ashik.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪਿਆ । ਮਿਹਰੂ ਦੇ ਘਰ ਪਹੁੰਚ ਉਹਨੇ ਮੱਝ ਦਾ ਸਿਰ ਨਿਵਾ ਕੇ , ਸਿੰਗ ਵਿਚ ਫਸਿਆ ਰੱਸਾ ਕਢ ਦਿਤਾ । ਜਦ ਉਹ ਪਿਛੇ ਹਟਿਆ, ਉਹਦੀ ਹਥੇਲੀ ਲਹੂ ਨਾਲ ਭਰ ਗਈ । ਸਿੰਗ ਦੀ ਉਭਰੀ ਛਿਲਤਰ ਉਹਦੇ ਹੱਥ ਨੂੰ ਚੀਰ ਗਈ ਸੀ । | ‘ਹਾਏ, ਇਹ ਕੀ ਹੋਇਆ ?' ਰੇਸ਼ਮਾ ਘਬਰਾ ਗਈ । ‘ਛਿਲਤਰ ਵਜ ਗਈ ਸਿੰਗ ਦੀ......', ਸ਼ਮੀਰ ਨੇ ਉਹਦੇ ਵਲ ਵੇਂਹਦਿਆਂ ਜਵਾਬ ਦਿੱਤਾ। ਰੇਸ਼ਮਾਂ ਨੇ ਉਹਦਾ ਹੱਥ ਫੜ, ਵੱਗਦਾ ਖੂਨ ਚੂਸਣਾ ਸ਼ੁਰੂ ਕਰ ਦਿੱਤਾ । ਹਥੇਲੀ ਅਤੇ ਉਨ੍ਹਾਂ ਦੇ ਮਿਲਾਪ ਚੋਂ ਸ਼ਮੀਰ ਨੂੰ ਇਕ ਸਰੂਰ ਜਿਹਾ ਆਇਆ । ਸ਼ਮੀਰ ਰੇਸ਼ਮਾਂ ਦੇ ਮੰਡੀਆਂ ਦੇ ਸਿਰ ਵਲ ਤੱਕਣ ਲੱਗਾ। ਜਦ ਰੇਸ਼ਮਾਂ ਨੇ ਉਹਦਾ ਹੱਥ ਛਡਿਆ, ਤਾਂ ਖੂਨ ਫਿਰ ਸਿੰਮ ਆਇਆ। ਸ਼ਮੀਰ ਨੇ ਖੂਨ ਭਰੀ ਹਥੇਲੀ ਨੂੰ ਰੇਸ਼ਮਾਂ ਦੀਆਂ ਮੰਡੀਆਂ ਵਿਚਕਾਰ ਚੀਰ ਵਿਚ ਲਾ ਦਿੱਤਾ। “ਇਹ ਕੀ ? ਸੁਭਾਵਕ ਹੀ ਰੇਸ਼ਮਾਂ ਦੇ ਮੂੰਹੋਂ ਨਿਕਲਿਆ। ‘ਚੀਰ ਦਾ ਸੰਧੂਰ’, ਕਹਿੰਦਿਆਂ ਸ਼ਮੀਰਾ ਕੁਝ ਮੁਸਕਰਾ ਪਿਆ । ਰੇਸ਼ਮਾਂ ਨੇ ਉਹਦੀਆਂ ਅੱਖਾਂ ਵਿਚ ਝਾਕਿਆ। ਸ਼ਮੀਰ ਦੀ ਤੱਕਣੀ ਬੜੀ ਅਜੀਬ ਸੀ। ਰੇਸ਼ਮਾਂ ਦਾ ਸਿਰ ਕਦ ਉਸਦੀ ਹਿੱਕ ਨਾਲ ਜੁੜ ਗਿਆ, ਉਸਨੂੰ ਕੋਈ ਪਤਾ ਨਹੀਂ ਸੀ । ਉਹਦੇ ਹੰਝੂ ਪਰਲ ਪਰਲ ਵਹਿ ਰਹੇ ਸਨ ਅਤੇ ਉਹ ਬੁਕੜੇ ਮਾਰ ਮਾਰ ਰੋ ਰਹੀ ਸੀ । ਸ਼ਮੀਰ ਜਿਵੇਂ ਸੁੰਨ ਹੋ ਗਿਆ ਸੀ ਅਤੇ ਉਹਨੂੰ ਔਹਦਾ ਨਹੀਂ ਸੀ ਉਹ ਕੀ ਆਖੇ, ਕਿਵੇਂ ਉਹਨੂੰ ਧੀਰਜ ਬਨਾਏ ? ਰੇਸ਼ਮਾਂ ਦੇ ਸਿਰ ਨੂੰ ਛਾਤੀ ਨਾਲ ਘੁਟ ਕੇ ਜਿਵੇਂ ਉਹਨੇ ਦਿਲ ਦੀ ਸਾਰੀ ਵੇਦਨਾ ਕਹਿ ਦਿੱਤੀ ਹੋਵੇ ।

‘ਰਸ਼ਮਾਂ, ਹੋਸ਼ ਕਰ, ਹੋਸਲਾ ਕਰ...... ਸ਼ਮੀਰ ਨੇ ਰੇਸ਼ਮਾਂ ਦੀ ਗਲ ਨੂੰ ਥਪਕਦਿਆਂ ਆਖਿਆ । ਦੋਵਾਂ ਦੇ ਦਿਲ ਧੜਕ ਰਹੇ ਸਨ । ਰੇਸ਼ਮਾਂ ਨੇ ਉਹਦੇ ਲੱਕ ਦੁਆਲੇ ਪਾਈ ਕਮਿੰਗ ਨੂੰ ਘੁਟ ਲਿਆ ।

੩੭